ਭਾਸ਼ਾ ਵਿਭਾਗ ਪੰਜਾਬ ਵੱਲੋਂ “ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ” ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2026 :ਭਾਸ਼ਾ ਵਿਭਾਗ ਪੰਜਾਬ ਜਿੱਥੇ ਮਿਆਰੀ ਸਾਹਿਤ ਪ੍ਰਕਾਸ਼ਨ ਵਜੋਂ ਆਪਣੀ ਵਿਲੱਖਣ ਪਛਾਣ ਰੱਖਦਾ ਹੈ, ਉੱਥੇ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਚਾਰ ਰਸਾਲੇ ਜਨ ਸਾਹਿਤ, ਪੰਜਾਬੀ ਦੁਨਿਆ (ਪੰਜਾਬੀ), ਪੰਜਾਬ ਸੌਰਭ (ਹਿੰਦੀ) ਤੇ ਪਰਵਾਜ਼-ਏ-ਅਦਬ (ਉਰਦੂ) ਵੀ ਸਾਹਿਤ ਜਗਤ ਵਿਚ ਆਪਣਾ ਵੱਖਰਾ ਸਥਾਨ ਰੱਖਦੇ ਹਨ। ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਇਹ ਕਾਰਜ ਅੱਜ ਵੀ ਨਿਰੰਤਰ ਜਾਰੀ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ” ਪ੍ਰਮੁੱਖ ਸਾਹਿਤਕਾਰ ਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ। ਸਾਲ 1966 ਵਿੱਚ ਜਦ ਭਾਸ਼ਾ ਦੇ ਆਧਾਰ ‘ਤੇ ਨਵ-ਪੰਜਾਬ ਦੀ ਸਿਰਜਣਾ ਹੋਈ, ਉਸ ਸਮੇਂ ਮੁਸਾਫ਼ਿਰ ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਵਧਾਉਣ ਲਈ ਅਣਥੱਕ ਯਤਨ ਕੀਤੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਰਸਾਲਾ “ਜਨ ਸਾਹਿਤ” ਇਸ ਵਾਰ ਉਨ੍ਹਾਂ ਦੀ 50 ਵੀਂ ਬਰਸੀ ਨੂੰ ਸਮਰਪਿਤ ਕਰਦਿਆਂ “ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ” ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਦੁਆਰਾ ਸਾਹਿਤ ਤੇ ਸਿਆਸਤ ‘ਚ ਪਾਏ ਯੋਗਦਾਨ ਨੂੰ ਦਰਸਾਉਂਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਸ. ਕੀਰਤੀ ਕਿਰਪਾਲ ਨੇ ਦੱਸਿਆ ਕਿ ਇਸ ਅੰਕ ਦੇ ਸਾਹਿਤਕ ਮਹੱਤਵ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਕਲਮਕਾਰਾਂ/ਸਾਹਿਤਕਾਰਾਂ/ਲੇਖਕਾਂ ਕੋਲੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੇ ਜੀਵਨ ਕਾਲ, ਪ੍ਰਾਪਤੀਆਂ, ਸਾਹਿਤ ਤੇ ਸਿਆਸਤ ‘ਚ ਪਾਏ ਉਂ੍ਹਾਂ ਦੇ ਯੋਗਦਾਨ ਸਬੰਧੀ ਰਚਨਾਵਾਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ (ਕਵਿਤਾ, ਕਹਾਣੀ ਜਾਂ ਜੀਵਨੀ ਆਦਿ) ਦੇ ਰੂਪ ‘ਚ ਭੇਜਣ ਦੀ ਮੰਗ ਕੀਤੀ ਜਾਂਦੀ ਹੈ। ਰਚਨਾਵਾਂ ਭੇਜਣ ਦੀ ਆਖਰੀ ਮਿਤੀ 10 ਫਰਵਰੀ, 2026 ਹੈ। ਰਚਨਾਵਾਂ ਭੇਜਣ ਸਮੇਂ ਰਚਨਾਕਾਰ ਵੱਲੋਂ ਰਚਨਾ ਦੇ ਮੌਲਿਕ ਅਤੇ ਅਣਪ੍ਰਕਾਸ਼ਿਤ ਹੋਣ ਸਬੰਧੀ ਤਸਦੀਕ ਕਰਕੇ ਸਰਟੀਫਿਕੇਟ ਦੇ ਨਾਲ ਪੂਰਾ ਪਤਾ ਤੇ ਫੋਨ ਨੰਬਰ ਦਰਜ ਕਰਕੇ ਭੇਜਣਾ ਜ਼ਰੂਰੀ ਹੋਵੇਗਾ। ਰਚਨਾਵਾਂpunjabrasala.pblanguages@gmail.com ਅਤੇ dlobti.pblanguages@gmail.com ਈ ਮੇਲ ‘ਤੇ ਭੇਜੀਆਂ ਜਾਣ। ਇਸ ਸਬੰਧ ਵਿਚ ਹੋਰ ਜਾਣਕਾਰੀ ਲੈਣ ਲਈ ਰਸਾਲੇ ਦੇ ਸੰਪਾਦਕ ਨਾਲ ਫੋਨ ਨੰਬਰ 8872511179 ‘ਤੇ ਸੰਪਰਕ ਕਰ ਸਕਦੇ ਹੋ।