ਅਗਨੀਵੀਰ ਹਟਾਓ, ਦੇਸ਼ ਬਚਾਓ’ ਮੁਹਿੰਮ: ਪੱਟੀ ਤੋਂ ਕੋਟ ਦਾਤਾ ਦੀ ਮਹਾਂ ਰੈਲੀ ਲਈ ਭਾਰੀ ਕਾਫ਼ਲਾ ਰਵਾਨਾ
Baljit Singh
ਪੱਟੀ: ਅਗਨੀਵੀਰ ਭਰਤੀ ਯੋਜਨਾ ਨੂੰ ਰੱਦ ਕਰਵਾਉਣ ਅਤੇ ਦੇਸ਼ ਦੇ ਨੌਜਵਾਨਾਂ ਲਈ ਪਹਿਲਾਂ ਵਾਂਗ ਪੱਕੀ ਫ਼ੌਜੀ ਭਰਤੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੱਟੀ ਦੀ ਅਨਾਜ ਮੰਡੀ ਤੋਂ ਪਿੰਡ ਕੋਟ ਦਾਤਾ ਵਿਖੇ ਆਯੋਜਿਤ ਵਿਸ਼ਾਲ ਮਹਾਂ ਰੈਲੀ ਲਈ ਇੱਕ ਵੱਡਾ ਕਾਫ਼ਲਾ ਰਵਾਨਾ ਹੋਇਆ। ਇਹ ਕਾਫ਼ਲਾ ਸੋਨੂ ਸੇਖੋ ਸਾਹਿਬ ਢਿੱਲੋਂ ਦੀ ਯੋਗ ਅਗਵਾਈ ਹੇਠ ਤਿਆਰ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ, ਸਥਾਨਕ ਲੋਕਾਂ ਅਤੇ ਸਮਰਥਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਪਿੰਡ ਕੋਟ ਦਾਤਾ ਵਿਖੇ ਹੋ ਰਹੀ ਇਸ ਰੈਲੀ ਵਿੱਚ ਸਾਬਕਾ ਸੈਨਿਕ ਵਿਭਾਗ (ਕਾਂਗਰਸ) ਦੇ ਰਾਸ਼ਟਰੀ ਪ੍ਰਧਾਨ ਸੇਵਾਮੁਕਤ ਕਰਨਲ ਰੋਹਿਤ ਚੌਧਰੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੀ ਰੈਲੀ ਵਿੱਚ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ।
ਆਯੋਜਕਾਂ ਨੇ ਅਗਨੀਵੀਰ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਵੱਡਾ ਧੋਖਾ ਦੱਸਦਿਆਂ “ਅਗਨੀਵੀਰ ਹਟਾਓ, ਦੇਸ਼ ਬਚਾਓ” ਦੇ ਨਾਅਰੇ ਹੇਠ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਪੱਟੀ ਤੋਂ ਰਵਾਨਾ ਹੋਏ ਇਸ ਵਿਸ਼ਾਲ ਕਾਫ਼ਲੇ ਕਾਰਨ ਪੂਰੇ ਇਲਾਕੇ ਵਿੱਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਚਰਚਾ ਦੇਖਣ ਨੂੰ ਮਿਲ ਰਹੀ ਹੈ।
- Download Babushahi App
-
-