ਵਕਫ਼ ਬੋਰਡ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼, ਸ਼ਿਕਾਇਤ ਮਿਲਣ ’ਤੇ ਵਕਫ਼ ਬੋਰਡ ਅਧਿਕਾਰੀ ਮੌਕੇ ’ਤੇ ਪੁੱਜੇ
ਕਾਗਜ਼ਾਤ ਮੰਗਣ ’ਤੇ ਬਣੀ ਵਿਵਾਦ ਦੀ ਸਥਿਤੀ, ਪੁਲਿਸ ਕੋਲ ਪੁੱਜੀ ਸ਼ਿਕਾਇਤ
ਜਗਰਾਓਂ, 24 ਸਤੰਬਰ (ਦੀਪਕ ਜੈਨ) ਸ਼ਹਿਰ ਦੇ ਈਸ਼ਰ ਚੌਂਕ ਨੇੜੇ ਗੁਰਦੁਆਰਾ ਗਿਆਨੀ ਆਤਮਾ ਸਿੰਘ ਦੇ ਨਜ਼ਦੀਕ ਵਕਫ਼ ਬੋਰਡ ਨਾਲ ਸਬੰਧਿਤ ਦੱਸੀ ਜਾ ਰਹੀ ਕਰੀਬ 40-50 ਗਜ਼ ਦੀ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਨੇੜਲੇ ਵਸਨੀਕ ਸਮਾਜਸੇਵੀ ਪਰਵੀਨ ਖੁਰਾਨਾ ਵਲੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਵਕਫ਼ ਬੋਰਡ ਨੂੰ ਸ਼ਿਕਾਇਤ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਸ਼ਿਕਾਇਤ ਮਿਲਣ ਤੋਂ ਬਾਅਦ ਵਕਫ਼ ਬੋਰਡ ਦੇ ਅਧਿਕਾਰੀ ਹਾਸ਼ਮਦੀਨ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜੇ ਤਾਂ ਉਹਨਾਂ ਵਲੋਂ ਮੌਕੇ ’ਤੇ ਮੌਜੂਦ ਵਿਅਕਤੀ ਤੋਂ ਜਗ੍ਹਾ ਸਬੰਧੀ ਮਾਲਕੀ ਜਾਂ ਕਬਜ਼ੇ ਦੇ ਹੱਕ ਵਿਚ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ। ਦੋਸ਼ ਹੈ ਕਿ ਉਕਤ ਵਿਅਕਤੀ ਵਲੋਂ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਅਤੇ ਇਸ ਦੌਰਾਨ ਬਹਿਸ ਦੀ ਸਥਿਤੀ ਪੈਦਾ ਹੋ ਗਈ।ਇਸ ਤੋਂ ਬਾਅਦ ਵਕਫ਼ ਬੋਰਡ ਅਧਿਕਾਰੀ ਹਾਸ਼ਮਦੀਨ ਵਲੋਂ ਥਾਣਾ ਸਿਟੀ ਜਗਰਾਓਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਵਿਚ ਸਰਕਾਰੀ ਕੰਮ ਵਿਚ ਵਿਘਨ ਪਾਉਣ ਸਬੰਧੀ ਵੀ ਦੋਸ਼ ਲਗਾਏ ਗਏ ਹਨ।ਸ਼ਿਕਾਇਤ ਮਿਲਣ ਉਪਰੰਤ ਥਾਣਾ ਸਿਟੀ ਜਗਰਾਓਂ ਦੇ ਏ.ਐਸ.ਆਈ ਗੁਰਜੀਤ ਸਿੰਘ ਆਪਣੀ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਏ.ਐਸ.ਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਿਕਾਇਤ ਦੇ ਆਧਾਰ ’ਤੇ ਮੌਕੇ ਦੀ ਜਾਂਚ ਕਰਨ ਲਈ ਪੁੱਜੇ ਸਨ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ’ਤੇ ਕਥਿਤ ਤੌਰ ’ਤੇ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਜਾਂਚ ਦੌਰਾਨ ਮੌਕੇ ’ਤੇ ਮੌਜੂਦ ਨਹੀਂ ਮਿਿਲਆ। ਪੁਲਿਸ ਵਲੋਂ ਉਸ ਨੂੰ ਥਾਣਾ ਸਿਟੀ ਵਿਖੇ ਬੁਲਾਇਆ ਗਿਆ ਹੈ ਅਤੇ ਪੁਲਿਸ ਵਲੋਂ ਮੌਕੇ ਤੇ ਹੀ ਕੰਮ ਬੰਦ ਕਰਵਾ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਏ.ਐਸ.ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਵਕਫ ਬੋਰਡ ਦੇ ਪਲਾਟ ਦੇ ਕਬਜਾ ਕਰਨ ਵਾਲੇ ਪੁਲਿਸ ਸਟੇਸ਼ਨ ਆਏ ਸੀ, ਜਦੋਂ ਉਸ ਨੂੰ ਮਾਲਕੀ ਦੇ ਦਸਤਾਵੇਜ ਦਿਖਾਉਣ ਨੂੰ ਕਿਹਾ ਤਾਂ ਉਸ ਨੇ ਟਾਲ-ਮਟੋਲ ਕਰਦਿਆਂ ਕਿਹਾ ਕਿ ਦਸਤਾਵੇਜ ਗੁੁੰਮ ਹੋ ਗਏ ਹਨ ਤਾਂ ਥਾਣੇਦਾਰ ਨੇ ਵਾਰਨਿੰਗ ਦਿੰਦਿਆ ਕਿਹਾ ਕਿ ਪਲਾਟ ਤੇ ਕੋਈ ਉਸਾਰੀ ਨਾ ਕੀਤੀ ਜਾਵੇ।
- Download Babushahi App
-
-