ਮੋਹਨਜੀਤ ਸ਼ੇਰੋਂ ਦੀ ਵਿਗੜੀ ਸਿਹਤ: ਰਜਿੰਦਰਾ ਹਸਪਤਾਲ ਕੀਤਾ ਰੈਫ਼ਰ
ਐਮਰਜੈਂਸੀ ਵਾਰਡ ਪੁਲਿਸ ਛਾਉਣੀ 'ਚ ਤਬਦੀਲ
ਬਾਬੂਸ਼ਾਹੀ ਬਿਊਰੋ
ਪਟਿਆਲਾ, 6 ਸਤੰਬਰ (2026): ਕੁੱਟਮਾਰ ਮਾਮਲੇ ਕਾਰਨ ਚਰਚਾ ਵਿੱਚ ਆਏ ਮੋਹਨਜੀਤ ਸਿੰਘ ਸ਼ੇਰੋਂ ਦੀ ਸਿਹਤ ਅਚਾਨਕ ਜ਼ਿਆਦਾ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਮੋਹਨਜੀਤ ਸ਼ੇਰੋਂ ਦੇ ਹਸਪਤਾਲ ਪਹੁੰਚਦੇ ਹੀ ਮੌਕੇ ਦੇ ਹਾਲਾਤ ਕਾਫ਼ੀ ਤਣਾਅਪੂਰਨ ਹੋ ਗਏ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਹਸਪਤਾਲ ਦੀ ਐਮਰਜੈਂਸੀ ਵਾਰਡ ਅਤੇ ਆਸ-ਪਾਸ ਦੇ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਤੇ ਕਿਸੇ ਨੂੰ ਵੀ ਮੋਹਨਜੀਤ ਨਾਲ ਮੁਲਾਕਾਤ ਨਹੀ ਕੀਤੀ ਦੇਣ ਜਾ ਰਹੀ।
- Download Babushahi App
-
-