ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਜੋੜ ਮੇਲ ਸਮਾਗਮ ਹੋਏ ਸਮਾਪਤ
ਹਰਜਿੰਦਰ ਸਿੰਘ ਧਾਮੀ, ਡਾ ਦਲਜੀਤ ਸਿੰਘ ਚੀਮਾਂ, ਹੈੱਡ ਗ੍ਰਥੀ ਗਿਆਨੀ ਜੋਗਿੰਦਰ ਸਿੰਘ , ਅਮਰਜੀਤ ਸਿੰਘ ਚਾਵਲਾ ,ਦਲਜੀਤ ਸਿੰਘ ਭਿੰਡਰ ਸਮੇਤ ਹੋਰ ਬਹੁਤ ਸਾਰੇ ਆਗੂ ਹੋਏ ਨਤਮਸਤਕ।
ਮਨਪ੍ਰੀਤ ਸਿੰਘ
ਰੂਪਨਗਰ 15 ਦਸੰਬਰ
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਅਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੀ ਆਰੰਭਤਾ ਪਿਛਲੇ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਕੇ ਕੀਤੀ ਗਈ ਸੀ । ਜਿਨਾਂ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਤੇ ਉਪਰੰਤ ਖੁਲੇ ਪੰਡਾਲਾਂ ਵਿੱਚ ਦੀਵਾਨ ਸਜਾ ਕੇ ਕੀਤੀ ਗਈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਤੇ ਹੋਰ ਸਿੰਘਾਂ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ ਤਾਂ ਕੀਰਤਪੁਰ ਸਾਹਿਬ ਲੰਘਣ ਉਪਰੰਤ ਮੁਗਲਾਂ ਨੇ ਕੁਰਾਨ ਅਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਨੂੰ ਤੋੜਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ। ਜਦੋਂ ਅਮ੍ਰਿਤ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਾਹੀ ਟਿੱਬੀ ਸਰਸਾ ਨਦੀ ਦੇ ਕਿਨਾਰੇ ਦੇ ਅਸਥਾਨ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤਾਂ ਉਸ ਸਮੇਂ ਦੂਸਰੇ ਪਾਸੇ ਗੁਰੂ ਦੇ ਲਾਲ ਅਤੇ ਸਿੰਘ ਮੁਗਲ ਫੌਜਾਂ ਦੇ ਨਾਲ ਜੰਗ ਕਰ ਰਹੇ ਸਨ। ਉਸਦੇ ਨਾਲ ਹੀ ਆਸਾ ਦੀ ਵਾਰ ਦੇ ਕੀਰਤਨ ਦੇ ਭੋਗ ਪੈਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਦੇ ਚਾਲੇ ਪਾਏ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਉਸ ਸਮੇਂ ਠਾਠਾ ਮਾਰਦੀ ਸਰਸਾ ਨਦੀ ਦੇ ਭੇਟ ਚੜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਘਨੌਲੇ ਤੋਂ ਹੁੰਦੇ ਹੋਏ ਸ਼੍ਰੀ ਚਮਕੌਰ ਸਾਹਿਬ ਪਹੁੰਚ ਗਏ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਰਸਾ ਦੇ ਦੂਸਰੇ ਕਿਨਾਰੇ ਕੁੰਮੇ ਮਾਸ਼ਕੀ ਦੇ ਕੋਲ ਪਹੁੰਚ ਗਏ। ਇਸ ਤਰਾਂ ਸਰਸਾ ਦੇ ਕਹਿਰ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ। ਇਸੇ ਪਰਿਵਾਰ ਵਿਛੋੜੇ ਦੀ ਯਾਦ ਨੂੰ ਤਾਜਾ ਕਰਦਿਆ ਤੇ ਸ਼ਹੀਦੀ ਪੰਦਰਵਾੜੇ ਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਦੀ ਆਰੰਭਤਾ ਇਸ ਪਾਵਨ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ 29,30 ਮੱਘਰ ਤੇ 1 ਪੋਹ ਨੂੰ ਸਮਾਗਮ ਕਰਵਾ ਕੇ ਕੀਤੀ ਜਾਂਦੀ ਹੈ। ਜਿਸਦੇ ਤਹਿਤ ਅੱਜ 1 ਪੋਹ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਖੁਲੇ ਪੰਡਾਲ ਵਿਚ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ, ਕਵੀਸ਼ਰ ਜੱਥੇ, ਸਿਖ ਕੌਮ ਦੇ ਮਹਾਨ ਵਿਦਵਾਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਗੁਰਿੰਦਰ ਸਿੰਘ ਬੈਂਸ ਦੇ ਢਾਡੀ ਜੱਥੇ ਤੇ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆ ਨੇ ਕਵੀਸ਼ਰੀ ਤੇ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ।
ਇਸ ਮੌਕੇ ਪੰਥ ਦੀਆਂ ਮਹਾਨ ਵਿਦਵਾਨ ਤੇ ਪੰਥਕ ਸ਼ਖਸੀਅਤਾਂ ਨੇ ਪਹੁੰਚ ਕੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਏ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸ਼ਹੀਦੀ ਪੰਦਰਵਾੜੇ ਦੌਰਾਨ ਸਾਦਗੀ ਭਰਿਆ ਜੀਵਨ ਬਤੀਤ ਕਰਨ ਤੇ ਸਾਦੇ ਭੋਜਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਸਰਬੰਸ ਵਾਰਿਆ। ਉਹਨਾ ਕਿਹਾ ਕਿ ਇਹ ਪੰਦਰਾ ਦਿਨ ਸ਼ਹੀਦੀ ਪੰਦਰਵਾੜਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹਨ ਇਹਨਾਂ ਪੰਦਰਾਂ ਚ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ ਇਸਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਸੰਦੇਸ਼ ਤੇ ਚੱਲਦਿਆਂ ਆਪਣਾ ਸਾਰਾ ਜੀਵਨ ਹੀ ਬਤੀਤ ਕਰਨਾ ਚਾਹੀਦਾ ਹੈ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੋੜੇ ਨੇੰ ਯਾਦ ਕਰਦਿਆਂ ਹੋਇਆ ਕਿਹਾ ਕਿ ਇਸ ਸ਼ਹੀਦੀ ਪੰਦਰਵਾੜੇ ਦਾ ਸਿੱਖ ਕੌਮ ਦੇ ਨਾਲ ਨਾਲ ਸਾਰੇ ਸੰਸਾਰ ਵਿੱਚ ਬਹੁਤ ਹੀ ਖਾਸ ਮਹੱਤਵ ਹੈ। ਇਸ ਸ਼ਹੀਦੀ ਪੰਦਰਵਾੜੇ ਮੌਕੇ ਸਾਰੇ ਸੰਸਾਰ ਦੇ ਲੋਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਤੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰ ਅੱਖਾਂ ਨਮ ਕਰ ਕੇ ਯਾਦ ਕਰਦੇ ਹਨ ਤੇ ਉਹਨਾ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦੀ ਪੰਦਰਵਾੜਾ ਤੇ ਸ਼ਹੀਦੀ ਜੋੜ ਮੇਲ ਸਮਾਗਮਾਂ ਨੂੰ ਸਾਦੇ ਢੰਗ ਨਾਲ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਇਲਾਕੇ ਦੀਆਂ ਸੰਗਤਾ ਸਵੇਰ ਤੋਂ ਹੀ ਬਹੁਤ ਵੱਡੀ ਗਿਣਤੀ ਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਸਨ। ਇਸ ਮੌਕੇ ਪਿੰਡ ਕੋਟਬਾਲਾ ਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੋਪੜ ਵਾਲਿਆਂ ਦੇ ਵੱਲੋਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਤਿਆਰ ਕਰ ਛਕਾਏ ਗਏ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੋਪੜ ਵਾਲੇ , ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ , ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ, ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮਲਕੀਤ ਸਿੰਘ, ਹਰਦੇਵ ਸਿੰਘ ਮੀਤ ਮੈਨੇਜਰ, ਜਰਨੈਲ ਸਿੰਘ ਸਹੋਤਾ ਭਰਤਗੜ੍ਹ ,ਦਲਜੀਤ ਸਿੰਘ ਭੂਟੋ, ਸੁਖਿੰਦਰਪਾਲ ਸਿੰਘ ਬੋਬੀ ਬੋਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ , ਪਿੰਡ ਸਰਸਾ ਨੰਗਲ, ਆਲੋਵਾਲ, ਆਵਾਨ ਕੋਟ ,ਥਰਮਲ ਪਲਾਂਟ, ਘਨੌਲੀ ,ਇੰਦਰਪੁਰਾ ਦੇ ਨਾਲ ਇਲਾਕੇ ਦੀਆਂ ਸੰਗਤਾ ਬਹੁਤ ਵੱਡੀ ਗਿਣਤੀ ਚ ਹਾਜ਼ਰ ਸਨ।