ਸਰਕਾਰੀ ਸਕੂਲ ਦੀ ਸਾਇੰਸ ਮਿਸਟਰਸ ਨੂਨ ਦੇਸੀ ਵੱਲੋਂ ਸਨਮਾਨਿਤ ਕਰਨ ਤੋਂ ਬਾਅਦ ਸਕੂਲ ਵਿੱਚ ਦਿੱਤਾ ਗਿਆ ਸਨਮਾਨ
ਰੋਹਿਤ ਗੁਪਤਾ
ਗੁਰਦਾਸਪੁਰ 29 ਅਗਸਤ
ਸਰਕਾਰੀ ਮਿਡਲ ਸਕੂਲ ਸਾਧੂ ਚੱਕ ਵਿਖੇ ਤੈਨਾਤ ਸਾਇੰਸ ਮਿਸਟਰੈਸ ਸ਼੍ਰੀ ਮਤੀ ਬਾਲਾ ਰੇਨੂੰ ਦੀ ਗਾਈਡੈਂਸ ਅਧੀਨ ਦਸਵੀਂ ਜਮਾਤ ਦੀ ਖੁਸ਼ੀ ਨੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਪ੍ਰਾਪਤੀ ਲਈ ਸ੍ਰੀ ਮਤੀ ਬਾਲਾ ਰੇਨੂੰ ਨੂੰ ਮਾਨਯੋਗ ਡੀ.ਸੀ.ਗੁਰਦਾਸਪੁਰ ਵੱਲੋਂ ਵੀ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਸੀ ਅਤੇ ਅੱਜ ਸਰਕਾਰੀ ਮਿਡਲ ਸਕੂਲ ਸਾਧੂ ਚੱਕਦੇ ਹੈੱਡਮਾਸਟਰ ਦਵਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸ਼੍ਰੀ ਮਤੀ ਬਾਲਾ ਰੇਨੂੰ ਨੂੰ ਇਸ ਪ੍ਰਾਪਤੀ ਲਈ ਸਕੂਲ ਪੱਧਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
- Download Babushahi App
-
-