ਸ਼ਿਵ-ਸੈਨਾ ਆਗੂ ਦੀ ਦੁਕਾਨ ਦੇ ਟੁੱਟੇ ਤਾਲੇ, ਬਣ ਗਿਆ ਦਹਿਸ਼ਤ ਦਾ ਮਾਹੌਲ
ਸੀਸੀਟੀਵੀ ਵਿੱਚ ਦਿਖੇ ਦੋ ਸ਼ੱਕੀ ਵਿਅਕਤੀ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ ,
ਰੋਹਿਤ ਗੁਪਤਾ, ਗੁਰਦਾਸਪੁਰ
ਬੀਤੀ ਰਾਤ ਧਾਰੀਵਾਲ ਦੇ ਜੀਟੀ ਰੋਡ ਤੇ ਸ਼ਿਵ ਸੈਨਾ ਆਗੂ ਰੋਹਿਤ ਮਹਾਜਨ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਕਾਨ ਦਾ ਸ਼ਟਰ ਥੋੜਾ ਚੁੱਕਿਆ ਗਿਆ ਸੀ ਹਾਲਾਂਕਿ ਚੋਰੀ ਦੀ ਕੋਸ਼ਿਸ਼ ਨਾਕਾਮ ਰਹੀ, ਪਰ ਘਟਨਾ ਕਾਰਨ ਕੁਝ ਦੇਰ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਪੰਜਾਬ ਵਿੱਚ ਕਈ ਵੱਡੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਰੋਹਿਤ ਮਹਾਜਨ ਸ਼ਿਵ ਸੈਨਾ ਦੇ ਆਗੂ ਹਨ। ਇਸ ਲਈ ਕੁਝ ਦੇ ਲਈ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਕਿਤੇ ਕੋਈ ਵਿਸਫੋਟਕ ਚੀਜ਼ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਨਾ ਰੱਖ ਦਿੱਤੀ ਗਈ ਹੋਵੇ ਸੀਸੀਟੀਵੀ ਵੀਡੀਓ ਦੇ ਵਿੱਚ ਦੋ ਸ਼ੱਕੀ ਵਿਅਕਤੀ ਵੀ ਨਜ਼ਰ ਆਏ ਹਨ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਹੀ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੁਕਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਗੱਲਬਾਤ ਦੌਰਾਨ ਸ਼ਿਵ ਸੈਨਾ ਆਗੂ ਰੋਹਿਤ ਮਹਾਜਨ ਨੇ ਦੱਸਿਆ ਕਿ ਮੈਂ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਅਗਲੇ ਦਿਨ ਸਵੇਰੇ ਦੁਕਾਨ ਦੇ ਕਰੀਬ ਰਹਿੰਦੇ ਦੂਸਰੇ ਸ਼ਿਵ ਸੈਨਾ ਆਗੂ ਰੋਹਿਤ ਮੈੰਗੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਚੁੱਕਿਆ ਹੋਇਆ ਹੈ, ਜਦ ਆ ਕੇ ਦੇਖਿਆ ਤਾਂ ਸ਼ਟਰ ਅੱਧੀ ਨਾਲੋਂ ਜਿਆਦਾ ਚੁੱਕਿਆ ਹੋਇਆ ਸੀ ਪਰ ਅੱਗੇ ਅਲਮਾਰੀਆਂ ਹੋਣ ਕਰਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੁਕਾਨ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
- Download Babushahi App
-
-