PM ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਅਰਜ਼ੀ ਫਾਰਮ ਆਨਲਾਈਨ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 21 ਅਕਤੂਬਰ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ, 09 ਅਕਤੂਬਰ - ਪ੍ਰਧਾਨ ਮੰਤਰੀ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ, ਜ਼ਿਲ੍ਹਾ ਗੁਰਦਾਸਪੁਰ (ਪੀ.ਬੀ.) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚੱਲ ਰਿਹਾ ਹੈ ਅਤੇ ਸੀ.ਬੀ.ਐੱਸ.ਈ. ਬੋਰਡ ਨਾਲ ਸੰਬੰਧਿਤ ਹੈ। ਇਸ ਸਕੂਲ ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਅਰਜ਼ੀ ਫਾਰਮ ਦੀ ਰਜਿਸਟ੍ਰੇਸ਼ਨ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਉਹ ਉਮੀਦਵਾਰ ਜਿਨ੍ਹਾਂ ਦਾ ਜਨਮ 1 ਮਈ 2011 ਤੋਂ 31 ਜੁਲਾਈ 2013 (ਦੋਵੇਂ ਦਿਨ ਸ਼ਾਮਲ) ਅਤੇ 1 ਜੂਨ 2009 ਤੋਂ 31 ਜੁਲਾਈ 2011 (ਦੋਵੇਂ ਦਿਨ ਸ਼ਾਮਲ) ਦੇ ਵਿਚਕਾਰ ਹੋਇਆ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ 8ਵੀਂ ਜਮਾਤ ਅਤੇ 10ਵੀਂ ਵਿੱਚ ਪੜ੍ਹ ਰਹੇ ਹਨ, ਉਹ ਦਾਖਲਾ ਲੈਣ ਦੇ ਯੋਗ ਹਨ।
ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਦਾਖ਼ਲੇ ਲਈ ਰਜਿਸਟ੍ਰੇਸ਼ਨ ਵੈੱਬਸਾਈਟ Class IX LEST 2026= https://cbsetms.nic.in2025/nvsix9 ਅਤੇ Class XI LEST 2026= https://cbsetms.nic.in2025/nvsxi_11 'ਤੇ ਮੁਫ਼ਤ ਕੀਤੀ ਜਾ ਸਕਦੀ ਹੈ। ਅਰਜ਼ੀ ਫਾਰਮ ਆਨਲਾਈਨ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 21 ਅਕਤੂਬਰ ਤੱਕ ਵੱਧਾ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਚੋਣ ਟੈੱਸਟ ਦੀ ਮਿਤੀ 07 ਫਰਵਰੀ 2026 ਹੈ। ਰਜਿਸਟਰਡ ਉਮੀਦਵਾਰਾਂ ਲਈ ਕੁਝ ਮਹੱਤਵਪੂਰਨ ਖੇਤਰਾਂ ਵਿੱਚ ਸੁਧਾਰ ਵਿੰਡੋ 22 ਤੋਂ 25 ਅਕਤੂਬਰ 2025 ਤੱਕ ਖੁਲ੍ਹੀ ਰਹੇਗੀ। ਵੇਰਵੇ ਸਹਿਤ ਜਾਣਕਾਰੀ ਵੈੱਬਸਾਈਟ www.Navodaya.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਦਿਆਲਿਆ ਦੇ ਹੈਲਪ ਡੈਸਕ ਨੰਬਰ 01874266130 'ਤੇ ਸੰਪਰਕ ਕੀਤਾ ਜਾ ਸਕਦਾ ਹੈ।