ਸੁਖਵਿੰਦਰ ਡੈਨੀ ਨੇ 40 ਕਿੱਲੋ ਹੈਰੋਇਨ ਬਰਾਮਦ ਹੋਣ ਤੇ ਚੁੱਕੇ ਗੰਭੀਰ ਸਵਾਲ
Ravi Jakhu
ਚੰਡੀਗੜ੍ਹ 19 ਨਵੰਬਰ 2026: ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਡੈਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਹਾਲਾਤ ਹਨ, ਜਿਸ ਵਿੱਚ ਪੰਜਾਬ ਸਰਕਾਰ ਨੇ ਵੀ ਇੱਕ ਮੁਹਿੰਮ ਚਲਾਈ ਹੈ, ਪਰ ਅੱਜ ਅਸੀਂ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਜਿਸ ਵਿੱਚ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਕਿ 14 ਜਨਵਰੀ 2026 ਨੂੰ ਜੰਡਿਆਲਾ ਗੁਰੂ ਵਿੱਚ 40 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ, ਜਿਸਦੀ ਬਾਜ਼ਾਰੀ ਕੀਮਤ 200 ਕਰੋੜ ਦੱਸੀ ਜਾਂਦੀ ਹੈ, SSOC ( ਸਟੇਟ ਸ਼ੈਪਸ਼ਲ ਆਪ੍ਰੇਸ਼ਨ ਸੈੱਲ) ਵੱਲੋ ਇਸ ਰਿਕਵਰੀ ਕੀਤੀ ਜਾਂਦੀ ਹੈ ਜਦੋਂ ਇਹ ਖ਼ਬਰ ਦੁਬਾਰਾ ਆਉਂਦੀ ਹੈ, ਤਾਂ ਮੰਤਰੀ ਹਰਭਜਨ ਈਟੀਓ ਤੋਂ ਸਵਾਲ ਪੱਛਿਆ ਜਾਂਦਾ ਹੈ ਫਿਰ ਡੀਐਸਪੀ ਵੱਲੋਂ ਇਸ ਸੋਸ਼ਲ ਮੀਡੀਆ ਪੇਜ 'ਤੇ ਹੀ ਇੱਕ ਦਰਜ ਕੀਤਾ ਜਾਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇਹ ਖ਼ਬਰ ਝੂਠੀ ਹੈ
ਸੁਖਵਿੰਦਰ ਡੈਨੀ ਨੇ ਕਿਹਾ ਕਿ ਇਸ ਖ਼ਬਰ ਨੂੰ ਰਾਜਨੀਤਿਕ ਦਬਾਅ ਬਣਾ ਕੇ ਰੋਕਿਆ ਜਾਂਦਾ ਹੈ ਪਰ ਸੱਚਾਈ ਜੋ ਸਾਹਮਣੇ ਆਈ ਉਹ ਇਹ ਸੀ ਕਿ ਜਦੋਂ SSOC ਨੇ ਇਹ ਕੇਸ ਦਰਜ ਕੀਤਾ ਸੀ, ਤਾਂ ਉਨ੍ਹਾਂ ਨੇ ਇਸ ਖ਼ਬਰ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਡੀਜੀਪੀ ਦਾ ਟਵੀਟ ਵੀ ਆਇਆ ਅਤੇ ਐਫਆਈਆਰ ਹੈ ਜਿਸਦਾ ਜੁਲਾਈ ਮਹੀਨੇ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ, ਤਾਂ ਅਜਿਹੀ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਹੈ।
ਸੁਖਵਿੰਦਰ ਡੈਨੀ ਨੇ ਪੁੱਛਿਆ ਕਿ ਰਿਕਵਰੀ ਦਿਖਾਉਣ ਤੋਂ ਬਾਅਦ ਇਸਨੂੰ ਕਿਉਂ ਹਟਾ ਦਿੱਤਾ ਗਿਆ?
ਉਸ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿਹਾ ਕਿ ਅਜੀਹੇ ਸ਼ਖਸ ਨੂੰ ਵਜ਼ਾਰਤ ਵਿੱਚ ਰੱਖਣ ਠੀਕ ਹੈ
ਡੈਨੀ ਨੇ ਇੱਕ ਹੋਰ ਮਾਮਲੇ ਦਾ ਹਵਾਲਾ ਦਿੱਤਾ ਜਿੱਥੇ ਅੰਮ੍ਰਿਤਸਰ ਜੇਲ੍ਹ ਵਿੱਚ ਇੱਕ ਹਵਾਲਾਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸ਼ੱਕੀ ਹਾਲਾਤਾਂ ਵਿੱਚ ਇੱਕ ਹੋਰ ਮੌਤ ਹੋਈ।
ਚਰਨਜੀਤ ਚੰਨੀ ਨੇ ਆਪਣੀ ਮੰਤਰੀ ਨਿਯੁਕਤੀ ਦਾ ਐਲਾਨ ਕਿਵੇਂ ਕੀਤਾ, ਇਸ ਸਵਾਲ ਦੇ ਜਵਾਬ ਵਿੱਚ, ਸੁਖਵਿੰਦਰ ਡੈਨੀ ਨੇ ਕਿਹਾ ਕਿ ਜਦੋਂ ਉਹ ਇੱਕ ਸੀਨੀਅਰ ਨੇਤਾ ਹਨ, ਤਾਂ ਟਿਕਟ ਦੇਣਾ ਜਾਂ ਕਿਸੇ ਨੂੰ ਮੰਤਰੀ ਵਜੋਂ ਐਲਾਨ ਕਰਨਾ ਪਾਰਟੀ ਹਾਈ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਹੈ। ਨੇਤਾਵਾਂ ਨੂੰ ਅਕਸਰ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਅਜਿਹੀਆਂ ਟਿੱਪਣੀਆਂ ਕਰਨੀਆਂ ਪੈਂਦੀਆਂ ਹਨ।
ਰਾਜਾ ਵੜਿੰਗ ਦੀ ਗੈਰਹਾਜ਼ਰੀ ਬਾਰੇ, ਡੈਨੀ ਨੇ ਕਿਹਾ ਕਿ ਇਹ ਸੰਭਵ ਹੈ ਕਿ ਉਹ ਕਿਤੇ ਹੋਰ ਰੁੱਝੇ ਹੋਣ।
ਕਰਤਾਰਪੁਰ ਸਾਹਿਬ ਲਾਂਘੇ ਬਾਰੇ, ਉਨ੍ਹਾਂ ਕਿਹਾ ਕਿ ਸੜਕ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ, ਅਤੇ ਇਸਨੂੰ ਜਲਦੀ ਹੀ ਖੋਲ੍ਹਿਆ ਜਾਣਾ ਚਾਹੀਦਾ ਹੈ।
ਰਣਜੀਤ ਤਰਖਾਣ ਮਾਜਰਾ ਘਟਨਾ ਬਾਰੇ ਡੈਨੀ ਨੇ ਕਿਹਾ, "ਇਹ ਕੋਈ ਚੰਗੀ ਘਟਨਾ ਨਹੀਂ ਹੈ, ਪਰ ਇਹ ਪਾਰਟੀ ਦਾ ਨਿੱਜੀ ਮਾਮਲਾ ਹੈ। ਰਣਜੀਤ ਸਿੰਘ ਇੱਕ ਮਿਹਨਤੀ ਵਰਕਰ ਹੈ। ਪਾਰਟੀ ਨੇ ਇਸ ਘਟਨਾ ਸਬੰਧੀ ਨੋਟਿਸ ਜਾਰੀ ਕੀਤਾ ਹੈ।" ਇਹ ਮਾਮਲਾ ਪਾਰਟੀ ਹਾਈਕਮਾਨ ਕੋਲ ਵੀ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕੀਤੀ ਜਾਵੇਗੀ, ਪਰ ਪਾਰਟੀ ਇਹ ਤੈਅ ਕਰੇਗੀ ਕਿ ਕੀ ਕਾਰਵਾਈ ਕੀਤੀ ਜਾਵੇਗੀ।
ਸੁਖਵਿੰਦਰ ਡੈਨੀ ਨੇ ਕਿਹਾ ਕਿ ਨਿਤਿਨ ਨਵੀਨ ਇਹ ਨਹੀਂ ਦੱਸਣਗੇ ਕਿ ਕਾਂਗਰਸ ਵਿੱਚ ਫੁੱਟ ਹੈ ਜਾਂ ਨਹੀਂ, ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਦਸ ਸਾਲਾਂ ਦੇ ਰਾਜ ਦੌਰਾਨ ਗੁੰਡਾਗਰਦੀ ਅਤੇ ਨਸ਼ਾਖੋਰੀ ਵਧੀ। ਇਹ ਰਾਹੁਲ ਗਾਂਧੀ ਦੀ ਪ੍ਰਸਿੱਧੀ ਹੈ ਜਿਸ ਤੋਂ ਭਾਜਪਾ ਡਰਦੀ ਹੈ। ਨਿਤਿਨ ਨਵੀਨ ਨੂੰ ਭਾਜਪਾ ਦੀ ਚਿੰਤਾ ਕਰਨੀ ਚਾਹੀਦੀ ਹੈ।
- Download Babushahi App
-
-