ਪੰਜਾਬ ਸਰਕਾਰ ਨੇ ਇੱਕ ਜ਼ਿਲ੍ਹੇ 'ਚ 14 ਜਨਵਰੀ ਦੀ ਛੁੱਟੀ ਐਲਾਨੀ
Babushahi Network
ਚੰਡੀਗੜ੍ਹ, 13 ਜਨਵਰੀ 2026- ਪੰਜਾਬ ਸਰਕਾਰ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅੰਦਰ ਭਲਕੇ 14 ਜਨਵਰੀ 2026 ਦੀ ਛੁੱਟੀ ਐਲਾਨ ਦਿੱਤੀ ਹੈ। ਇਸ ਸਬੰਧੀ ਸਰਕਾਰ ਨੇ ਅਧਿਕਾਰਿਤ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਮਾਘੀ ਮੇਲੇ ਦੇ ਸਬੰਧ ਵਿੱਚ 14 ਜਨਵਰੀ 2026 (ਬੁੱਧਵਾਰ) ਨੂੰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਐਲਾਨੀ ਜਾਂਦੀ ਹੈ।
ਹੇਠਾਂ ਪੜ੍ਹੋ ਨੋਟੀਫਿਕੇਸ਼ਨ
