ਬਠਿੰਡਾ ਥਰਮਲ ਕਲੋਨੀ ਦੇ ਪੈਸਕੋ ਮੁਲਾਜ਼ਮਾਂ ਦੇ ਧਰਨੇ ਵਿੱਚ ਨਿਵਾਸੀਆਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਕੀਤੀ ਗਈ ਸਮੂਲੀਅਤ
ਬਠਿੰਡਾ, 19 ਦਸੰਬਰ 2025 : ਅੱਜ ਮਿਤੀ 19/12/25 ਥਰਮਲ ਕਲੋਨੀ ਬਠਿੰਡਾ ਦੇ ਆਊਟਸੋਰਸ ਮੁਲਾਜ਼ਮਾ ਵੱਲੋਂ ਆਪਦੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਚੱਲ ਰਹੇ ਲਗਾਤਾਰ ਅੱਜ ਸੱਤਵੇਂ ਦਿਨ ਦੋ ਘੰਟਿਆਂ ਦਾ ਟੋਲ ਡਾਊਨ ਜਾਰੀ ਰੱਖਿਆ ਇਸ ਧਰਨੇ ਵਿੱਚ ਅੱਜ ਥਰਮਲ ਕਲੋਨੀ ਦੇ ਨਿਵਾਸੀਆਂ ਵੱਲੋਂ ਅੱਜ ਪਰਿਵਾਰਾਂ ਤੇ ਬੱਚਿਆਂ ਸਮੇਤ ਸਮੂਲੀਅਤ ਕੀਤੀ ਗਈ ।
ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਆਗੂ ਸਾਹਿਬਾਨਾਂ ਵੱਲੋਂ ਕਿਹਾ ਗਿਆ ਆਗੂ ਰਾਮ ਰਤਨ ਲਾਲ ਮਹਿੰਦਰ ਕੁਮਾਰ ਮਨਦੀਪ ਸਿੰਘ ਭੁੱਚੋ ਸਬ ਡਿਵੀਜ਼ਨ ਤੋਂ ਸੰਦੀਪ ਕੁਮਾਰ ਨਥਾਣਾ ਸਬ ਡਿਵੀਜ਼ਨ ਤੋਂ ਗਗਨਦੀਪ ਸਿੰਘ ਅਤੇ ਗੁਰਜੀਤ ਸਿੰਘ ਕਮਰਸ਼ੀਅਲ ਸਿਰਕੀ ਬਾਜ਼ਾਰ ਤੋਂ ਜਸਕਰਨ ਸਿੰਘ ਡਸਟ ਅਲਾਉਂਸ ਮੈਨੇਜਮੈਂਟ ਵੱਲੋਂ ਨਾ ਲਾਗੂ ਕਰਨ ਤੇ ਰੋਸ ਵਜੋਂ ਪਿਛਲੇ ਡੇਢ ਸਾਲ ਤੋਂ ਅਸੀਂ ਸੰਘਰਸ਼ ਦੇ ਰਾਹ ਤੇ ਹਾਂ ਜਿੱਥੇ ਮੈਨੇਜਮੈਂਟ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਨਹੀਂ ਮੰਨ ਰਹੀ।
ਉੱਥੇ ਪੰਜਾਬ ਸਰਕਾਰ ਆਊਟਸੋਰਸ ਲਿਸਟਮੈਂਟ ਠੇਕੇਦਾਰ ਕੰਪਨੀਆਂ ਤੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਝੂਠਾ ਵਾਦਾ ਕਰਕੇ ਆਈ ਸੀ ਅਸੀਂ ਸਰਕਾਰੀ ਵਿਭਾਗਾਂ ਨੂੰ ਚਲਾਵਾਂਗੇ ਤੇ ਇਹਨਾਂ ਦੇ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਾਂਗੇ। ਪਰ ਇਸ ਦੇ ਉਲਟ ਪੰਜਾਬ ਸਰਕਾਰ ਵੱਲੋਂ 35 ਮੀਟਿੰਗਾਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੂੰ ਦੇ ਕੇ ਮੁਕਰ ਚੁੱਕੀ ਹੈ ਪੰਜਾਬ ਸਰਕਾਰ ਜਿੱਥੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਹਾਂ ਵੀ ਇਹਨਾਂ ਸਰਕਾਰੀ ਵਿਭਾਗਾਂ ਨੂੰ ਸਰਕਾਰੀ ਤੌਰ ਤੇ ਚਾਲੂ ਰੱਖਿਆ ਜਾਵੇ ਤੇ ਸਾਡੇ ਰੁਜ਼ਗਾਰ ਨੂੰ ਪੱਕਾ ਕੀਤਾ ਜਾਵੇ ਪਰ ਇਸ ਦੇ ਉਲਟ ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਦੀਆਂ ਜਮੀਨਾਂ ਵੇਚਣ ਦਾ ਫੈਸਲਾ ਲੈ ਕੇ ਆਈ ਹੈ ਜਿਸ ਦੇ ਰੋਸ ਵਜੋਂ ਅੱਜ ਬਠਿੰਡਾ ਥਰਮਲ ਕਲੋਨੀ ਦੇ ਨਿਵਾਸੀਆਂ ਨੇ ਵੀ ਇਸ ਧਰਨੇ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਸਮੂਲੀਅਤ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲਾਮਬੰਦੀ ਕਰਕੇ ਸਾਂਝੇ ਸੰਘਰਸ਼ ਉਲੀਕਣ ਦਾ ਫੈਸਲਾ ਕੀਤਾ ਗਿਆ ਹੈ।