ਕਿਸਾਨਾਂ ਨੇ ਬਿਜਲੀ ਸੋਧ ਬਿਲ ਦੀਆਂ ਕਾਪੀਆਂ ਸਾੜ ਕੇ ਮਨਾਈ ਕਾਲੀ ਲੋਹੜੀ
ਵੱਖ ਵੱਖ ਤਰੀਖਾਂ ਤੇ ਕੀਤੇ ਜਾਣ ਵਾਲੇ ਵਿਰੋਧ ਦਾ ਵਿੱਚ ਸ਼ਾਮਿਲ ਹੋਣ ਦਾ ਲੋਕਾਂ ਨੂੰ ਦਿੱਤਾ ਸੱਦਾ
ਰੋਹਿਤ ਗੁਪਤਾ
ਗੁਰਦਾਸਪੁਰ 13 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋ ਕਿਸਾਨਾਂ ਮਜ਼ਦੂਰਾਂ ਨੇ ਪਿੰਡ ਅੱਲੜ ਪਿੰਡੀ ਵਿੱਚ ਵੱਡਾ ਇਕੱਠ ਕਰਕੇ ਬਿਜਲੀ ਸੋਧ ਬਿੱਲ 2025, ਵੀ ਬੀ ਜੀ ਰਾਮ ਜੀ,ਬੀਜ ਕਾਨੂੰਨ,ਕਰ ਮੁਕਤ ਸਮਝੌਤਾ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ । ਕਸਬਾ ਦੋਰਾਂਗਲਾ , ਪਿੰਡ ਅੱਲੜ ਪਿੰਡੀ,ਪਿੰਡ ਨਡਾਲਾ, ਪਿੰਡ ਨੰਗਲ ਡਾਲਾ,ਪਿੰਡ ਡੁਗਰੀ, ਪਿੰਡ ਬਾਊਪੁਰ, ਪਿੰਡ ਆਦੀ, ਪਿੰਡ ਆਲੀਨੰਗਲ, ਪਿੰਡ ਜੌੜਾ ਛੱਤਰਾਂ, ਪਿੰਡ ਬਲੱਗਣ, ਪਿੰਡ ਹਰਦੋਛੰਨੀ ਪਿੰਡਾਂ ਵਿੱਚ ਇਹਨਾਂਂਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਈ ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਗਏ ਤਾ ਇਸ ਨਾਲ ਦੇਸ਼ ਦੇ ਕਰੋੜਾਂ ਗਰੀਬ ਖਪਤਕਾਰਾਂ ਦੇ ਘਰਾਂ ਵਿੱਚ ਬਿਜਲੀ ਦੀ ਸੁਵਿਧਾ ਨਹੀਂ ਰਹੇਗੀ ।ਇਸ ਤੇ ਕਾਰਪੋਰੇਟ ਦਾ ਕਬਜ਼ਾ ਹੋ ਜਾਵੇਗਾ ਜਿਸ ਦੇ ਫਲਸਰੂਪ ਬਿਜਲੀ ਬਿੱਲ ਭਰਨੇ ਨਾਮੁਮਕਿਨ ਹੋਣਗੇ । ਮਜ਼ਦੂਰਾਂ ਦਾ ਰੁਜ਼ਗਾਰ ਖੋਹਨ ਲਈ ਮੋਦੀ ਸਰਕਾਰ ਵੱਲੋਂ ਮਨਰੇਗਾ ਦੇ ਬਜਟ ਵਿੱਚ 40% ਕਟੌਤੀ ਕੀਤੀ ਉਸ ਦੀਆਂ ਸ਼ਰਤਾਂ ਮਜ਼ਦੂਰ ਵਿਰੋਧੀ ਕਰਕੇ ਮਜ਼ਦੂਰਾਂ ਕੋਲੋਂ ਰੁਜ਼ਗਾਰ ਖੋਹਿਆ ਗਿਆ ਹੈ ।ਪਹਿਲਾ ਹੀ ਪੰਜਾਬ ਤੇ ਦੇਸ਼ ਅੰਦਰ ਬੇਰੁਜ਼ਗਾਰੀ ਦੀ ਦਰ ਸਭ ਤੋਂ ਉੱਪਰ ਹੈ, ਬੀਜ ਬਿਲ 25 ਲਿਆ ਕੇ ਬੀਜ ਮਾਰਕੀਟ ਤੇ ਖੇਤੀ ਖੋਜ ਖੇਤਰ ਵਿੱਚ ਕਾਰਪੋਰੇਟ ਕਬਜ਼ਾ ਕਰਾਉਣ ਦੇ ਮਨਸੂਬੇ ਹਨ! ਕਰ ਮੁਕਤ ਸਮਝੌਤਾ ਜੋ ਅੰਦਰ ਖਾਤੇ ਮੰਨ ਲਿਆ ਗਿਆ ਹੈ ਮਹਿਜ ਲਾਗੂ ਕਰਨ ਦੀ ਰਸਮ ਪੂਰਤੀ ਹੀ ਬਾਕੀ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਦਾ ਖੇਤੀ ਸੈਕਟਰ ਪੂਰੀ ਤਰ੍ਹਾਂ ਤਬਾਹ ਹੋਣਾ ਹੈ ਇਸ ਲਈ ਸ਼ਹਿਰੀ ਵੀਰਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਗੱਲ ਇੱਥੇ ਨਹੀਂ ਰੁਕ ਰਹੀ ਆਨਲਾਈਨ ਵਪਾਰ ਵੱਡੇ ਸ਼ੋਪਿੰਗ ਮਾਲ ਦੀ ਨੀਤੀ ਤਹਿਤ ਪੰਜਾਬ ਅੰਦਰ ਛੋਟੇ ਤੇ ਵੱਡੇ ਦੁਕਾਨਦਾਰਾਂ, ਰੇਹੜੀ ਫੜੀ, ਛੋਟੇ ਕਾਰੋਬਾਰੀਆਂ ਦਾ ਰੁਜ਼ਗਾਰ ਕਾਰਪੋਰੇਟ ਖੋਹਣ ਵਿੱਚ ਹੌਲੀ ਹੌਲੀ ਲੱਗਾ ਹੋਇਆ ਹੈ ਪੰਜਾਬੀਆਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਇਹਨਾਂ ਵਿਰੋਧ ਇਕੱਠੇ ਹੋ ਕੇ ਸੰਘਰਸ਼ ਵਿੱਚ ਕੁੱਦਣਾ ਪੈਣਾ ਹੈ। ਆਉਣ ਵਾਲੇ ਸਮੇਂ ਵਿੱਚ 18 ਜਨਵਰੀ ਨੂੰ ਮਜੀਠਾ ਵਿਖੇ ਮੁੱਖ ਮੰਤਰੀ ਪੰਜਾਬ ਨੂੰ ਵਿਰੋਧ ਕਰਾਂਗੇ ਸ਼ਾਂਤਮਈ ਢੰਗ ਨਾਲ ਉਹਨਾਂ ਕੋਲੋਂ ਸਵਾਲ ਕੀਤੇ ਜਾਣਗੇ 21, 22 ਜਨਵਰੀ ਨੂੰ ਸਮਾਰਟ ਮੀਟਰ ਉਤਾਰ ਕੇ ਨੇੜੇ ਦੇ ਬਿਜਲੀ ਦਫਤਰਾਂ ਵਿੱਚ ਜਮਾ ਕਰਾਵਾਂਗੇ,5 ਫਰਵਰੀ ਨੂੰ ਮੰਤਰੀਆਂ ਦੇ ਘਰਾਂ ਅੱਗੇ ਇੱਕ ਰੋਜ਼ਾ ਘਰਾਓ ਹੋਣਗੇ ਸਾਰੇ ਪ੍ਰੋਗਰਾਮ ਵਿੱਚ ਜਨਤਾ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਜੋਨ ਪ੍ਰਧਾਨ ਨਿਰਮਲ ਸਿੰਘ ਆਦੀ, ਖਜਾਨਚੀ ਸਤਨਾਮ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਉਪੁਰ, ਹਰਕੀਰਤ ਸਿੰਘ ਹੁੰਦਲ,ਸੁੱਚਾ ਸਿੰਘ ਬਲੱਗਣ,ਕਰਨੈਲ ਸਿੰਘ ਮੱਲ੍ਹੀ ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਹਰਮੀਤ ਸਿੰਘ, ਰਮੇਸ਼ ਕੁਮਾਰ, ਜਤਿੰਦਰ ਕੁਮਾਰ,ਜਗਰਾਜ ਕੁਮਾਰ ਆਦਿ ਆਗੂ ਹਾਜਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347