ਕਾਂਗਰਸੀ ਮੌਜੂਦਾ ਸਰਪੰਚ ਦੀਆਂ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਚੋਰ ਹੋਏ ਫਰਾਰ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)

ਤਰਸਿੱਕਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਸੈਦੋਲੇਹਲ ਵਿਖੇ ਮੌਜੂਦਾ ਸਰਪੰਚ ਦੀਆਂ ਕੱਲ ਬੀਤੇ ਦਿਨ ਚੋਰਾਂ ਵਲੋਂ ਚਪਟ ਮਾਰ ਕੇ ਵਾਲੀਆਂ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਸੈਦੋਲੇਹਲ ਦੇ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਬੀਬੀ ਅਮਰਜੀਤ ਕੌਰ ਦੇ ਦੱਸਿਆ ਕਿ ਕੱਲ੍ਹ ਸ਼ਾਮ 4-33 ਮਿੰਟ ਤੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਵਿਚ ਇਕ ਵਿਅਕਤੀ ਬਾਹਰ ਮੋਟਰਸਾਈਕਲ ਤੇ ਸਵਾਰ ਰਿਹਾ ਤੇ ਦੂਜਾ ਵਿਅਕਤੀ ਸਾਡੇ ਘਰ ਦੇ ਅੰਦਰ ਦਰਵਾਜ਼ੇ ਲਾਗੇ ਆ ਕੇ ਮੇਰੀ ਪੋਤੀ ਨੂੰ ਕਹਿੰਦਾ ਕਿ ਤੇਰੀ ਦਾਦੀ ਕਿਥੇ ਹੈ ਉਨ੍ਹਾਂ ਨੂੰ ਬੁਲਾ,ਜਦ ਮੈਂ ਆਈ ਤਾਂ ਮੈਨੂੰ ਕਿਸੇ ਦੇ ਘਰ ਪਤਾ ਪੁਛਿਆ ਤੇ ਨਾਲ ਹੀ ਮੇਰੇ ਕੰਨਾਂ ਚੋਂ ਚਪਟ ਮਾਰ ਕੇ ਮੇਰੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ, ਮੈਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਸਫਲ ਹੋ ਗਏ।ਇਸ ਸਬੰਧੀ ਪੀੜਤ ਪਰਿਵਾਰ ਨੇ ਥਾਣਾ ਤਰਸਿੱਕਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੁਲਿਸ ਪਾਰਟੀ ਸੀਸੀਟੀਵੀ ਖੰਗਾਲ ਰਹੀ ਹੈ। ਪੁਲਿਸ ਥਾਣਾ ਤਰਸਿੱਕਾ ਵਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ,ਚ ਲਿਆਂਦੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ। ਕੈਪਸਨ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀਬੀ ਅਮਰਜੀਤ ਕੌਰ ਮੌਜੂਦਾ ਸਰਪੰਚ ਪਿੰਡ ਸੈਦੋਲੇਹਲ।
- Download Babushahi App
-
-