ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ 10 ਹਲਕਿਆਂ ਦੇ ਕੋਆਰਡੀਨੇਟਰਾਂ ਦਾ ਕੀਤਾ ਐਲਾਨ
ਚੰਡੀਗੜ੍ਹ, 10 ਅਕਤੂਬਰ 2026- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਪਾਰਟੀ ਦੀ ਮਜਬੂਤੀ ਲਈ ਦਸ ਹੋਰ ਹਲਕਿਆਂ ਦੇ ਕੋਆਰਡੀਨੇਟਰ ਐਲਾਨੇ ਗਏ। ਪਾਰਟੀ ਦੇ ਸਕੱਤਰ ਜਰਨਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਸ ਵੱਖ-ਵੱਖ ਹਲਕਿਆਂ ਦੇ ਕੋਆਰਡੀਨੇਟਰ ਵਜੋਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿੰਨਾ ਵਿੱਚ ਭਾਈ ਮਨਜੀਤ ਸਿੰਘ ਹਲਕਾ ਖੇਮਕਰਨ, ਦਵਿੰਦਰ ਸਿੰਘ ਸੋਢੀ ਹਲਕਾ ਸ੍ਰੀ ਮੁਕਤਸਰ ਸਾਹਿਬ, ਭਗਵੰਤ ਸਿੰਘ ਫਤਿਹ ਜਲਾਲ ਹਲਕਾ ਕਰਤਾਰਪੁਰ, ਐਡਵੋਕੇਟ ਅਮਨਦੀਪ ਸਿੰਘ ਭਲਾਈ ਕੇ ਹਲਕਾ ਸਰਦੂਲਗੜ੍ਹ, ਪਰਮਿੰਦਰ ਸਿੰਘ ਲੁਧਿਆਣਾ ਹਲਕਾ ਆਤਮ ਨਗਰ ਲੁਧਿਆਣਾ, ਜਸਬੀਰ ਸਿੰਘ ਭੁੱਲਰ ਹਲਕਾ ਫਿਰੋਜ਼ਪੁਰ ਸ਼ਹਿਰੀ, ਦੀਵਾਨ ਸਿੰਘ ਡਿੱਖ ਹਲਕਾ ਭੁੱਚੋ ਮੰਡੀ, ਰਾਜਿੰਦਰ ਸਿੰਘ ਰਾਜਾ ਹਲਕਾ ਮਲੋਟ, ਹਰਪ੍ਰੀਤ ਸਿੰਘ ਰਾਜੀਆਂ ਹਲਕਾ ਭਦੌੜ ਅਤੇ ਮਹਿਲ ਕਲਾਂ ਤੋਂ ਮੁਹਿੰਦਰ ਸਿੰਘ ਚੌਹਾਨਕੇ ਕੋ ਆਰਡੀਨੇਟਰ ਹੋਣਗੇ। ਵਡਾਲਾ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਹਲਕਾ ਇੰਚਾਰਜ ਆਪਣੇ ਹਲਕਿਆਂ ਵਿੱਚ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ ਜਿਸ ਕਰਕੇ ਆਮ ਲੋਕਾਂ ਵਿੱਚ ਪਾਰਟੀ ਦੀ ਹਰਮਨ ਪਿਆਰਤਾ ਵਧੇਗੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-