ਵਿਸਾਖੀ ਮੇਲੇ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਦਾ ਸਟਾਫ਼ ਸਨਮਾਨਿਤ
ਅਸ਼ੋਕ ਵਰਮਾ
ਗੋਨਿਆਣਾ,13 ਅਪ੍ਰੈਲ 2026 : ਡਾਇਰੈਕਟਰ ਈ.ਐਸ.ਆਈ/ ਸਮਾਜਿਕ ਬੀਮਾ ਯੋਜਨਾ ਪੰਜਾਬ ਡਾਕਟਰ ਅਨਿਲ ਗੋਇਲ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਗੋਨਿਆਣਾ ਦੇ 17 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਬਦਲੇ ਵਿਸਾਖੀ ਦੇ ਮੌਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਨੇ ਦੱਸਿਆ ਕਿ ਇੰਨ੍ਹਾਂ ਸਨਮਾਨਿਤ ਅਧਿਕਾਰੀ ਅਤੇ ਕਰਮਚਾਰੀਆਂ ਵਿੱਚ ਪੀ.ਐਚ.ਸੀ. ਬੱਲੂਆਣਾ ਦੇ ਇੰਚਾਰਜ ਡਾਕਟਰ ਰਵਨੀਤ ਕੌਰ, ਆਪਥਾਲਮਿਕ ਅਫ਼ਸਰ ਸੁਨੀਤਾ ਸ਼ਰਮਾ, ਸਟੈਨੋਗ੍ਰਾਫ਼ਰ ਰਮਨਦੀਪ ਕੌਰ, ਨਰਸਿੰਗ ਸਿਸਟਰ ਇੰਚ. ਸਰਬਜੀਤ ਕੌਰ, ਫਾਰਮੇਸੀ ਅਫ਼ਸਰ ਸ਼ੁਭਮ ਸ਼ਰਮਾ, ਮਪਹ ਸੁਪਰਵਾਇਜ਼ਰ ਰੂਪ ਸਿੰਘ, ਮਪਹ ਸੁਪਰਵਾਈਜ਼ਰ ਸ਼ਵਿੰਦਰਪਾਲ ਕੌਰ, ਸੀ.ਐਚ.ਓ. ਅਮਨਦੀਪ ਕੌਰ, ਕੰਪਿਊਟਰ ਆਪਰੇਟਰ ਨਿਸ਼ਾ, ਲੈਬ. ਟੈਕਨੀਸ਼ੀਅਨ ਕੁਲਵੰਤ ਸਿੰਘ, ਰੇਡਿਓਗ੍ਰਾਫ਼ਰ ਲਵਪ੍ਰੀਤ ਸਿੰਘ, ਮਪਹਵ ਰਵਿੰਦਰ ਕੌਰ, ਮਪਹਵ ਮਨਜਿੰਦਰ ਸਿੰਘ, ਵਾਰਡ ਅਟੈਡੈਂਟ ਗੁਰਾਂਦਿੱਤਾ ਸਿੰਘ, ਆਸ਼ਾ ਫੈਸਿਲੀਟੇਟਰ ਕਿਰਨਵੀਰ ਕੌਰ,ਆਸ਼ਾ ਵਰਕਰ ਭੁਪਿੰਦਰ ਕੌਰ ਬੁਰਜ ਮਹਿਮਾ, ਅਤੇ ਸਫਾਈ ਸੇਵਕ ਗੁਰਤੇਜ਼ ਸਿੰਘ ਸ਼ਾਮਿਲ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਦੀ ਬਦੌਲਤ ਸੀ.ਐਚ.ਸੀ. ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦਾ ਸਮੁੱਚਾ ਸਟਾਫ਼ ਹੀ ਬੜੀ ਤਨਦੇਹੀ ਨਾਲ ਕੰਮ ਕਰਦਾ ਹੈ ਅਤੇ ਇਹ ਸਨਮਾਨ ਵੀ ਸਮੁੱਚੇ ਸਟਾਫ਼ ਦਾ ਸਨਮਾਨ ਹੈ।
Click to Follow Babushahi Facebook page →