ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਸਕੂਲ ਤੇ ਮਾਪਿਆ ਦਾ ਚਮਕਾਇਆ ਨਾਂ
ਪੰਜਾਬੀ ਤੇ ਮਾਰਕੀਟਿੰਗ ਵਿਸ਼ਿਆਂ ਵਿੱਚੋਂ 100/100 ਅੰਕ ਹਾਸਲ ਕਰਕੇ ਵਾਹ-ਵਾਹ ਖੱਟੀ
ਰੋਹਿਤ ਗੁਪਤਾ
ਗੁਰਦਾਸਪੁਰ 18 ਮਈ
ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ- ਗੁਰਦਾਸਪੁਰ ਦੇ ਬਾਰਵੀਂ ਜਮਾਤ ਦੇ ਐਲਾਨੇ ਗਏ ਸ਼ਾਨਦਾਰ ਨਤੀਜੇ 2025-2026 ਨੇ ਉਸ ਨੂੰ ਜ਼ਿਲ੍ਹੇ ਭਰ ਵਿੱਚੋਂ ਮੋਹਰੀ ਸਕੂਲਾਂ ਵਿੱਚੋਂ ਇੱਕ ਬਣਾਇਆ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ.ਨਾਯਰ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੱਤੀ ਕਿ ਪੰਜਾਬੀ ਵਿਸ਼ੇ ਵਿੱਚੋਂ ਬਾਰਵੀਂ ਜਮਾਤ ਦੇ 29 ਵਿਦਿਆਰਥੀਆਂ ਵਰੁਨਜੋਤ ਸੰਧੂ, ਜਗਮੀਤ ਸਿੰਘ, ਜਸ਼ਨਦੀਪ ਕੌਰ, ਯੁਵਰੂਹੀ ਫੌ਼ਨਸਾ, ਕਨਵਰਨੂਰ ਕੌਰ ਨਾਗਰਾ,ਦਲਜੀਤ ਕੌਰ, ਹਰਮਨਪ੍ਰੀਤ ਕੌਰ, ਲਕਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦਮਨਪ੍ਰੀਤ ਕੌਰ, ਸਮਰਪ੍ਰੀਤ ਕੌਰ, ਅੰਕਿਤ ਸ਼ਰਮਾ,ਅਰਪਨਪ੍ਰੀਤ ਕੌਰ, ਚਾਹਤਬੀਰ ਸਿੰਘ ਨਾਗੀ, ਸਨੇਹਦੀਪ ਕੌਰ, ਵਿਕਾਸ ਠਾਕੁਰ, ਅਗਮਪ੍ਰੀਤ ਸਿੰਘ, ਗੁਰਪ੍ਰੀਤ ਕੌਰ ਗਿੱਲ, ਕੁਲਜੀਤ ਕੌਰ, ਸੁਮਨਪ੍ਰੀਤ ਕੌਰ, ਏਕਮਪ੍ਰੀਤ ਕੌਰ,ਮਨਵੀਰ ਕੌਰ, ਰੂਹਾਨਜੋਤ ਸਿੰਘ,ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਪ੍ਰਤਿਸ਼ਠਾ ਠਾਕੁਰ, ਜਸ਼ਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਹਰਸਿਮਰਨ ਕੌਰ ਨੇ 100/100 ਅੰਕ, ਇੱਕ ਵਿਦਿਆਰਥੀ ਜਸਪ੍ਰੀਤ ਨੇ ਮਾਰਕਟਿੰਗ ਵਿੱਚੋਂ 100/100 ਅੰਕ ਹਾਸਲ ਕਰਕੇ ਸਕੂਲ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ।
ਬਾਰਵੀਂ ਜਮਾਤ ਵਿੱਚੋਂ ਆਰਟਸ ਗਰੁੱਪ ਦੇ ਪੋਲੀਟੀਕਲ ਸਾਇੰਸ ਵਿੱਚੋਂ ਅਰਸ਼ਪ੍ਰੀਤ ਕੌਰ ਦੇ 94 ਅੰਕ, ਸਾਈਕੋਲੋਜੀ ਵਿੱਚੋਂ ਨਿਮਰਤ ਬਾਜਵਾ ਨੇ 98 ਅੰਕ, ਹਿਸਟਰੀ ਵਿੱਚੋਂ ਅਰਸ਼ਪ੍ਰੀਤ ਕੌਰ ਨੇ 93 ਅੰਕ ਪ੍ਰਾਪਤ ਕੀਤੇ ਹਨ।
ਕਾਮਰਸ ਗਰੁੱਪ ਵਿੱਚੋਂ ਅੰਗਰੇਜ਼ੀ ਵਿੱਚੋਂ ਜਸਪ੍ਰੀਤ ਅਤੇ ਵਿਕਾਸ ਠਾਕੁਰ ਨੇ 99 ਅੰਕ, ਸਰੀਰਕ ਸਿੱਖਿਆ ਵਿਸ਼ੇ ਵਿੱਚ ਅਨਮੋਲ ਪ੍ਰੀਤ ਸਿੰਘ ਨੇ 96 ਅੰਕ,ਬਿਜਨਸ ਸਟੱਡੀ ਵਿੱਚੋਂ ਪ੍ਰਤਿਸਠਾ ਠਾਕੁਰ ਨੇ 97 ਅੰਕ, ਅਕਾਊਂਟ ਵਿੱਚੋਂ ਵੀ ਪ੍ਰਤਿਸ਼ਠਾ ਠਾਕੁਰ ਨੇ 99 ਅੰਕ , ਇਕਨੋਮਿਕਸ ਵਿੱਚੋਂ ਜਸਪ੍ਰੀਤ ਅਤੇ ਸਿਮਰਨ ਸੈਣੀ ਨੇ 95 ਅੰਕ , ਕੰਪਿਊਟਰ ਸਾਇੰਸ ਵਿੱਚੋਂ ਏਕਮਪ੍ਰੀਤ ਕੌਰ ਨੇ 92 ਅੰਕ ਤੇ ਮਿਊਜਿਕ ਵਿੱਚੋਂ ਖੁਸ਼ਪ੍ਰੀਤ ਕੌਰ ਨੇ 93 ਅੰਕ ਪ੍ਰਾਪਤ ਕੀਤੇ ਹਨ।
ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪ ਵਿੱਚ ਬਾਓਲੋਜੀ ਵਿੱਚੋਂ ਦਵਿੰਦਰ ਸਿੰਘ ਨੇ 95 ਅੰਕ, ਫਿਜਿਕਸ ਵਿੱਚੋਂ ਵਿਕਾਸ ਠਾਕੁਰ ਨੇ 91 ਅੰਕ, ਕੈਮਿਸਟਰੀ ਵਿੱਚੋਂ ਅੰਕਿਤਾ ਸ਼ਰਮਾ ਨੇ 97 ਅੰਕ ਅਤੇ ਗਣਿਤ ਵਿੱਚੋਂ ਵੀ ਅੰਕਿਤਾ ਸ਼ਰਮਾ ਨੇ 98 ਅੰਕ ਹਾਸਲ ਕਰਕੇ ਬਾਕੀ ਸਾਰੀ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ।
ਸਕੂਲ ਪਹੁੰਚਣ ਤੇ ਸਾਰੇ ਹੋਣਹਾਰ ਵਿਦਿਆਰਥੀਆਂ ਅਤੇ ਉਹਨਾਂ ਮਾਪਿਆਂ ਨੂੰ ਅਣਥੱਕ ਮਿਹਨਤ ਅਤੇ ਦ੍ਰਿੜ ਹੌਸਲੇ ਲਈ ਪ੍ਰਿੰਸੀਪਲ ਜੀ ਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿੰਦਗੀ ਵਿੱਚ ਹਮੇਸ਼ਾ ਸਹੀ ਫੈਸਲੇ ਲੈ ਕੇ ਦ੍ਰਿੜ ਨਿਸ਼ਚੇ ਨਾਲ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ।
- Download Babushahi App
-
-