ਪੰਜਾਬ ਰੋਡਵੇਜ਼ ਪਨਸਬ/ ਪੀ. ਆਰ..ਸੀ ਨੇ ਹੜਤਾਲ ਨੂੰ ਮੁਲਤਵੀ ਕੀਤਾਃ-ਰੇਸ਼ਮ ਗਿੱਲ, ਸ਼ਮਸ਼ੇਰ ਸਿੰਘ ਢਿੱਲੋਂ
*ਕੇਦਰ ਦੀਆਂ ਮਾਰੂ ਨੀਤੀਆਂ ਦੇ ਰਾਹ ਚੱਲਦੀ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ ਦਾ ਚੱਕਾ ਜਾਮ- ਰੇਸ਼ਮ ਸਿੰਘ ਗਿੱਲ*
*ਜੇਲਾਂ ਵਿੱਚ ਬੰਦ ਸਾਥੀਆਂ ਰਿਹਾਈ ਸਮੇਤ ਮੁਲਾਜ਼ਮਾਂ ਨੂੰ ਮੁੜ ਤੋਂ ਡਿਊਟੀ ਤੇ ਲੈਣ ਦੀ ਲੈਣ ਅਤੇ ਮੰਨੀਆਂ ਮੰਗਾ ਲਾਗੂ ਕਰਨ ਤੇ ਬਣੀ ਸਹਿਮਤੀ ਤੋ ਬਾਅਦ ਹੜਤਾਲ ਧਰਨੇ ਮੁਲਤਵੀ -ਸ਼ਮਸ਼ੇਰ ਸਿੰਘ ਢਿੱਲੋ*
ਚੰਡੀਗੜ੍ਹਃ- 12 ਫਰਵਰੀ 2026
ਰਵੀ ਜੱਖੂ
ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਅੱਜ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਬਿਜਲੀ ਐਕਟ,ਬੀਜ ਸੋਧ ਬਿੱਲ,ਲੇਬਰ ਕੋਡ ਤੋੜਨ ਸਮੇਤ ਨਿੱਜੀਕਰਨ ਖਿਲਾਫ ਦੇਸ਼ਵਿਆਪੀ ਹੜਤਾਲ ਹੈ ਪਰ ਪੰਜਾਬ ਸਰਕਾਰ ਕੇਂਦਰ ਤੋਂ ਵੱਧ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਪੰਜਾਬ ਵਿੱਚ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਮੁਲਾਜ਼ਮਾਂ ਦੇ ਨਾਲ ਕੀਤੀ ਜਾਂ ਰਹੀ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਹੜਤਾਲ ਸਮੇਤ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਿੱਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਵਿਭਾਗ ਦਾ ਨਿੱਜੀ ਕਾਰਣ ਦੇ ਖਿਲਾਫ ਜੱਥੇਬੰਦੀ ਸੰਘਰਸ਼ ਕਰ ਰਹੀ ਸੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀਆਂ ਵੱਡੀ ਗਿਣਤੀ ਦੇ ਵਿੱਚ ਸਰਕਾਰ ਪ੍ਰਾਈਵੇਟ ਬੱਸਾਂ ਵਿਭਾਗ ਦੇ ਵਿੱਚ ਪਾ ਰਹੀ ਸੀ ਜਿਸ ਦੇ ਨਾਲ ਪੰਜਾਬ ਦੇ ਨੋਜਵਾਨ ਦਾ ਰੋਜ਼ਗਾਰ ਖਤਮ ਹੋਣ ਦੇ ਨਾਲ ਨਾਲ ਸਰਕਾਰ ਸਰਕਾਰੀ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਲੈ ਕੇ ਜਾਂ ਰਹੀ ਹੈ ਜਿਸ ਦਾ ਵਿਰੋਧ ਕਰਦਿਆਂ ਮੁਲਾਜ਼ਮਾਂ ਨੂੰ ਘਰੋਂ ਚੱਕਿਆ ਗਿਆ ਅਤੇ ਫੇਰ ਸੰਘਰਸ਼ ਵਿੱਚੋਂ ਚੱਕਿਆ ਗਿਆ 307 ਵਰਗੀਆਂ ਧਰਾਵਾਂ ਲਾ ਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਵਾਰ -ਵਾਰ ਸਹਿਮਤੀ ਬਣਨ ਦੇ ਬਾਵਜੂਦ ਵੀ ਜੇਲ੍ਹਾਂ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ ਜਦੋਂ ਕਿ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ ਸਿਰਫ਼ ਆਪਣੇ ਵਿਭਾਗਾ ਨੂੰ ਨਿੱਜੀਕਰਨ ਦੀ ਭੇਟ ਚੜ੍ਹਨ ਤੋਂ ਰੋਕਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਨੋਜਵਾਨ ਨੂੰ ਸਰਕਾਰ ਵੱਲੋਂ ਪੁਲਿਸ ਰਿਹਾਸਤ ਦੇ ਵਿੱਚ ਲੈ ਕੇ ਦੱਬਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਵਿਚੋਲੀਏ ਬਾਹਰ ਕੱਢਣ,ਤਨਖਾਹਾਂ ਬਰਾਬਰ ਕਰਨ,ਸਰਕਾਰੀ ਬੱਸਾਂ ਪਾਉ, ਸਮੇਤ ਸਾਰੇ ਮੁਦਿਆਂ ਤੇ ਸਰਕਾਰ ਫੇਰ ਹੋ ਚੁੱਕੀ ਹੈ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਦੱਸਿਆ ਕਿ ਅੱਜ ਵੀ ਜਦੋਂ ਸਾਥੀਆਂ ਦੀ ਰਿਹਾਈ ਦੇ ਲਈ ਮੁਲਾਜ਼ਮਾਂ ਵਲੋਂ ਸੰਘਰਸ਼ ਕਰਨ ਦੀ ਗੱਲ ਕੀਤੀ ਗਈ ਤਾਂ ਹੋਰ ਮੁਲਾਜ਼ਮਾਂ ਨੂੰ ਘਰਾਂ ਤੋਂ ਰੈਸਟ ਕੀਤਾ ਗਿਆ ਇਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਸਰਕਾਰ ਸੁਤੰਤਰ ਦੇਸ਼ ਵਿੱਚ ਆਪਣੀ ਪੁਲੀਸ ਤੰਤਰ ਦੀ ਜ਼ੋਰ ਅਜ਼ਮਾਇਸ਼ ਦੇ ਨਾਲ ਅਵਾਜ਼ ਨੂੰ ਦੱਬਣਾ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਪੂਰੇ ਪੰਜਾਬ ਦੀਆਂ ਜੱਥੇਬੰਦੀਆਂ ਨਾਲ ਸਹਿਮਤੀ ਬਣਾ ਕੇ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾਣਗੇ ਤੇ ਬੱਸਾਂ ਦਾ ਚੱਕਾ ਜਾਮ ਨਿਰੰਤਰ ਰੱਖਿਆ ਜਾਵੇਗਾ ਜਥੇਬੰਦੀ ਸਫਲ ਹੜਤਾਲ ਨੂੰ ਵੇਖਦਿਆਂ ਸਰਕਾਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋ ਬੱਸ ਸਰਵਿਸ ਬਹਾਲ ਕਰਨ ਲਈ ਜਥੇਬੰਦੀ ਆਗੂਆਂ ਨਾਲ ਮੀਟਿੰਗਾ ਕਰਕੇ ਜੇਲਾ ਵਿੱਚ ਬੰਦ ਸਾਥੀਆਂ ਦੀ ਰਿਹਾਈ ਲਈ ਅਤੇ ਰਿਹਾਅ ਹੋਏ ਮੁਲਾਜ਼ਮਾਂ ਨੂੰ ਡਿਊਟੀਆਂ ਤੇ ਲੈਣ ਅਤੇ ਮੰਨੀਆਂ ਮੰਗਾ ਲਾਗੂ ਕਰਵਾਉਣ ਦਾ ਵਿਸ਼ਵਾਸ ਜਤਾਉਦਿਆ ਜਥੇਬੰਦੀ ਆਗੂਆਂ ਨਾਲ ਸਹਿਮਤੀ ਬਣਾ ਕੇ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਅਤੇ ਨਿਰਵਿਘਨ ਬੱਸ ਸਰਵਿਸ ਬਹਾਲ ਕੀਤੀ ਗਈ।