ਕੌਂਸਲਰ ਵਾਰਡ ਦੇ ਲੋਕਾਂ ਦੀਆਂ ਵੋਟਾਂ ਵਟੋਰਨ ਤੱਕ ਸੀਮਤ ਨਾ ਰਹਿ ਕੇ ਕੂੜੇ ਲਈ ਪੱਕਾ ਹੱਲ ਕਰਨ:- ਪ੍ਰਧਾਨ ਅਰੁਣ ਗਿੱਲ
ਜਗਰਾਉਂ 31 ਦਸੰਬਰ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਲਈ ਕੂੜਾ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣਿਆ ਹੋਇਆ ਹੈ।। ਇਸ ਗੰਭੀਰ ਸਮੱਸਿਆ ਦਾ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਤੇ ਨਾ ਹੀ ਸਿਵਿਲ ਪ੍ਰਸ਼ਾਸਨ ਵੱਲੋਂ ਪੱਕਾ ਹੱਲ ਕੱਢਿਆ ਜਾ ਰਿਹਾ ਹੈ। ਹਮੇਸ਼ਾ ਸਫਾਈ ਸੇਵਕਾਂ ਨੂੰ ਇਸ ਲਈ ਜਿੰਮੇਵਾਰ ਦਿਖਾ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ।। ਇਸ ਸਬੰਧੀ ਸਫਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਕੂੜੇ ਲਈ ਸਿਰਫ ਤੇ ਸਿਰਫ ਰਾਜਨੀਤਿਕ ਆਗੂ ਅਤੇ ਨਗਰ ਕੌਂਸਲ ਜਗਰਾਉਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਨਾ ਕਿ ਸਫਾਈ ਸੇਵਕ। ਉਹਨਾਂ ਨੇ ਜਗਰਾਉਂ ਦੇ ਲੋਕਾਂ ਤੋਂ ਸਹਿਯੋਗ ਮੰਗਦੇ ਹੋਏ ਦੱਸਿਆ ਹੈ ਕਿ ਸਫਾਈ ਸੇਵਕਾਂ ਦਾ ਕੰਮ ਸਿਰਫ ਤੇ ਸਿਰਫ ਗਲੀ ਦੇ ਵਿੱਚੋਂ ਸੜਕਾਂ ਉੱਪਰ ਝਾੜੂ ਲਾਉਣਾ ਕਿਤੇ ਵੀ ਕੋਈ ਛੋਟੀ ਮੋਟੀ ਨਾਲੀਆਂ ਦੇ ਵਿੱਚ ਰੁਕਾਵਟ ਹੈ ਅਤੇ ਖਾਲੀਆ ਉਸ ਦੀ ਸਾਫ ਸਫਾਈ ਕਰਨਾ ਹੀ ਸਫਾਈ ਸੇਵਕਾਂ ਦਾ ਕੰਮ ਹੁੰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਜਦੋਂ ਵੀ ਕੂੜੇ ਦੀ ਸਮੱਸਿਆ ਖੜੀ ਹੁੰਦੀ ਹੈ ਕੌਂਸਲਰ ਆਪਣੇ ਆਪਣੇ ਵਾੜਾ ਵਿੱਚ ਬਾਹ ਬਾਹ ਖੱਟਣ ਲਈ ਕੂੜਾ ਚੱਕਣਾ ਸ਼ੁਰੂ ਕਰ ਦਿੰਦੇ ਹਨ। ਵਾੜਾਂ ਦੇ ਵਿੱਚੋਂ ਕੂੜਾ ਚੱਕ ਕੇ ਉਨ੍ਹਾਂ ਡੰਪਾਂ ਉੱਪਰ ਸੁੱਟ ਦਿੰਦੇ ਹਨ। ਪ੍ਰੰਤੂ ਜਦੋਂ ਨਗਰ ਕੌਂਸਲ ਜਗਰਾਉਂ ਦੇ ਸਫਾਈ ਕਰਮਚਾਰੀ ਉਹੀ ਕੂੜਾ ਉਨ੍ਹਾਂ ਡੰਪਾ ਉੱਪਰ ਸੁੱਟਦੇ ਹਨ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਉਨਾਂ ਸਾਫ ਅਤੇ ਸਪਸ਼ਟ ਲਫਜ਼ਾਂ ਵਿੱਚ ਕਿਹਾ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਫਾਈ ਸੇਵਕਾਂ ਦੀ ਸ਼ਾਖ ਨੂੰ ਖਰਾਬ ਕਰਨ ਵਾਲੇ ਕੌਂਸਲਰਾਂ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਨੇ ਸਿਵਲ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਗਰ ਕੌਂਸਲ ਅੰਦਰ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਕੀਤਾ ਜਾਵੇ ਕਿਉਂਕਿ ਨਾ ਤਾਂ ਕੋਈ ਪੱਕਾ ਸੈਟਰੀ ਇੰਸਪੈਕਟਰ ਜਾਂ ਕੋਈ ਹੋਰ ਅਧਿਕਾਰੀ ਪੱਕੇ ਤੌਰ ਤੇ ਤੈਨਾਤ ਹੈ ਅਤੇ ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਦੇ 23 ਵਾਰਡਾਂ ਅੰਦਰੋਂ ਡੋਰ ਟੂ ਡੋਰ ਕੂੜਾ ਚੁੱਕਣ ਲਈ 23 ਸਫਾਈ ਸੇਵਕਾਂ ਦਾ ਮਤਾ ਪਾਸ ਕਰਵਾ ਕੇ ਟੈਂਡਰ ਵੀ ਹੋ ਚੁਕਾ ਹੈ ਪ੍ਰੰਤੂ ਅੱਜ ਤੱਕ ਉਨ੍ਹਾਂ ਦਾ ਵਰਕ ਆਡਰ ਨਹੀਂ ਕੀਤਾ ਗਿਆ ਇਸ ਮਸਲੇ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੀਤਾ ਜਾਵੇ ਅਤੇ ਜੇਕਰ ਕੂੜਾ ਸੁੱਟਣ ਲਈ ਪੱਕੀ ਜਗਾਹ ਅਤੇ ਹੋਰ ਮੰਗਾਂ ਦਾ ਪੱਕੇ ਤੌਰ ਤੇ ਹੱਲ ਨਹੀਂ ਹੁੰਦਾ ਤਾਂ ਯੂਨੀਅਨ ਪੱਕੇ ਤੌਰ ਤੇ ਹੜਤਾਲ ਤੇ ਜਾਣ ਲਈ ਮਜਬੂਰ ਹੋਵੇਗੀ ਪ੍ਰਧਾਨ ਅਰੁਣ ਗਿੱਲ ਨੇ ਇਹ ਵੀ ਸਪਸ਼ਟ ਕੀਤਾ ਹੈ ਜਿੰਨਾ ਚਿਰ ਕੂੜਾ ਸਿੱਟਣ ਲਈ ਜਾਂ ਸੈਕੰਡਰੀ ਪੁਆਇੰਟਾਂ ਦਾ ਪੱਕੇ ਤੌਰ ਤੇ ਹੱਲ ਨਹੀਂ ਹੁੰਦਾ ਉਹ ਕੂੜਾ ਨਹੀਂ ਚੁੱਕਣਗੇ। ਕੂੜੇ ਦੇ ਕਰਕੇ ਕੋਈ ਵੀ ਬਿਮਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਲਈ ਸੰਬੰਧਿਤ ਡੰਪਾਂ ਦੇ ਉੱਪਰ ਕੂੜਾ ਸਿੱਟਣ ਤੋਂ ਰੋਕਣ ਵਾਲੇ ਕੌਂਸਲਰ ਅਤੇ ਨਗਰ ਕੌਂਸਲ ਦੇ ਅਧਿਕਾਰੀ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ। ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਸਨੀ ਸੁੰਦਰ, ਪ੍ਰਦੀਪ ਕੁਮਾਰ, ਸੋਮਵੀਰ, ਸੁਰਜੀਤ ਸਿੰਘ, ਸਨਦੀਪ ਕੁਮਾਰ,ਅੰਨਲ ਸਿੰਘ, ਬਿਕਰਮ ਕੁਮਾਰ, ਭੂਸ਼ਣ ਗਿੱਲ ਆਦਿ ਹਾਜ਼ਰ ਰਹੇ