ਮਾੜੇ ਪ੍ਰਬੰਧਾਂ ਦੀ ਭੇਟ ਚੜੀਆਂ ਮਰਦਮਸ਼ੁਮਾਰੀ ਦੀਆਂ ਡਿਊਟੀਆਂ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਅਧਿਆਪਕਾਂ ਨੂੰ 30-40 ਕਿਲੋਮੀਟਰ ਜਬਰੀ ਦੂਰ ਦੁਰਾਡੇ ਜਬਰੀ ਭੇਜਿਆ- ਜਸਵਿੰਦਰ ਸਿੰਘ ਸਮਾਣਾ
ਸਮਾਨ ਲੈਣ ਪਹੁੰਚੇ ਅਧਿਆਪਕਾਂ ਨੂੰ ਬਿਨਾਂ ਚਾਹ ਪਾਣੀ ਦੇ ਗਰਮੀ ਵਿੱਚ ਸਾਰਾ ਦਿਨ ਕੀਤਾ ਖੱਜਲ ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ/ ਬਾਬੂਸ਼ਾਹੀ ਬਿਊਰੋ
ਪਟਿਆਲਾ 15 ਮਈ 2026:-ਪੰਜਾਬ ਅੰਦਰ ਮਰਦਮਸ਼ੁਮਾਰੀ 2027 ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸੇ ਲੜੀ ਤਹਿਤ ਪਟਿਆਲਾ ਦਿਹਾਤੀ ਦੇ ਪ੍ਰਸ਼ਾਸਨ ਵੱਲੋਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਸਮਾਨ ਲੈਣ ਲਈ ਬੁਲਾਇਆ ਗਿਆ ਸੀ । ਜਦੋਂ ਅਧਿਆਪਕ ਸਮਾਨ ਲੈਣ ਦੀ ਪਹੁੰਚੇ ਤਾਂ ਬਹੁਤ ਹੀ ਮਾੜੇ ਪ੍ਰਬੰਧਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਮੌਕੇ ਤੇ ਹੀ ਇਹਨਾ ਇਹਨਾਂ ਸਾਰੇ ਮਾੜੇ ਪ੍ਰਬੰਧਾਂ ਨੂੰ ਦੇਖਦੇ ਹੋਏ ਮੌਕੇ ਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਦਿਹਾਤੀ ਪਟਿਆਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਅਧਿਆਪਕ ਨੂੰ ਬਿਨਾਂ ਚਾਹ ਪਾਣੀ ਦੇ ਸਾਰਾ ਦਿਨ ਖੱਜਲ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਦਿਹਾਤੀ ਪਟਿਆਲਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ 50-50 ਕਿਲੋਮੀਟਰ ਦੂਰ ਜਬਰੀ ਧੱਕੇ ਨਾਲ ਲਗਾਈਆਂ ਜਾ ਰਹੀਆਂ ਹਨ । ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਅਤੇ ਅਣਗਹਿਲੀ ਕਰਕੇ ਸੈਂਕੜੇ ਅਧਿਆਪਕ ਅੱਜ ਸਕੂਲੋਂ ਬਾਹਰ ਗਰਮੀ ਦੇ ਮੌਸਮ ਵਿੱਚ ਖੱਜਲ ਹੋ ਰਹੇ ਹਨ। ਮਹਿਲਾਵਾਂ ਅਧਿਆਪਕਾਂ ਨੂੰ ਵੀ ਹੁਣ ਸ਼ਾਮ ਤੱਕ ਖੱਜਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸਾਰਾ ਜ਼ਿਲ੍ਹਾ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਦੇਖ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਅਤੇ ਦਬਾਅ ਕਰਕੇ ਪਹਿਲਾਂ ਵੀ ਐਸਆਈਆਰ ਕਰਕੇ ਬੀਐਲੳ ਦੀ ਮੌਤ ਹੋ ਗਈ ਸੀ। ਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੁਣ ਤੱਕ ਕੁਝ ਵੀ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਹੁਣ ਵੀ ਮਾੜੇ ਪ੍ਰਬੰਧਾਂ ਕਰਕੇ ਜੇਕਰ ਕਿਸੇ ਅਧਿਆਪਕਾਂ ਨੂੰ ਕੁਝ ਹੁੰਦਾ ਤਾਂ ਇਸ ਦਾ ਸਿੱਧੇ ਸਿੱਧਾ ਜਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਹੋਵੇਗਾ। ਆਗੂਆਂ ਨੇ ਮੰਗ ਕੀਤੀ ਕਿ ਦੂਰ ਦੁਰਾਡੇ ਜਬਰੀ ਲਾਈਆਂ ਡਿਊਟੀਆਂ ਨੂੰ ਛੇਤੀ ਤੋਂ ਛੇਤੀ ਸੈੱਟ ਕਰਕੇ ਨੇੜੇ ਲਗਾਈਆਂ ਜਾਣ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਾਰੇ ਮਰਦਮਸ਼ੁਮਾਰੀ ਦੇ ਕੰਮਾਂ ਸਬੰਧੀ ਫੰਡ ਜਾਰੀ ਹੋ ਚੁੱਕੇ ਹਨ। ਪਰ ਇਹ ਫੰਡਾਂ ਦਾ ਸਹੀ ਢੰਗ ਨਾਲ ਨਾ ਖਰਚਣਾ ਕਿਤੇ ਨਾ ਕਿਤੇ ਸ਼ੱਕ ਘਪਲੇ ਵੱਲ ਹੈ। ਉਹਨਾਂ ਕਿਹਾ ਕਿ ਇਸ ਨੂੰ ਛੇਤੀ ਤੋਂ ਛੇਤੀ ਚੈੱਕ ਕਰਕੇ ਬਣਦੇ ਅਧਿਕਾਰੀਆਂ ਦੇ ਕਾਰਵਾਈ ਕੀਤੀ ਜਾਵੇ।ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।
- Download Babushahi App
-
-