ਨਿਹੰਗ ਸਿੰਘਾਂ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਾਬਾ ਬਲਬੀਰ ਸਿੰਘ ਦੀ ਧਿਰ ਨੂੰ ਪ੍ਰਸ਼ਾਸਨ ਨੇ ਦਵਾਇਆ ਕਬਜ਼ਾ
ਤੋੜੀ ਗਈ ਧਾਰਾ 145, ਨਿਹੰਗ ਸਿੰਘਾਂ ਵੱਲੋਂ ਸੇਵਾ ਸੰਭਾਲ ਵਾਪਸ ਮਿਲਣ ਤੇ ਜੈਕਾਰੇ ਗਜਾ ਕੇ ਕੀਤਾ ਗਿਆ ਖੁਸ਼ੀ ਦਾ ਇਜ਼ਹਾਰ
ਬਲਵਿੰਦਰ ਧਾਲੀਵਾਲ
ਸੁਲਤਾਨਪੁਰ ਲੋਧੀ, 15 October 2025 : ਕਸਬਾ ਸੁਲਤਾਨਪੁਰ ਲੋਧੀ (Sultanpur Lodhi) ਸਥਿਤ ਨਿਹੰਗਾਂ ਦੇ ਗੁਰਦੁਆਰਾ ਅਕਾਲ ਬੁੰਗਾ (Gurdwara Sri Akal Bunga Sahib) ਵਿਖੇ ਚੱਲ ਰਹੇ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਅਹਿਮ ਫੈਸਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦਿਆਂ ਅੱਜ ਪੂਰਾ ਸ਼ਹਿਰ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਚੱਪੇ ਚੱਪੇ ਤੇ ਭਾਰੀ ਪੁਲਿਸ ਵਲ ਤੈਨਾਤ ਸੀ ਤਾਂ ਜੋ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ
ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ ਦੀ ਛਾਉਣੀ ਗੁ: ਸ੍ਰੀ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਬਜ਼ੇ ਦਾ ਮਾਮਲਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਧਿਰ ਦੇ ਹੱਕ ਵਿੱਚ ਹੋਣ ਤੋਂ ਬਾਅਦ ਅੱਜ ਪ੍ਰਸ਼ਾਸਨ ਨੇ ਦਵਾਇਆ ਕਬਜ਼ਾ ਬਾਬਾ ਬਲਵੀਰ ਸਿੰਘ ਦੇ ਧਿਰ ਨੂੰ ਦਵਾ ਦਿੱਤਾ ਹੈ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਵਿਵਾਦ ਨਹੀਂ ਹੋਇਆ। ਕਿਉ ਕਿ ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ਾ ਕਰਨ ਨੂੰ ਲੈ ਕੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਬੁੱਢਾ ਦਲ ਦੀਆਂ ਦੋ ਧਿਰਾਂ ’ਚ ਲਗਪਗ ਤਿੰਨ-ਚਾਰ ਵਰਿ੍ਹਆਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਸੁਲਝਾਉਣ ਦੇ ਚੱਕਰ ’ਚ ਨੌਬਤ ਫਾਇਰਿੰਗ ਤੱਕ ਪੁੱਜ ਗਈ ਤੇ ਇਕ ਹੋਮ ਗਾਰਡ ਜਵਾਨ ਦੀ ਮੌਤ ਵੀ ਹੋ ਗਈ। ਚਾਰ ਪੁਲਿਸ ਮੁਲਾਜ਼ਮ ਤੇ ਤਿੰਨ ਨਿਹੰਗ ਵੀ ਜ਼ਖ਼ਮੀ ਹੋ ਗਏ ਸਨ।
ਇਸ ਬਾਬਤ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ(ਬੁੱਢਾ ਦਲ) ਨੇ ਦੱਸਿਆ ਕਿ ਇਸ ਅਸਥਾਨ ਦੇ ਪ੍ਰਬੰਧ ਦੀਆਂ ਸੇਵਾਵਾਂ ਪਹਿਲਾਂ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਕੇ ਕੋਲ ਸਨ। ਤਕਰੀਬਨ ਡੇਢ ਦੋ ਸਾਲ ਹੋ ਮੁਕਦਮਾ ਚੱਲਣ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਸਾਡੇ ਹੱਕ ਵਿੱਚ ਫੈਸਲਾ ਕੀਤਾ। ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕਰਕੇ ਸਾਨੂੰ ਕਬਜ਼ਾ ਦਵਾ ਦਿੱਤਾ ਗਿਆ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਵਿੱਚ ਜੋ ਪਹਿਲਾਂ ਧਾਰਾ 145 ਪਹਿਲਾਂ ਲੱਗੀ ਹੋਈ ਸੀ ਉਹ ਮਾਨਯੋਗ ਅਦਾਲਤ ਵੱਲੋਂ ਕਵੈਸ਼ ਕਰ ਦਿੱਤੀ ਗਈ ਜਿਸ ਦੇ ਤਹਿਤ ਰਿਸੀਵਰ ਬਾਬਾ ਬਲਬੀਰ ਸਿੰਘ ਦੀ ਧਿਰ ਨੂੰ ਕਬਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਅਸੀਂ ਇੱਥੇ ਆਏ ਆਂ ਉਹਨਾਂ ਦੇ ਨੁਮਾਇੰਦੇ ਤੇ ਉਹਨਾਂ ਵੱਲੋਂ ਵਕੀਲ ਹਾਜ਼ਰੀ ਚ ਉਹਨਾਂ ਨੂੰ ਅਸੀਂ ਕਬਜ਼ਾ ਪੀਸਫੁਲ ਦੇ ਦਿੱਤਾ ਹੈ।