ਪ੍ਰਦੂਸ਼ਣ ਦੇ ਮੁੱਦੇ ਤੇ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁਕੰਮਲ ਬਾਈਕਾਟ
ਅਸ਼ੋਕ ਵਰਮਾ
ਬਠਿੰਡਾ, 8 ਦਸੰਬਰ 2025: ਜੇ.ਐਸ.ਡਬਲਯੂ ਸੀਮਿੰਟ ਫੈਕਟਰੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਸਾਰੀਆਂ ਪਾਰਟੀਆਂ ਵੱਲੋਂ ਅਣਗੋਲਿਆ ਕਰਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਘਰਸ਼ ਕਮੇਟੀ ਤਲਵੰਡੀ ਆਕਲੀਆ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮ.ਐਲ.ੲੈ. ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ ਪੱਤਰ ਦਿੱਤੇ ਸੀ.ਐਮ. ਭਗਵੰਤ ਮਾਨ ਨੂੰ ਮਿਲਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਮੰਗ ਪੱਤਰ ਵੀ ਦਿੱਤੇ ਗਏ ਜਿੰਨ੍ਹਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਜਨਰਲ ਸੈਕਟਰੀ ਦਰਸ਼ਨ ਸਿੰਘ ਖਾਲਸਾ ਨੇ ਕਿਹਾ ਕਾਂਗਰਸ ਦੇ ਸਾਬਕਾ ਐਮ.ਐਲ.ਏ. ਅਜੀਤਇੰਦਰ ਸਿੰਘ (ਮੋਫਰ) ਨੂੰ ਮੰਗ ਪੱਤਰ ਦਿੱਤਾ ਜਿਸ ਦਾ ਕੋਈ ਜਵਾਬ ਨਹੀਂ ਆਇਆ ਹੈ।
ਕਾਕਾ ਸਿੰਘ ਨੇ ਦੱਸਿਆ ਕਿ ਸ਼ਰੋਮਣੀ ਅਕਾਲੀ ਦਲ ਦੇ ਸਾਬਕ ਐਮ.ਐਲ.ਏ. ਦਿਲਰਾਜ ਸਿੰਘ (ਭੂੰਦੜ) ਨੇ ਮੰਗ ਪੱਤਰ ਲੈਣ ਸਮੇਂ ਕਮੇਟੀ ਨਾਲ ਬਹਿਸਬਾਜੀ ਕੀਤੀ ਜੋ ਕਿ ਉਹਨਾਂ ਦਾ ਕੰਮ ਸੀ। ਸੱਤਾ ਧਿਰ ਨੂੰ ਸਵਾਲ ਕਰਨ ਨਾ ਕਿ ਕਮੇਟੀ ਨੂੰ । ਸਟੇਜ ਸੈਕਟਰੀ ਜਸਵੀਰ ਸਿੰਘ ਨੇ ਕਿਹਾ ਕਿ ਜੇ.ਐਸ.ਡਬਲਯੂ. ਦੇ ਮਾਲਕ ਬੀ.ਜੇ.ਪੀ. ਦੇ ਚਹੇਤੇ ਹੋਣ ਕਾਰਨ ਇਨ੍ਹਾਂ ਤੋਂ ਕੋਈ ਵੀ ਉਮੀਦ ਨਹੀਂ ਰੱਖੀ ਜਾ ਸਕਦੀ। ਜੇਕਰ ਇਹਨਾਂ ਪਾਰਟੀਆਂ ਦਾ ਇਹੋ ਜਿਹਾ ਵਤੀਰਾ ਰਿਹਾ ਤਾਂ 2027 ਵਿੱਚ ਮੁਕੰਮਲ ਤੌਰ ਤੇ ਪੰਜਾਬ ਵਿੱਚ ਬਾਈਕਾਟ ਕੀਤਾ ਜਾਵੇਗਾ। ਇਸ ਸਮੇਂ ਪ੍ਰਧਾਨ ਸੁਖਦੀਪ ਸਿੰਘ, ਕਾਕਾ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ ਜਿੰਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਰਾਏ ਦੇ ਉਲਟ ਕੋਈ ਕਾਰਵਾਈ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਏਗਾ।