ਮਾਲਵਾ ਕਾਲਜ ਬੌਂਦਲੀ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ
ਬਾਬੂਸ਼ਾਹੀ ਨੈੱਟਵਰਕ
ਸਮਰਾਲਾ, 28 ਅਕਤੂਬਰ 2021- ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਇਨਸਾਫ਼ ਸਭਨਾ ਲਈ’ ਵਿਸ਼ੇ ਤੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਸ੍ਰੀ ਪੀ.ਐਸ. ਕਾਲੇਕਾ ਚੀਫ਼ ਜੂਡੀਸ਼ੀਅਲ ਮੈਟਿਸਟ੍ਰੇਟ ਲੀਗਲ ਏਡ ਸਰਵਸਿਸ ਲੁਧਿਆਣਾ ਅਤੇ ਮਿਸਜ਼ ਮੇਘਾ ਧਾਲੀਵਾਲ, ਅਡੀਸ਼ਨਲ ਸਿਵਲ ਜੱਜ, ਸੀਨੀਅਰ ਡਵੀਜ਼ਨ ਸਮਰਾਲਾ ਨੇ ਸ਼ਿਰਕਤ ਕੀਤੀ । ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰਜੀਤ ਸਿੰਘ ਕਲੇਰ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ।
ਸ੍ਰੀ ਪੀ.ਐਸ.ਕਾਲੇਕਾ ਨੇ ਕਾਨੂੰਨੀ ਹੱਕਾਂ ਪ੍ਰਤੀ ਜਾਗ੍ਰਿਤ ਕਰਦੇ ਹੋਏ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕਿਵੇਂ ਲੋੜਵੰਦ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ, ਇਸ ਬਾਰੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ । ਉਹਨਾਂ ਨੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਤਰੀਕਾ ਅਤੇ ਕੇਸ ਲਗਵਾਉਣ ਲਈ, ਕਿਵੇ ਲੋਕ ਅਦਾਲਤਾਂ ਨਾਲ ਸੰਪਰਕ ਕਰਨਾ ਹੈ, ਬਾਰੇ ਵੀ ਵਿਦਿਆਰਥੀਆਂ ਨੂੰ ਜਾਗ੍ਰਿਤ ਕੀਤਾ । ਪ੍ਰੋ. ਜਗਮੋਹਣ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ੍ਰੀ. ਪੀ.ਐਸ. ਕਾਲੇਕਾ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਬੇਹੱਦ ਜਰੂਰੀ ਦੱਸਿਆ ।
--