ਘਰ ਵਿੱਚ ਵੜੇ ਚੋਰ ਸੱਤ ਤੋਲੇ ਸੋਨੇ ਦੇ ਗਹਿਣੇ ਤੇ 45 ਹਜ਼ਾਰ ਨਕਦੀ ਲੈ ਉੱਡੇ
ਲਗਾਤਾਰ ਹੋ ਰਹੀਆਂ ਚੋਰੀਆਂ ਘਰ ਲੋਕਾਂ ਵਿੱਚ ਸਹਿਮ ਦਾ ਮਾਹੌਲ
ਰੋਹਿਤ ਗੁਪਤਾ
ਗੁਰਦਾਸਪੁਰ , 19 ਦਸੰਬਰ 2025 :
ਗੁਰਦਾਸਪੁਰ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਚੋਰ ਲਗਾਤਾਰ ਪੁਲਿਸ ਨੂੰ ਚੁਨੌਤੀ ਦੇ ਰਹੇ ਹਨ। ਚੋਰੀ ਦੀ ਤਾਜ਼ਾ ਵਾਰਦਾਤ ਨਬੀਪੁਰ ਵਿੱਚ ਉਹ ਇਹ ਹੈ ਜਿੱਥੇ ਚੋਰਾਂ ਨੇ ਰਾਤ ਨੂੰ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਸੋਨੇ ਦੇ ਗਹਿਣੇ, ਨਕਦੀ ਅਤੇ ਤਿੰਨ ਵਿਦੇਸ਼ੀ ਘੜੀਆਂ ਚੋਰੀ ਕਰ ਲਈਆਂ।
ਇਸ ਸਬੰਧੀ ਘਰ ਦੇ ਮਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਨਬੀਪੁਰ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਉਸਨੇ ਨੇੜੇ ਹੀ ਇੱਕ ਨਵਾਂ ਘਰ ਬਣਾਇਆ ਹੈ। ਉਸਨੇ ਆਪਣੇ ਨਵੇਂ ਘਰ ਵਿੱਚ ਪਾਠ ਰੱਖਿਆ ਸੀ ਜਿਸ ਕਾਰਨ ਉਸਦਾ ਪੂਰਾ ਪਰਿਵਾਰ ਉੱਥੇ ਸੀ। ਜਦੋਂ ਉਹ ਸਵੇਰੇ ਪਜ ਵਜੇ ਆਪਣੇ ਕਿਰਾਏ ਦੇ ਮਕਾਨ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਚੋਰਾਂ ਨੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਹੈ ਅਤੇ ਸਾਰੇ ਡੱਬੇ ਖੋਲ੍ਹੇ ਹੋਏ ਸਨ, ਜਿਨਾਂ ਵਿੱਚੋਂ 7 ਤੋਲੇ ਸੋਨੇ ਦੇ ਗਹਿਣੇ, 45 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਵਿਦੇਸ਼ੀ ਘੜੀਆਂ ਚੋਰੀ ਹੋ ਗਈਆਂ। ਉਸ ਨੇ ਦੱਸਿਆ ਕਿ ਚੋਰ ਗਰਿਲ ਤੋੜ ਕੇ ਦੀਵਾਰ ਟੱਪ ਕੇ ਘਰ ਵਿੱਚ ਵੜੇ ਸਨ ਜਦ ਕਿ ਗੇਟ ਨੂੰ ਲੱਗਿਆ ਤਾਲਾ ਉਦਨ ਦਾ ਉਦਾਂ ਹੀ ਸੀ। ਉਸਨੇ ਇਸ ਸਬੰਧੀ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।