2027 'ਚ ਕੌਣ ਹੋਣਾ ਚਾਹੀਦਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦਾ ਉਮੀਦਵਾਰ ... ਇਸ਼ਰਪ੍ਰੀਤ ਸਿੰਘ ਸਿੱਧੂ ਜਾਂ ਕੁਲਜੀਤ ਸਿੰਘ ਨਾਗਰਾ..?
ਅੱਜ ਕੱਲ ਸੋਸ਼ਲ ਮੀਡੀਆ ਤੇ ਕਾਂਗਰਸ ਪਾਰਟੀ ਦੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੋ ਉਮੀਦਵਾਰ ਉਭਰ ਕੇ ਆ ਰਹੇ ਹਨ,ਇੱਕ ਤਾਂ ਹਲਕਾ ਵਿਧਾਇਕ ਸਾਬਕਾ ਕੁਲਜੀਤ ਸਿੰਘ ਨਾਗਰਾ ਅਤੇ ਦੂਸਰੇ ਨੌਜਵਾਨ ਚਿਹਰਾ ਇਸ਼ਰਪ੍ਰੀਤ ਸਿੰਘ ਸਿੱਧੂ ਜੋ ਕਿ ਕਾਂਗਰਸ ਨੌਜਵਾਨ ਕਾਂਗਰਸ ਪੰਜਾਬ ਯੂਥ ਦੇ ਪ੍ਰਧਾਨ ਹਨ, ਉਹ ਵੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਨਿਰੰਤਰ ਹਰ ਰੋਜ਼ ਪਿੰਡ ਕਸਬੇ ,ਸ਼ਹਿਰ ਤੱਕ ਕਾਂਗਰਸ ਪਾਰਟੀ ਅਤੇ ਹੋਰ ਵੋਟਰਾਂ ਵਿੱਚ ਆਪਣੀ ਹਾਜ਼ਰੀ ਲਗਾਤਾਰ ਲਵਾਉਂਦੇ ਆ ਰਹੇ ਹਨ ਕਈ ਸੋਸ਼ਲ ਮੀਡੀਆ ਦੇ ਚੈਨਲ ਵੱਖ-ਵੱਖ ਪਲੇਟਫਾਰਮ ਇਹ ਪੁੱਛਦੇ ਹਨ ਕਿ ਇਹਨਾਂ ਦੋਨਾਂ ਕਾਂਗਰਸ ਉਮੀਦਵਾਰਾਂ ਚੋਂ ਕੌਣ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦਾ 2027 ਦਾ ਚਿਹਰਾ ਹੋਵੇਗਾ, ਪਰ ਜੇਕਰ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਦੀ ਗੱਲ ਕੀਤੀ ਜਾਵੇ ਤਾਂ ਅੰਦਰ ਖਾਤੇ ਉਨਾਂ ਦੇ ਨਾਲ ਪਾਰਟੀ ਵਰਕਰ ਕਾਫੀ ਹੱਦ ਤੱਕ ਨਰਾਜ਼ ਵੀ ਵੇਖੇ ਜਾ ਸਕਦੇ ਹਨ , ਜੇਕਰ ਨਰਾਜ਼ਗੀ ਦੇ ਪਾਸੇ ਚੱਲੀਏ ਤਾਂ ਕਾਂਗਰਸ ਪਾਰਟੀ ਦੇ ਵੋਟਰ ਤੇ ਸਪੋਰਟਰ ਕੁਲਜੀਤ ਨਾਗਰਾ ਤੋਂ ਕੋਈ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ, ਕੁਝ ਤਾਂ ਪਾਰਟੀ ਵਰਕਰ ਕਹਿੰਦੇ ਹਨ, ਕੋਈ ਇਦਾਂ ਦੀ ਗੱਲ ਨਹੀਂ ਸਾਰੇ ਕੁਲਜੀਤ ਸਿੰਘ ਨਾਗਰਾ ਨੂੰ ਚਾਹੁੰਦੇ ਹਨ ਕਿ ਉਹ ਹਲਕਾ 2027 ਦੇ ਤੌਰ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ,ਪਰ ਅਸਲ ਗੱਲਾਂ ਕੁਝ ਹੋਰ ਹੀ ਹਨ ,ਜੋ ਕਿ ਆਉਣ ਵਾਲੇ 2027 ਤੱਕ ਸਭ ਸ਼ੀਸ਼ੇ ਵਾਂਗੂੰ ਸਾਫ ਹੋ ਜਾਣਗੀਆਂ ਤੇ ਸਭ ਦੀਆਂ ਸਲਾਹਾਂ ਸਲਾਹਾਂ ਹੀ ਰਹਿ ਜਾਣਗੀਆਂ, ਕਿਉਂਕਿ ਇਹ ਕੋਈ ਕਿਸੇ ਇੱਕ ਪੱਖ ਦਾ ਜਾਂ ਇੱਕ ਵਿਅਕਤੀ ਦਾ ਫੈਸਲਾ ਨਹੀਂ ਇਹ ਸਭ ਹਾਈ ਕਮਾਂਡ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੱਲੋਂ ਇੱਕ ਮਿੱਠਾ ਲੱਡੂ ਹੋਵੇਂਗਾ, 2027 ਵਿੱਚ ਇੱਕ ਨਾਮ ਲੋਕਾਂ ਦੀ ਕਚਹਿਰੀ ਵਿੱਚ ਅਨਾਉਸ ਕੀਤਾ ਜਾਵੇਗਾ, ਉਹ ਨਾਮ ਕਈਆਂ ਨੂੰ ਜਹਿਰ ਲੱਗੇਗਾ ਕਈਆਂ ਨੂੰ ਅੰਮ੍ਰਿਤ ਲੱਗੇਗਾ, ਪਰ ਇਹ ਸਿਆਸਤ ਦੀਆਂ ਗੱਲਾਂ ਸਿਆਸੀ ਲੋਕ ਹੀ ਜਾਨਣ, ਪਰ ਕਾਂਗਰਸ ਲਈ 2027 ਕਿਸੇ ਔਖੀ ਘੜੀ ਤੋਂ ਘੱਟ ਨਹੀਂ ਹੋਵੇਗਾ, ਚਾਉਣ ਵਾਲੇ ਬਹੁਤ ਕੁਲਜੀਤ ਸਿੰਘ ਨਾਗਰਾ ਨੂੰ ਵੀ ਚਾਹੁੰਦੇ ਹਨ ਤੇ ਚਾਉਣ ਵਾਲੇ ਲੋਕ ਨਵੇਂ ਚਿਹਰੇ ਇਸ਼ਰਪ੍ਰੀਤ ਸਿੰਘ ਸਿੱਧੂ ਨੂੰ ਵੀ ਚਾਹੁੰਦੇ ਹਨ, ਪਰ ਇਹਨਾਂ ਦੀ ਕਿਸ਼ਮਤ ਦਾ ਫ਼ੈਸਲਾ ਪਾਰਟੀ ਹਾਈ ਕਮਾਂਡ ਰਾਹੁਲ ਗਾਂਧੀ ਤੈਅ ਕਰਨਗੇ, ਕਿ ਉਹ ਕਿਸ ਚਿਹਰੇ ਨੂੰ ਪਸੰਦ ਕਰਦੇ ਹਨ ਜਾਂ ਲੋਕਤੰਤਰ ਵਿੱਚ ਲੋਕਾਂ ਦੀ ਸੋਚ ਤੇ ਕਿਸ ਚਿਹਰੇ ਦੀ ਤੂਤੀ ਬੋਲਦੀ ਹੈ,ਕਿਉਂਕਿ ਉਹਨਾਂ ਦੀ ਪਸੰਦ ਨੇ ਹੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇੱਕ ਚਿਹਰਾ ਲੋਕਾਂ ਸਾਹਮਣੇ ਪੇਸ਼ ਕਰਨਾ ਹੈ, ਬਾਕੀ ਸਾਡੀਆਂ ਸਾਰਿਆਂ ਦੀਆਂ ਸਿਰਫ ਗੱਲਾਂ ਹੀ ਰਹਿ ਜਾਣਗੀਆਂ, ਅਸਲ ਵਿੱਚ 2027 ਕਿਸੇ ਵੀ ਪਾਰਟੀ ਦੇ ਲਈ ਬਹੁਤਾ ਠੀਕ ਨਹੀਂ ਹੋਵੇਗਾ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ, ਜੇਕਰ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਪਾਰਟੀ ਵਰਕਰਾਂ ਨੂੰ ਅਣਦੇਖਾ ਕਰਨਾ, ਲੋਕਾਂ ਤੋਂ ਲੈਕੇ ਪੱਤਰਕਾਰਾਂ ਤੱਕ ਤੇ ਨਜਾਇਜ਼ ਪਰਚੇ ਕਰਵਾਉਣਾ ਵੀ ਕੁਲਜੀਤ ਸਿੰਘ ਨਾਗਰਾ ਦੇ ਕਾਰਜਕਾਲ ਦਾ ਇੱਕ ਕਾਲ਼ਾ ਧੱਬਾ ਸਾਬਤ ਹੋਵੇਗਾ, ਜੇਕਰ ਪਿਛਲਾ ਸਮਾਂ ਵੇਖੀਏ ਤਾਂ ਸਮਾਂ ਆਖਦਾ ਹੈ ਕਿ ਜੋ ਇਨਸਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੇ ਸਵੀਕਾਰ ਕਰ ਲਿਆ ਤਾਂ ਉਹ ਹੀਰਾ ਹੈ, ਪਰ ਜੇਕਰ ਉਹ ਲੋਕਾਂ ਦੀ ਕਚਹਿਰੀ ਵੱਲੋ ਨਾ ਸਵੀਕਾਰ ਕੀਤਾ ਜਾਵੇ ਭਾਵ ਹਾਰ ਗਿਆ ਹੋਵੇਂ ਤਾਂ ਉਸ ਇਨਸਾਨ ਲਈ ਦੁਬਾਰਾ ਪੈਰ ਲਗਾਉਣੇ ਇੱਕ ਸੂਈ ਦੇ ਨੱਕੇ ਵਿੱਚੋ ਲੰਘਣ ਵਾਲੀ ਗੱਲ ਹੋਵੇਗੀ, ਦੂਸਰੇ ਪਾਸੇ ਨੌਜਵਾਨ ਚਿਹਰਾ ਇਸ਼ਰਪ੍ਰੀਤ ਸਿੰਘ ਸਿੱਧੂ ਹੌਲੀ ਹੌਲੀ ਲੋਕਾਂ ਦੇ ਦਿਲਾਂ ਵਿੱਚ ਘਰ ਬਣਾਉਂਦੇ ਜਾ ਰਹੇ ਹਨ, ਉਹ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਮੈਂ ਉਹ ਨੇਤਾ ਨਹੀਂ ਕਿ ਤੁਹਾਨੂੰ ਗੋਡੀ ਹੱਥ ਲਵਾ ਕੇ ਕੰਮ ਕਰਵਾਉਣੇ ਪੈਣਗੇ, ਮੈਂ ਤਾਂ ਤੁਹਾਡਾ ਆਪਣਾ ਬੱਚਾ ਹਾਂ, ਤੁਸੀਂ ਜੇਕਰ ਮੈਨੂੰ ਸੇਵਾ ਦਾ ਮੌਕਾ ਦਿੰਦੇ ਹੋ ਤਾਂ ਮੇਰੀ ਬਾਂਹ ਮਰੋੜ ਕੇ ਵੀ ਮੇਰੇ ਤੋਂ ਕੰਮ ਕਰਵਾ ਸਕਦੇ ਹੋ, ਮੈਂ ਤਾਂ ਸੋਡੇ ਬੱਚਿਆਂ ਵਰਗਾ ਹਾਂ...,ਇਸ਼ਰਪ੍ਰੀਤ ਸਿੰਘ ਸਿੱਧੂ ਦੀ ਇਹ ਨਿਰਮਤਾ ਉਸ ਨੂੰ ਬਹੁਤ ਉੱਚਾ ਚੁੱਕਦੀ ਹੈ, ਕਹਿਣ ਵਾਲੇ ਇਹ ਵੀ ਕਹਿੰਦੇ ਹਨ ਇਹ ਸਭ ਵੋਟਾਂ ਲੈਣ ਤੱਕ ਦੇ ਸਟੰਟ ਹਨ, ਪਰ ਗੱਲਬਾਤ ਉਹੀ ਆ ਜਾਂਦੀ ਹੈ ਕਿ ਇਸ ਦਾ ਫੈਸਲਾ 2027 ਹਾਈ ਕਮਾਂਡ ਰਾਹੁਲ ਗਾਂਧੀ ਨੇ ਕਰਨਾ ਹੈ, ਜਿੱਤ ਦਾ ਸੇਹਰਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵੋਟਰਾਂ ਨੇ ਬੰਨਣਾ ਹੈ ਹੁਣ ਤਾਂ ਹਰੇਕ ਪਾਰਟੀ ਵਰਕਰ ਤੇ ਵੋਟਰ, ਸਪੋਰਟਰ ਨੂੰ ਆਉਣ ਵਾਲੀ 2027 ਦੀ ਉਡੀਕ ਹੈ, ਵੇਖਦੇ ਹਾਂ ਸ੍ਰੀ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਐਮਐਲਏ ਕੁਲਦੀਪ ਕੁਲਜੀਤ ਸਿੰਘ ਨਾਗਰਾ ਬਾਜੀ ਮਾਰਦੇ ਹਨ ਜਾਂ ਉਭਰ ਰਹੇ ਨੌਜਵਾਨ ਚਿਹਰਾ ਇਸ਼ਰਪ੍ਰੀਤ ਸਿੰਘ ਸਿੱਧੂ , ਹੁਣ ਤਾਂ ਕਿਸੇ ਵੀ ਪੱਖ ਦੀ ਗੱਲ ਕਹਿਣੀ ਪਾਣੀ ਵਿੱਚ ਸੋਟੀ ਮਾਰਨ ਬਰਾਬਰ ਹੈ ਸਮਾਂ ਸਮਰੱਥ ਹੈ ਇਹ ਵੇਖਦੇ ਹਾਂ 2027 ਕਿਸ ਲਈ ਚੰਗਾ ਅਤੇ ਕਿਸ ਲਈ ਮੰਦਾ ਹੋਵੇਗਾ।
ਗੁਰਪ੍ਰੀਤ ਸਿੰਘ ਜਖਵਾਲੀ (ਸ੍ਰੀ ਫਤਹਿਗੜ੍ਹ ਸਾਹਿਬ)
ਮੋਬਾਇਲ ਨੰਬਰ:-9855036444

-
ਗੁਰਪ੍ਰੀਤ ਸਿੰਘ ਜਖਵਾਲੀ, writer
adfd
123
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.