ਕੁਵੈਤ ਦੇ ਵਿੱਚ ਵਾਪਰੇ ਸੜਕੀ ਹਾਦਸੇ ਵਿੱਚ ਗੁਰਦਾਸਪੁਰ ਦੇ ਨੌਜਵਾਨ ਸਮੇਤ 7 ਦੀ ਦਰਦਨਾਕ ਮੌਤ
ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਜਲੰਧਰ ਦੇ ਇੱਕ ਇੱਕ ਨੌਜਵਾਨ ਤੋਂ ਇਲਾਵਾ, ਪਾਕਿਸਤਾਨ ਦੇ ਵੀ ਦੋ ਦੋ ਨੌਜਵਾਨ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ , 19 ਦਸੰਬਰ 2025 :
ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਏ ਨੌਜਵਾਨ ਜਿਨਾਂ ਨਾਲ ਕੁਵੈਤ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਤੇ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ।ਜਿਨਾਂ ਦੇ ਵਿੱਚੋਂ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ DORANGLA ਦਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ ਵੀ ਸ਼ਾਮਿਲ ਸੀ।ਜਾਣਕਾਰੀ ਅਨੁਸਾਰ ਮ੍ਰਿਤਕਾ ਵਿੱਚ ਦੋਰਾਂਗਲੇ ਦੇ ਨੌਜਵਾਨ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਤੇ ਇੱਕ ਜਲੰਧਰ ਦਾ ਅਤੇ ਦੋ ਨੌਜਵਾਨ ਪਾਕਿਸਤਾਨ ਦੇ ਵੀ ਹਨ ।ਦੋ ਨੌਜਵਾਨਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ । ਜਗਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਬੇਹਦ ਗਮਗੀਨ ਮਾਹੌਲ ਹੈ। ਜਗਦੀਪ ਦਾ ਇੱਕ 11 ਸਾਲਾ ਬੇਟਾ ਤੇ ਉਸਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ । ਪਰਿਵਾਰ ਵਿੱਚ ਉਸਦਾ ਛੋਟਾ ਭਰਾ ਤੇ ਛੋਟੇੇ ਭਰਾ ਦੀ ਪਤਨੀ ਵੀ ਹੈ ਜਿਨਾਂ ਦਾ ਮਾਲੀ ਹਾਲਤ ਜਿਆਦਾ ਸਹੀ ਨਹੀਂ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਕੁਵੈਤ ਤੋਂ ਉਹਨਾਂ ਦੇ ਭਰਾ ਦੇ ਨਾਲ ਰਹਿੰਦੇ ਨੌਜਵਾਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਇੱਕ ਭਿਆਨਕ ਸੜਕੀ ਹਾਦਸਾ ਹੋਇਆ ਹੈ ਜਦੋਂ ਉਕਤ ਨੌਜਵਾਨ ਘਰੋਂ ਕੰਮ ਦੇ ਲਈ ਨਿਕਲੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਮੌਕੇ ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਿਨਾਂ ਦੇ ਵਿੱਚੋਂ ਕੱਲ ਹੀ ਇੱਕ ਦੀ ਪਹਿਚਾਨ ਉਹਨਾਂ ਦੇ ਭਰਾ ਦੇ ਰੂਪ ਵਿੱਚ ਹੋਈ ਹੈ । ਮ੍ਰਿਤਕ ਦੇ ਭਰਾ ਤੇ ਪਿਤਾ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਵਿਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ , ਉਸਦੇ ਪੰਜਾਬੀ ਦੋਸਤ ਉਸ ਦੀ ਮ੍ਰਿਤਕ ਦੇ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇੰਨੀ ਜਲਦੀ ਉਹ ਪੈਸੇ ਦੀ ਵਿਵਸਥਾ ਨਹੀਂ ਕਰ ਸਕਦੇ । ਇਸ ਲਈ ਜਗਦੀਪ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।