ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ 'ਚ ਗੁੱਟਬਾਜ਼ੀ ਆਈ ਸਾਹਮਣੇ!
ਕੁਲਵਿੰਦਰ ਸਿੰਘ
ਅੰਮ੍ਰਿਤਸਰ 26 ਸਤੰਬਰ 2026- ਅਕਸਰ ਰਾਜਨੀਤਿਕ ਪਾਰਟੀਆਂ ਦੇ ਵਿੱਚ ਧੜੇਬਾਜੀ ਵੇਖਣ ਨੂੰ ਮਿਲਦੀ ਹੈ ਅਜਿਹਾ ਇੱਕ ਨਜ਼ਾਰਾ ਬੀਤੇ ਕੱਲ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਰੈਲੀ ਵਿੱਚ ਵੇਖਣ ਨੂੰ ਮਿਲਿਆ ਜਦੋਂ ਕਿ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਅਕਸ਼ੇ ਸ਼ਰਮਾ ਆਪਣੇ ਸਮਰਥਕਾਂ ਸਮੇਤ ਯਾਤਰਾ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਵੇਖਦਿਆਂ ਸਾਰ ਹੀ ਪਹਿਲੇ ਤੋਂ ਹੀ ਟਰੱਕ ਤੇ ਸਵਾਰ ਭਾਜਪਾ ਦੇ ਨੇਤਾ ਜਿਨਾਂ ਵਿੱਚ ਸਵੇਤ ਮਲਿਕ ਸੁਖਵਿੰਦਰ ਸਿੰਘ ਪਿੰਟੂ ਭਾਜਪਾ ਦੇ ਸ਼ਹਿਰੀ ਪ੍ਰਧਾਨ ਸਲਿਲ ਕਪੂਰ ਅਤੇ ਹੋਰ ਨੇਤਾ ਸ਼ਾਮਿਲ ਸਨ, ਟਰੱਕ ਤੋਂ ਫੌਰਨ ਉਤਰ ਗਏ। ਜੇਕਰ ਉਥੋਂ ਦੇ ਲੋਕਾਂ ਦੀ ਮੰਨੀਏ ਤਾਂ ਅਕਸ਼ੇ ਸ਼ਰਮਾ ਨੂੰ ਵੇਖਦੇ ਹੀ ਸਾਰੇ ਨੇਤਾ ਟਰੱਕ ਤੋਂ ਉਤਰ ਗਏ ਜਿਸ ਤੋਂ ਬਾਅਦ ਅਕਸ਼ੇ ਸ਼ਰਮਾ ਅਤੇ ਉਨਾਂ ਦੇ ਸਮਰਥਕਾਂ ਨੇ ਯਾਤਰਾ ਦੀ ਕਮਾਨ ਸੰਭਾਲੀ
ਇਸ ਬਾਰੇ ਜਦੋਂ ਭਾਜਪਾ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਸਲੀਲ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਜੋ ਕਿ ਅੰਮ੍ਰਿਤਸਰ ਮਜੀਠਾ ਰੋਡ ਤੋਂ ਸ਼ੁਰੂ ਹੋਈ ਸੀ ਇਸ ਨੂੰ ਮਜੀਠਾ ਹਲਕਾ ਦੇ ਵਰਕਰਾਂ ਨੂੰ ਹੈਂਡ ਓਵਰ ਕਰਨਾ ਸੀ ਜਦ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਮਜੀਠਾ ਹਲਕਾ ਦੇ ਵਰਕਰਾਂ ਨੂੰ ਯਾਤਰਾ ਹੈਂਡ ਓਵਰ ਕਰਨ ਤੋਂ ਪਹਿਲਾਂ ਹੀ ਅਕਸ਼ੇ ਕੁਮਾਰ ਨੂੰ ਵੇਖਦੇ ਸਾਰੇ ਨੇਤਾ ਟਰੱਕ ਤੋਂ ਚਲੇ ਗਏ
ਜ਼ਿਕਰਯੋਗ ਹੈ ਕਿ ਬੀਤੇ ਕੱਲ ਅੰਮ੍ਰਿਤਸਰ ਵਿੱਚ ਕੇਂਦਰੀ ਕਾਨੂੰਨ ਰਾਜ ਮੰਤਰੀ ਅਰਜੁਨ ਮੇਘਵਾਲ ਉਚੇਚੇ ਤੌਰ ਤੇ ਯਾਤਰਾ ਵਿੱਚ ਭਾਗ ਲੈਣ ਲਈ ਪਹੁੰਚੇ ਸਨ ਅਕਸ਼ੇ ਸ਼ਰਮਾ ਵੱਲੋਂ ਯਾਤਰਾ ਦੇ ਸਵਾਗਤ ਦੇ ਇੰਤਜ਼ਾਮ ਕੀਤੇ ਗਏ ਸਨ ਯਾਤਰਾ ਦਾ ਰੂਟ ਬਦਲਣ ਕਰਕੇ ਕੇਂਦਰੀ ਮੰਤਰੀ ਅਕਸ਼ੇ ਸ਼ਰਮਾ ਦੇ ਇੰਤਜ਼ਾਮ ਵਾਲੇ ਸਥਾਨ ਤੇ ਨਹੀਂ ਪਹੁੰਚ ਸਕੇ ਅਤੇ ਫਲਾਈਟ ਦਾ ਸਮਾਂ ਹੋ ਜਾਣ ਕਰਕੇ ਉਹਨਾਂ ਨੂੰ ਯਾਤਰਾ ਦੇ ਵਿੱਚੋਂ ਹੀ ਜਾਣਾ ਪਿਆ ਜਿਸ ਤੋਂ ਬਾਅਦ ਅਕਸ਼ੇ ਸ਼ਰਮਾ ਆਪਣੇ ਸਮਰਥਕਾਂ ਨਾਲ ਯਾਤਰਾ ਵਾਲੇ ਟਰੱਕ ਕੋਲ ਯਾਤਰਾ ਵਿੱਚ ਭਾਗ ਲੈਣ ਲਈ ਪਹੁੰਚ ਗਏ ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਵਾਪਰਿਆ ਇਸ ਸਾਰੇ ਘਟਨਾ ਕ੍ਰਮ ਤੇ ਕਿਸੇ ਵੀ ਭਾਜਪਾ ਨੇਤਾ ਨੇ ਖੁੱਲ ਕੇ ਸਪਸ਼ਟੀਕਰਨ ਨਹੀਂ ਦਿੱਤਾ ਹੈ
- Download Babushahi App
-
-