ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਸਰੀ ਵਿਚ ਸਾਹਿਤਕ ਸਮਾਗਮ
ਹਰਦਮ ਮਾਨ
ਸਰੀ, 17 ਮਈ 2026 - ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਵੱਲੋਂ ਹਰਮਨ ਪਿਆਰੇ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਨੂੰ ਸਮਰਪਿਤ 12ਵਾਂ ਸਾਹਿਤਕ ਸਮਾਗਮ ਬੀਤੇ ਦਿਨੀਂ ਸੈਂਟਰਲ ਲਾਇਬ੍ਰੇਰੀ, ਸਰੀ ਵਿਖੇ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਹਾਜਰੀ ਭਰੀ।
ਸਮਾਗਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਹੋਈ, ਜਿਸ ਵਿੱਚ ਮਨਜੀਤ ਮੱਲ੍ਹਾ, ਬਲਰਾਜ ਬਾਸੀ, ਗੁਰਮੀਤ ਸਿੰਘ ਕਾਲਕਟ ਅਤੇ ਸਿਮਰਨ ਕ੍ਰਾਂਤੀ ਨੇ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਚੋਣਵੀਆਂ ਅਤੇ ਪ੍ਰਭਾਵਸ਼ਾਲੀ ਕਵਿਤਾਵਾਂ ਨੂੰ ਤਰੰਨਮ ਅਤੇ ਸੁਚੱਜੇ ਢੰਗ ਨਾਲ ਪੇਸ਼ ਕਰਕੇ ਮਾਹੌਲ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ।
ਸਮਾਗਮ ਦੇ ਦੂਜੇ ਪੜਾਅ ਵਿੱਚ "ਕਿਰਤ ਦੀ ਕਦਰ" ਵਿਸ਼ੇ ਉੱਪਰ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਇਸ ਚਰਚਾ ਦਾ ਆਗਾਜ਼ ਪ੍ਰਿੰਸੀਪਲ ਮਲੂਕ ਚੰਦ ਕਲੇਰ ਵੱਲੋਂ "ਕਿਰਤ ਦੀ ਕਦਰ" ਵਿਸ਼ੇ 'ਤੇ ਪੜ੍ਹੇ ਗਏ ਖੋਜ ਪੱਤਰ ਨਾਲ ਹੋਇਆ। ਉਪਰੰਤ ਵਿਸ਼ੇ 'ਤੇ ਗੰਭੀਰ ਚਰਚਾ ਕਰਦਿਆਂ ਡਾ. ਗੁਰਵਿੰਦਰ ਸਿੰਘ (ਪ੍ਰਧਾਨ ਪੰਜਾਬੀ ਪ੍ਰੈੱਸ ਕਲੱਬ ਬੀ.ਸੀ.), ਰਾਜਿੰਦਰ ਸਿੰਘ ਪੰਧੇਰ, ਕੁਲਵੰਤ ਸਿੰਘ ਧਾਲੀਵਾਲ, ਰਮਨੀ ਕਲੇਰ, ਪ੍ਰੋ. ਦਵਿੰਦਰ ਸਿੰਘ ਸੁੰਨੜ, ਕੈ. ਜੀਤ ਮਹਿਰਾ, ਕੁਲਵਿੰਦਰ ਸਿੰਘ ਕੁਲਾਰ ਅਤੇ ਮਨਮੋਹਨ ਸਿੰਘ ਸਮਰਾ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਕਿਰਤ ਦੀ ਅਹਿਮੀਅਤ 'ਤੇ ਰੌਸ਼ਨੀ ਪਾਈ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰੂਪ ਲਾਲ ਗੱਡੂ, ਰਾਜ ਪੰਧੇਰ, ਮਨਦੀਪ ਕਲੇਰ, ਹਰਜੀਤ ਕੌਰ ਕਲੇਰ, ਜੈਸਿਕਾ, ਯੁਵਰਾਜ, ਤਰਸੇਮ ਸਿੰਘ, ਕੁਲਵੰਤ ਸਿੰਘ ਸੌਂਧੀ, ਅਵਤਾਰ ਸਿੰਘ ਢਿੱਲੋਂ, ਨਰਿੰਦਰ ਬਾਹੀਆ, ਸਰਬਜੀਤ ਸਿੰਘ ਬਾਸੀ, ਜਸਵੀਰ ਸਿੰਘ ਭਲੂਰੀਆ, ਅਮਨਦੀਪ ਸਿੰਘ, ਤੇਜਬੀਰ ਚੌਹਾਨ, ਦਲਜੀਤ ਸਿੰਘ, ਨਿਰੰਜਨ ਸਿੰਘ ਲਹਿਲ, ਤੇਜਬੀਰ ਟਾਕਸ ਅਤੇ ਪ੍ਰੋ. ਸੁਸ਼ੀਲ ਸ਼ਾਮਿਲ ਸਨ। ਮੰਚ ਦਾ ਸਫਲ ਸੰਚਾਲਨ ਸਭਾ ਦੇ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
- Download Babushahi App
-
-