ਥਾਣਾ ਧਾਰੀਵਾਲ ਦੇ ਅਡੀਸ਼ਨਲ SHO ਦੀ ਹਾਦਸੇ ਦੇ ਦੌਰਾਨ ਹੋਈ ਦਰਦਨਾਕ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 19 ਦਸੰਬਰ
ਧੁੰਦ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲਿਆ ਹੈ ।ਬੀਤੀ ਦੇਰ ਰਾਤ ਥਾਣਾ ਧਾਰੀਵਾਲ ਦੇ ਐਡੀਸ਼ਨਲ ਐਸਐਚ ਓ ਸੁਲੱਖਣ ਰਾਮ ਦੀ ਧੁੰਦ ਕਾਰਨ ਸੜਕ ਦੁਰਘਟਨਾ ਕਾਰਨ ਮੌਤ ਹੋ ਗਈ ।ਡਿਊਟੀ ਦੇ ਦੌਰਾਨ ਉਹਨਾਂ ਦੇ ਤਬੀਅਤ ਖਰਾਬ ਹੋਈ ਸੀ ਤਾਂ ਉਹਨਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਬਿਹਤਰ ਇਲਾਜ ਦੇ ਲਈ ਉਹਨਾਂ ਦੇ ਪਰਿਵਾਰ ਵੱਲੋਂ ਅੰਮ੍ਰਿਤਸਰ ਲੈ ਜਾਣ ਦਾ ਫੈਸਲਾ ਕੀਤਾ ਗਿਆ ਅਤੇ ਰਸਤੇ ਦੇ ਵਿੱਚ ਪਿੰਡ ਸੋਹਲ ਦੇ ਨਜ਼ਦੀਕ ਜਿਸ ਐਂਬੂਲੈਂਸ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਉਸ ਐਂਬੂਲੈਂਸ ਦਾ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਦੇ ਦੌਰਾਨ ਮੌਕੇ ਤੇ ਹੀ ਸੁਲੱਖਣ ਰਾਮ ਦੀ ਦਰਦਨਾਕ ਮੌਤ ਹੋ ਗਈ ਅਤੇ ਉਨਾਂ ਦੀ ਬੇਟੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਨਾਲ ਹੀ ਐਂਬੂਲੈਂਸ ਚਾਲਕ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ ਹੈ ਉਸ ਦੇ ਵੀ ਗੰਭੀਰ ਸੱਟਾ ਲੱਗੀਆਂ ਹਨ।
ਦੱਸ ਦਈਏ ਕਿ ਬੀਤੀ ਦੇਰ ਸ਼ਾਮ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਅਤੇ ਰਾਤ ਤੱਕ ਤੁੰਦ ਕਾਫੀ ਸੰਘਣੀ ਹੋ ਗਈ ਸੀ। ਨੈਸ਼ਨਲ ਹਾਈਵੇ ਤੇ ਵਿਜੀਬਿਲਿਟੀ ਬਹੁਤ ਘੱਟ ਸੀ ਜਿਸ ਕਰਕੇ ਇਹ ਸੜਕੀ ਹਾਦਸਾ ਹੋਇਆ ਹੈ ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਧਾਰੀਵਾਲ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਥਾਣੇ ਦੇ ਅੰਦਰ ਹੀ ਉਹਨਾਂ ਦੀ ਤਬੀਅਤ ਖਰਾਬ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਜਦੋਂ ਉਹ ਰਵਾਨਾ ਹੋਏ ਤਾਂ ਐਮਬੂਲੈਂਸ ਹਾਦਸਾ ਗ੍ਰਸਤ ਹੋਣ ਦੇ ਕਰਕੇ ਦੇਰ ਰਾਤ ਉਹਨਾਂ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ।।