ਸ੍ਰੀ ਅਵਿਨਾਸ਼ ਚੰਦ ਸੂਦ ਨੂੰ ਸ਼ਰਧਾਂਜਲੀਆਂ ਭੇਂਟ ਕੀਤੇ ਜਾਣ ਦੇ ਵੱਖ-ਵੱਖ ਦ੍ਰਿਸ਼
ਦੀਦਾਰ ਗੁਰਨਾ
ਭਾਦਸੋਂ 9 ਅਕਤੂਬਰ 2025 : ਉਘੇ ਸਮਾਜ ਸੇਵਕ ਅਤੇ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਦ ਦੇ ਪਿਤਾ ਸਵਰਗੀ ਅਵਿਨਾਸ਼ ਚੰਦ ਸੂਦ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੜ ਪੁਰਾਣ ਸਾਹਿਬ ਜੀ ਦੇ ਪਾਠ ਦੇ ਭੋਗ ਸ੍ਰੀ ਵਿਸ਼ਵਕਰਮਾ ਮੰਦਿਰ ਭਾਦਸੋ ਵਿਖੇ ਪਾਏ ਗਏ , ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਪੰਚਾਂ- ਸਰਪੰਚਾਂ ਅਤੇ ਪਤਵੰਤੇ ਸੱਜਣਾ ਸਮੇਤ ਹਜ਼ਾਰਾਂ ਲੋਕਾਂ ਨੇ ਸਵਰਗੀ ਅਵਿਨਾਸ਼ ਚੰਦ ਸੂਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਇਸ ਮੌਕੇ ਕੁਲਵੰਤ ਸਿੰਘ ਮਾਣੁਕੇ ਮਸ਼ਹੂਰ ਕਵੀਸ਼ਰ ਅਤੇ ਹੋਰ ਕਵੀਸ਼ਰੀਆਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ , ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਇੰਪਰੂਵਮੈਂਟ ਟਰਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ, ਮੱਖਣ ਸਿੰਘ ਲਾਲਕਾ, ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਗੁਰਜੀਵਨ ਸਿੰਘ ਸਰੋਦ, ਨਿਧੜਕ ਸਿੰਘ ਬਰਾੜ ਮੋਗਾ, ਵੈਦ ਸਵਰਨ ਦਾਸ ਬਾਬਾ ਜੀ, ਨਗਰ ਪੰਚਾਇਤ ਭਾਦਸੋ ਦੇ ਪ੍ਰਧਾਨ ਦੀਪਕ ਸਿੰਗਲਾ, ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਅਸ਼ੋਕ ਸੂਦ, ਸੁਭਾਸ਼ ਸੂਦ, ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ, ਗੁਰਸ਼ਰਨ ਬਿੱਟੂ, ਕੌਂਸਲਰ ਗੁਲਸ਼ਨ ਰਾਏ ਬੌਬੀ, ਭੁਪਿੰਦਰ ਸਿੰਘ ਨੰਬਰਦਾਰ, ਤਜਿੰਦਰ ਸਿੰਘ ਖਹਿਰਾ, ਕਮਲ ਭਾਦਸੋ, ਪੰਕਜ ਸੂਦ, ਗੁਰਪ੍ਰੀਤ ਸਿੰਘ ਲਾਲੀ, ਮੋਹਿਤ ਸੂਦ, ਬਿੱਟੂ ਸੂਦ, ਗੁਰਮੁਖ ਸਿੰਘ ਅਤੇਵਾਲੀ, ਕੌਂਸਲਰ ਪਵਨ ਕਾਲੜਾ, ਗੁਰਵਿੰਦਰ ਸਿੰਘ ਬੀੜਮਾਨ, ਸਿਕੰਦਰ ਸਿੰਘ ਤਲਵਾੜਾ, ਪਾਵੈਲ ਹਾਂਡਾ, ਬਲਜਿੰਦਰ ਗੋਲਾ, ਸੰਜੀਵ ਸੂਦ, ਸ੍ਰੀਮਤੀ ਨਿਰਮਲਾ ਸੂਦ ਕੌਂਸਲਰ, ਮਹਿੰਦਰ ਪਾਲ ਬੱਬੀ, ਕਵੀਸ਼ਰ ਪੰਡਿਤ ਬਾਬੂ ਰਾਮ ਖਾਨਪੁਰ ਵਾਲੇ ਸਮੇਤ ਅਨੇਕਾਂ ਲੋਕਾਂ ਨੇ ਸ਼੍ਰੀਮਤੀ ਪ੍ਰਮੋਦ ਦੇਵੀ, ਵੈਦ ਸ਼ਿਵ ਕੁਮਾਰ, ਡਾਕਟਰ ਕ੍ਰਿਸ਼ਨ ਅਚਾਰਿਆ, ਰਜਿੰਦਰ ਕੁਮਾਰ, ਹਰਿੰਦਰ ਕੁਮਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ੍ਰੀ ਅਵਿਨਾਸ਼ ਚੰਦ ਸੂਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ , ਸਟੇਜ ਸਕੱਤਰ ਦਾ ਫਰਜ਼ ਰਣਧੀਰ ਸਿੰਘ ਢੀਡਸਾ ਨੇ ਬਾਖੂਬੀ ਨਿਭਾਇਆ ਅਤੇ ਸਤਵਿੰਦਰ ਸਿੰਘ ਟੌਹੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ