Gurdaspur Breaking: ਪੁਲਿਸ ਕਾਂਸਟੇਬਲ 'ਤੇ ਡਿਊਟੀ ਦੌਰਾਨ ਜਾਨਲੇਵਾ ਹਮਲਾ
ਰੋਹਿਤ ਗੁਪਤਾ
ਗੁਰਦਾਸਪੁਰ, 2 ਸਤੰਬਰ 2026- ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਅੱਡੇ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਕਰਨਪ੍ਰੀਤ ਸਿੰਘ ਅਤੇ ਉਸਦੀ ਭੈਣ ਉੱਪਰ ਕੁਝ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਕਰਨਪ੍ਰੀਤ ਸਿੰਘ ਦੀ ਡਿਊਟੀ ਬੱਬੇਹਾਲੀ ਛਿੰਜ ਮੇਲੇ ਵਿੱਚ ਲੱਗੀ ਸੀ ਅਤੇ ਉਹਨਾਂ ਨਜ਼ਦੀਕੀ ਪਿੰਡ ਮੁਸਤਫਾ ਜੱਟਾ ਦਾ ਰਹਿਣ ਵਾਲਾ ਹੈ। ਜਖਮੀ ਹਾਲਤ ਵਿੱਚ ਕਾਂਸਟੇਬਲ ਅਤੇ ਉਸਦੀ ਭੈਣ ਨੂੰ ਸਿਵਿਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਕਾਂਸਟੇਬਲ ਕਰਨਪ੍ਰੀਤ ਤੇ ਜਦੋਂ ਇਹ ਹਮਲਾ ਕੀਤਾ ਗਿਆ ਉਹ ਵਰਦੀ ਵਿੱਚ ਸੀ। ਉੱਥੇ ਹੀ ਜ਼ਖਮੀ ਕਾਂਸਟੇਬਲ ਦੇ ਕਹਿਣ ਮੁਤਾਬਕ ਉਸਨੇ ਪਿੰਡ ਵਿੱਚ ਨਸ਼ਾ ਵੇਚਨ ਵਾਲ਼ੇ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ ਇਸੇ ਰੰਜਿਸ਼ ਦੇ ਤਹਿਤ ਉਸ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਉਧਰ ਡੀਐਸਪੀ ਸ਼ਾਹਬਾਜ਼ ਸਿੰਘ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਦੀ ਪੁਰਾਣੀ ਦੁਸ਼ਮਣੀ ਚਲਦੀ ਆ ਰਹੀ ਹੈ ਤੇ ਪਹਿਲਾਂ ਵੀ ਮਾਮਲੇ ਦਰਜ ਹੋ ਚੁੱਕੇ ਹਨ। ਪੁਲਿਸ ਵੱਲੋਂ ਪੀੜਿਤ ਕਰਨਪ੍ਰੀਤ ਦੇ ਬਿਆਨ ਲੈ ਕੇ ਨਵਾਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ।
- Download Babushahi App
-
-