ਸੈਮੀਨਾਰ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ 9 ਅਕਤੂਬਰ 2025 : ਐਸ.ਐਸ.ਪੀ. ਖੰਨਾ ਜੋਤੀ ਯਾਦਵ (IPS) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਥਾਣਾ ਸਾਈਬਰ ਕ੍ਰਾਈਮ ਖੰਨਾ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਪੁਰ ਵਿਖੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕੀਤਾ ਗਿਆ , ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਗ੍ਰਿਫ਼ਤਾਰੀ, ਠੱਗੀ ਵਾਲੀਆਂ ਨਿਵੇਸ਼ ਸਕੀਮਾਂ, ਔਨਲਾਈਨ ਨੌਕਰੀਆਂ, ਜਾਅਲੀ ਆਈਡੀ ਰਾਹੀਂ ਔਨਲਾਈਨ ਬਲੈਕਮੇਲ ਅਤੇ ਔਨਲਾਈਨ ਗੇਮ ਧੋਖਾਧੜੀ ਵਰਗੀਆਂ ਕ੍ਰਿਆਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ , ਪੁਲਿਸ ਟੀਮ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਕਿ ਕਿਸੇ ਵੀ ਔਨਲਾਈਨ ਧੋਖਾਧੜੀ ਦੀ ਸਥਿਤੀ ਵਿੱਚ ਤੁਰੰਤ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕੀਤਾ ਜਾਵੇ