ਪਿੰਡ ਠਸਕਾ ਵਿਖੇ ਓਪਨ ਜਿਮ ਦਾ ਉਦਘਾਟਨ: ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਵਾਸੀਆਂ ਨੂੰ ਦਿੱਤੀਆਂ ਹੋਰ ਵੀ ਕਈ ਸੌਗਾਤਾਂ
ਜਿਲਾ ਯੋਜਨਾ ਬੋਰਡ ਮੋਹਾਲੀ ਦੇ ਖਾਤੇ ਵਿੱਚੋਂ ਜਾਰੀ ਹੋਏ ਜਿੰਮ ਲਈ 5 ਲੱਖ ਰੁਪਏ
ਮੋਹਾਲੀ, 8 ਦਸੰਬਰ,2026
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਜਾਰੀ ਹੈ। ਇਸੇ ਲੜੀ ਤਹਿਤ ਪਿੰਡ ਠਸਕਾ ਵਿਖੇ ਓਪਨ ਜਿਮ ਦਾ ਉਦਘਾਟਨ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਪ੍ਰਭਜੋਤ ਕੌਰ ਵੱਲੋਂ ਕੀਤਾ ਗਿਆ।ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹ ਜਿਮ ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਜਾਰੀ ਕੀਤੇ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਸਿਹਤਮੰਦ ਜੀਵਨ ਲਈ ਜਿਮ ਇੱਕ ਵਰਦਾਨ ਹੈ। ਹੁਣ ਤੱਕ 1000 ਤੋਂ ਵੱਧ ਮੁਹੱਲਾ ਕਲੀਨਿਕ ਪੰਜਾਬ ਭਰ ਵਿੱਚ ਖੋਲੇ ਜਾ ਚੁੱਕੇ ਹਨ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ 8 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਹਨ। ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਅਤੇ ਟੈਸਟ ਅਤੇ ਦਵਾਈਆਂ ਵੀ ਮੁਫਤ ਤਕਸੀਮ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿਹਤ ਬੀਮਾ ਯੋਜਨਾ ਜੋ ਕਿ ਹਰ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹੂਲਤ ਦਿੱਤੀ ਜਾਵੇਗੀ, ਆਮ ਵਰਗ ਲਈ ਬਹੁਤ ਹੀ ਸਹਾਇਕ ਸਿੱਧ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਿੰਡਾਂ ਦੇ ਨੌਜਵਾਨਾਂ ਨੂੰ ਜਿਮ ਕਰਨ ਲਈ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੁੰਦੇ ਸਨ। ਹੁਣ ਪਿੰਡ ਵਿੱਚ ਹੀ ਜਿਮ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਭਰਪੂਰ ਫਾਇਦਾ ਉਠਾਉਣ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।
ਵਿਧਾਇਕ ਨੇ ਕਿਹਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ। ਪੰਜਾਬ ਸਰਕਾਰ ਪਿੰਡਾਂ ਵਿੱਚ ਵੀ ਉਹੀ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਜੋ ਸ਼ਹਿਰਾਂ ਵਿੱਚ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਹਰ ਵਾਰਡ ਅਤੇ ਲਗਭਗ ਹਰ ਪਿੰਡ ਵਿੱਚ ਓਪਨ ਜਿਮ ਲਗਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਿੱਚ ਤਾਂ ਕਈ ਜਿੰਮ ਮਾਂ ਵਾਲੇ ਥਾਂ ਤੇ ਨਵੇਂ ਸਿਰਿਓਂ ਜਿਮ ਲਗਾਏ ਜਾ ਰਹੇ ਹਨ,
ਵਿਕਾਸ ਕਾਰਜਾਂ ਦਾ ਪਿਟਾਰਾ ਖੋਲ੍ਹਿਆ , ,,:
ਸਮਾਗਮ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਲਈ ਹੋਰ ਵੀ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਪਿੰਡ ਦੀ 1100 ਫੁੱਟ ਲੰਬੀ ਫਿਰਨੀ ਵਿੱਚੋਂ 850 ਫੁੱਟ ਦਾ ਕੰਮ ਪਾਸ ਹੋ ਚੁੱਕਾ ਹੈ, ਜਿਸਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਵਿੱਚ ਨਵੇਂ ਪੰਚਾਇਤ ਘਰ ਅਤੇ ਜੰਝ ਘਰ/ਧਰਮਸ਼ਾਲਾ ਬਣਾਉਣ ਦੀ ਮੰਗ ਨੂੰ ਵੀ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਜੇਕਰ ਕੋਈ ਵੀ ਵਿਕਾਸ ਕਾਰਜ ਅਧੂਰਾ ਹੈ, ਉਸ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਸਰਪੰਚ ਮਹਿਮਾ ਸਿੰਘ, ਬਲਾਕ ਪ੍ਰਧਾਨ ਮਲਕੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਬੀਬੀ ਪ੍ਰਭਜੋਤ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਤੇ ਮਲਕੀਤ ਸਿੰਘ ਬਲਾਕ ਪ੍ਰਧਾਨ,ਮੇਵਾ ਸਿੰਘ ਸਰਪੰਚ ਠਸਕਾ, ਸੁਰਮੁੱਖ ਸਿੰਘ ਠਸਕਾ, ਮਨਜੀਤ ਸਿੰਘ ਸੋਨੂ ਸਰਪੰਚ ਮਨਾਣਾ, ਇਕਬਾਲ ਸਿੰਘ ਸਰਪੰਚ ਜੁਝਾਰ ਨਗਰ, ਕਰਮ ਸਿੰਘ ਹੁਸੈਨਪੁਰ, ਗੁਰਦੀਪ ਸਿੰਘ ਪੰਚ ਝਾਮਪੁਰ, ਮਨਰਾਜ ਸਿੰਘ ਸਰਪੰਚ, ਆਰਤੀ ਜੁਝਾਰ ਨਰਗ , ਨੇਹਾ ਬਜਾਜ ਮਨਾਣਾ, ਕੁਲਦੀਪ ਸਿੰਘ ਸਮਾਣਾ, ਡਾ.ਕੁਲਦੀਪ ਸਿੰਘ, ਜਸਪਾਲ ਸਿੰਘ ਐੱਮ.ਸੀ ਮਟੋਰ, ਹਰਮੇਸ਼ ਸਿੰਘ ਕੁੰਭੜਾ, ਸੁਖਚੈਨ ਸਿੰਘ, ਅਰੁਣ ਗੋਇਲ, ਗੁਰਪ੍ਰੀਤ ਸਿੰਘ ਕੁਰੜਾ, ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ, ਮਨਦੀਪ ਮਟੌਰ, ਅਕਵਿੰਦਰ ਸਿੰਘ ਗੋਸਲ, ਦਰਸ਼ਣ ਸਿੰਘ ਮਟੌਰ, ਹਰਪਾਲ ਸਿੰਘ ਬਰਾੜ ਵੀ ਹਾਜਰ ਸਨ।