ਗੀਤਕਾਰ ਸ਼ਮਸ਼ੇਰ ਸੰਧੂ ਨੇ ਕੀਤੀਆਂ ਦਿਲ ਖੋਲ੍ਹ ਕੇ ਗੱਲਾਂ
ਖੇਡ ਲੇਖਕ ਨਵਦੀਪ ਗਿੱਲ ਨੇ ਰਚਾਇਆ ਰੋਚਕ ਸੰਵਾਦ
ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿੱਚ ਭਰਵੀਂ ਹਾਜ਼ਰੀ
ਚੰਡੀਗੜ੍ਹ, 12 ਅਪ੍ਰੈਲ, 2026: ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਇੱਕ ਪ੍ਰਭਾਵਸ਼ਾਲੀ 'ਰੂ-ਬ-ਰੂ' ਸਮਾਗਮ ਕਰਵਾਇਆ।
ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ‘ਯਾਰ ਬੋਲਦਾ...’ ਨਾਮ ਦੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸ਼ਮਸ਼ੇਰ ਸੰਧੂ ਨਾਲ ਖੁੱਲ੍ਹੀਆਂ ਗੱਲਾਂ ਕਰਨ ਦੀ ਜ਼ਿੰਮੇਵਾਰੀ ਪ੍ਰਸਿੱਧ ਖੇਡ ਲਿਖਾਰੀ ਅਤੇ ਡਿਪਟੀ ਡਾਇਰੈਕਟਰ (ਲੋਕ ਸੰਪਰਕ ਵਿਭਾਗ) ਨਵਦੀਪ ਗਿੱਲ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਨਿਭਾਈ। ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਗੀਤਕਾਰੀ ਵਿੱਚ ਸ਼ਮਸ਼ੇਰ ਸੰਧੂ ਦਾ ਨਾਮ ਉਸ ਸੁਚੱਜੀ ਲੇਖਣੀ ਦਾ ਪ੍ਰਤੀਕ ਹੈ, ਜੋ ਪਰਿਵਾਰ ਵਿੱਚ ਬੈਠ ਕੇ ਸੁਣੇ ਜਾਣ ਦੇ ਯੋਗ ਹੈ।
ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਆਪਣੀ ਮਿਆਰੀ ਗੀਤਕਾਰੀ ਨਾਲ ਇਸ ਖੇਤਰ ਨੂੰ ਇੱਕ ਨਵੀਂ ਸੇਧ ਦਿੱਤੀ ਹੈ, ਜਿਸ ਸਦਕਾ ਸੁਰਜੀਤ ਬਿੰਦਰਖੀਆ ਅਤੇ ਸਤਵਿੰਦਰ ਬਿੱਟੀ ਸਮੇਤ ਕਈ ਨਾਮਵਰ ਗਾਇਕਾਂ ਨੇ ਬੁਲੰਦੀਆਂ ਨੂੰ ਛੂਹਿਆ। ਸਮਾਗਮ ਦੌਰਾਨ ਮਨਦੀਪ ਕੌਰ ਮਰਾੜ੍ਹ ਨੇ ਸ਼ਮਸ਼ੇਰ ਸੰਧੂ ਦਾ ਲਿਖਿਆ ਪ੍ਰਸਿੱਧ ਗੀਤ ‘ਪੇਕੇ ਹੁੰਦੇ ਮਾਵਾਂ ਨਾਲ’ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ।

ਸੰਵਾਦ ਨੂੰ ਅੱਗੇ ਤੋਰਦਿਆਂ ਨਵਦੀਪ ਗਿੱਲ ਨੇ ਦੱਸਿਆ ਕਿ ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦੀ ਹਰ ਭੂਮਿਕਾ ਨੂੰ ਪੂਰੀ ਸ਼ਿੱਦਤ ਨਾਲ ਨਿਭਾਇਆ ਹੈ। ਅਧਿਆਪਨ ਤੋਂ ਸਫ਼ਰ ਸ਼ੁਰੂ ਕਰਕੇ ਉਨ੍ਹਾਂ ਨੇ ਪੱਤਰਕਾਰੀ ਵਿੱਚ ਆਪਣੀ ਸਿਰਕੱਢ ਪਛਾਣ ਬਣਾਈ ਅਤੇ 30 ਸਾਲ ਇੱਕੋ ਅਦਾਰੇ ਨਾਲ ਜੁੜੇ ਰਹੇ। ਸੰਧੂ ਦੇ 500 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਹੁਣ ਤੱਕ 68 ਐਲਬਮਾਂ ਰਿਲੀਜ਼ ਹੋਈਆਂ ਹਨ। ਸ਼ਾਇਦ ਹੀ ਕੋਈ ਪੰਜਾਬੀ ਗਾਇਕ ਹੋਵੇਗਾ ਜਿਸ ਨੇ ਉਨ੍ਹਾਂ ਦੇ ਬੋਲਾਂ ਨੂੰ ਆਵਾਜ਼ ਨਾ ਦਿੱਤੀ ਹੋਵੇ। ਸੁਰਜੀਤ ਬਿੰਦਰਖੀਆ ਦਾ ਗੀਤ ‘ਤੇਰੇ ’ਚ ਤੇਰਾ ਯਾਰ ਬੋਲਦਾ‘ ਅੱਜ ਵੀ ਹਰ ਖੁਸ਼ੀ ਦੇ ਮੌਕੇ ਦੀ ਜਾਨ ਹੈ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਲਗਭਗ ਸਾਰੇ ਨਾਮਵਰ ਕਵੀਆਂ ਦੀਆਂ ਰਚਨਾਵਾਂ ਜ਼ੁਬਾਨੀ ਯਾਦ ਹਨ।
ਸ਼ਮਸ਼ੇਰ ਸੰਧੂ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਗੱਲਾਂ ਕਰਦਿਆਂ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ। ਨਵਦੀਪ ਗਿੱਲ ਨੇ ਉਨ੍ਹਾਂ ਤੋਂ ਕਈ ਦਿਲਚਸਪ ਅਤੇ ਅਣਛੋਹੇ ਕਿੱਸੇ ਸਾਂਝੇ ਕਰਵਾਏ। ਸ਼ਿਵ ਕੁਮਾਰ ਬਟਾਲਵੀ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਮੋਹਨ ਸਿੰਘ, ਸੁਰਜੀਤ ਪਾਤਰ, ਅਵਤਾਰ ਪਾਸ਼, ਜਗਦੇਵ ਸਿੰਘ ਜੱਸੋਵਾਲ ਅਤੇ ਦੀਦਾਰ ਸੰਧੂ ਵਰਗੀਆਂ ਸ਼ਖ਼ਸੀਅਤਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਚੰਗੇ ਸਾਹਿਤਕਾਰਾਂ ਨੂੰ ਪੜ੍ਹ ਕੇ ਹੀ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਅਕਸਰ ਗੀਤ ਲਿਖਦਿਆਂ ਹੀ ਉਨ੍ਹਾਂ ਦੇ ਜ਼ਹਿਨ ਵਿੱਚ ਧੁਨਾਂ ਵੀ ਬਣ ਜਾਂਦੀਆਂ ਸਨ, ਜਿਸ ਨਾਲ ਸੰਗੀਤਕਾਰਾਂ ਨੂੰ ਵੱਡੀ ਮਦਦ ਮਿਲਦੀ ਸੀ।
ਸਮਾਗਮ ਵਿੱਚ ਦਵਿੰਦਰ ਕੌਰ ਢਿੱਲੋਂ ਨੇ ਸਤਵਿੰਦਰ ਬਿੱਟੀ ਦਾ ਇੱਕ ਮਕਬੂਲ ਗੀਤ ਗਾਇਆ। ‘ਯਾਰ ਬੋਲਦਾ’ ਗੀਤ ਦੇ ਵਜੂਦ ਵਿੱਚ ਆਉਣ ਦੀ ਕਹਾਣੀ ਵੀ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਗਈ। ਇਸ ਮੌਕੇ ਬਲਕਾਰ ਸਿੱਧੂ, ਡਾ. ਗੁਰਮਿੰਦਰ ਸਿੱਧੂ, ਸੰਜੀਵਨ ਸਿੰਘ, ਕਮਲ ਦੁਸਾਂਝ ਅਤੇ ਅਜਾਇਬ ਔਜਲਾ ਨੇ ਸੰਧੂ ਦੀ ਗੀਤਕਾਰੀ ਬਾਰੇ ਬੜੇ ਅਰਥ ਭਰਪੂਰ ਸਵਾਲ ਪੁੱਛੇ।
ਇਸ ਪ੍ਰਭਾਵਸ਼ਾਲੀ ਇਕੱਠ ਵਿੱਚ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ, ਗਾਇਕ ਸੂਫ਼ੀ ਬਲਬੀਰ, ਦਰਸ਼ਨ ਔਲਖ, ਬਾਬੂਸ਼ਾਹੀ ਨੈੱਟਵਰਕ ਦੇ ਮੁੱਖ ਸੰਪਾਦਕ ਬਲਜੀਤ ਬੱਲੀ, ਜੈ ਸਿੰਘ ਛਿੱਬਰ, ਜਗਤਾਰ ਭੁੱਲਰ, ਦਵਿੰਦਰ ਪਾਲ, ਹਰਬੰਸ ਸੋਢੀ, ਕਮਲਜੀਤ ਸਿੰਘ ਬਣਵੈਤ, ਅਜਾਇਬ ਔਜਲਾ, ਕੇ. ਪੀ. ਸਿੰਘ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਅਵਤਾਰ ਸਿੰਘ ਭੰਵਰਾ, ਕੈਪਟਨ ਨਰਿੰਦਰ ਸਿੰਘ (ਆਈ.ਏ.ਐੱਸ.), ਬਲਕਾਰ ਸਿੱਧੂ, ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ ਅਤੇ ਹੋਰ ਅਨੇਕਾਂ ਲੇਖਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਵਿੱਚ ਪਾਲ ਅਜਨਬੀ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਦਵਿੰਦਰ ਕੌਰ ਢਿੱਲੋਂ, ਬਲਵਿੰਦਰ ਆਰੀਆ, ਮਾਨ ਸਿੰਘ, ਵਰਿੰਦਰ ਚੱਠਾ, ਜਸਬੀਰ ਸਿੰਘ ਗਿੱਲ, ਯਾਦਵਿੰਦਰ ਸਿੱਧੂ, ਭੱਟੀ ਭੜੀਵਾਲਾ, ਜਗਜੀਤ ਸਿੰਘ, ਸਰਬਜੀਤ ਸਿੰਘ, ਕ੍ਰਿਸ਼ਨ ਲਾਲ ਸ਼ਰਮਾ, ਪਰਵਿੰਦਰ ਸਿੰਘ, ਰਜਿੰਦਰ ਕੌਰ ਸਰਾਂ, ਰਾਜ ਸਮੱਧਰ, ਜਸਵਿੰਦਰ ਸਿੰਘ ਜੱਸੀ, ਧਿਆਨ ਸਿੰਘ ਕਾਹਲੋਂ, ਦਰਸ਼ਨ ਤਿਉਣਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਸੁਰਜੀਤ ਸਿੰਘ ਧੀਰ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਦਿਨੇਸ਼ ਕੁਮਾਰ ਸ਼ਰਮਾ, ਵਿੰਦਰ ਮਾਝੀ, ਸੁਰਜੀਤ ਸੁਮਨ, ਡਾ. ਕਮਲਜੀਤ ਕੌਰ, ਸਮਰੀਨ ਕੌਰ, ਸੁਖਵਿੰਦਰ ਆਹੀ, ਸੁਖਵਿੰਦਰ ਸਿੰਘ ਸਰਾਓ, ਚਰਨਜੀਤ ਕੌਰ ਬਾਠ, ਸੁਰਿੰਦਰ ਕੁਮਾਰ, ਸੁਰਿੰਦਰ ਕੌਰ ਬਾੜਾ, ਡਾ. ਸ਼ਿੰਦਰ ਪਾਲ, ਜਸਵਿੰਦਰ ਸਿੰਘ ਕਾਇਨੌਰ, ਰਣਜੀਤ ਕੌਰ ਕਾਇਨੌਰ, ਰਾਹੁਲ ਚੌਹਾਨ, ਅਨੀਸ਼ ਦਾਬੜਾ, ਪਵਨਦੀਪ ਚੌਹਾਨ, ਧਰਮ ਸਿੰਘ, ਜਗਤਾਰ ਸਿੰਘ ਜੋਗ, ਦਾਤਾ ਰਾਮ ਸੈਣੀ, ਮਨਮੋਹਨ ਸਿੰਘ ਕਲਸੀ, ਸਤਵੰਤ ਸਿੰਘ ਮੁਹਾਲੀ, ਅਮਰਜੀਤ, ਕੇਵਲ ਭਾਰਤੀ, ਹਰਭਜਨ ਕੌਰ ਢਿੱਲੋਂ, ਕੁਲਦੀਪ ਕੌਰ, ਸੁਖਚੈਨ ਸਿੰਘ, ਮੁਹਿੰਦਰ ਗਰਗ, ਜਸਵੀਰ ਸਮਰ, ਸ਼ਮਸ਼ੀਲ ਸਿੰਘ ਸੋਢੀ, ਆਰ. ਡੀ. ਕੈਲੇ, ਮਨਜੀਤ ਕੌਰ ਮੁਹਾਲੀ, ਡਾ. ਮਨਜੀਤ ਸਿੰਘ ਬੱਲ, ਏ. ਐੱਸ. ਲਾਂਬਾ, ਜੀਤ ਸਿੰਘ, ਡਾ. ਸਤਿੰਦਰ ਸਿੰਘ ਬੇਦੀ, ਬਾਬੂ ਰਾਮ ਦੀਵਾਨਾ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਪ੍ਰਭਜੋਤ ਢਿੱਲੋਂ, ਪ੍ਰੋ. ਦਵਿੰਦਰ ਕੌਰ (ਕੈਨੇਡਾ), ਬਲਵਿੰਦਰ ਕੌਰ, ਰੇਖਾ ਮਿੱਤਲ, ਜੋਗਿੰਦਰ ਸਿੰਘ ਜੱਗਾ, ਗੁਰਚਰਨ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਪਰਮਿੰਦਰ ਸਿੰਘ ਪਰਵਾਨਾ, ਜੇ. ਐੱਲ. ਕਨੌਜੀਆ, ਗੁਰਜੰਟ ਸਿੰਘ, ਸ਼ੀਨੂ ਵਾਲੀਆ, ਰਘਬੀਰ ਸਿੰਘ, ਕੁਲਜੀਤ ਕੌਰ, ਮਲਕੀਅਤ ਸਿੰਘ ਔਜਲਾ, ਰਾਖੀ ਬਾਲਾਸੁਬਰਾਮਨੀਅਮ, ਰਮਿੰਦਰ ਪਾਲ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਸੰਜੀਵ ਜੱਗੀ, ਇੰ. ਪਵਨ ਕੁਮਾਰ, ਉਮਾ ਕਾਂਤ ਮਹਿਤਾ ਅਤੇ ਜਤਿੰਦਰ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਹਾਜ਼ਰ ਸਨ।
Click to Follow Babushahi Facebook page →