ਜਗਰਾਉਂ : ਲੋਹੜੀ 'ਤੇ ਭੈਣ ਦੇ ਘਰੋਂ ਪਰਤ ਰਹੇ ਭੈਣ-ਭਰਾ ਦੀ ਸੜਕ ਹਾਦਸੇ 'ਚ ਮੌਤ
ਜਗਰਾਉਂ, 12 ਜਨਵਰੀ 2026 : ਜਗਰਾਉਂ ਦੇ ਹਾਈਵੇਅ 'ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਵਿੱਚ ਭੈਣ-ਭਰਾ ਦੀ ਮੌਤ ਹੋਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੈਣ-ਭਰਾ ਲੁਧਿਆਣਾ ਤੋਂ ਆਪਣੀ ਵੱਡੀ ਭੈਣ ਦੇ ਘਰੋਂ ਲੋਹੜੀ ਦਾ ਤਿਉਹਾਰ ਮਨਾ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ।
ਹਾਈਵੇਅ 'ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਇੰਨੀ ਭਿਆਨਕ ਟੱਕਰ ਹੋਈ ਕਿ ਭੈਣ ਅਤੇ ਭਰਾ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।