ਪਿੰਡ ਜਖਵਾਲੀ ਦਾ ਦੂਸਰਾ ਕੁਸ਼ਤੀ ਦੰਗਲ 6 ਸਤੰਬਰ ਨੂੰ, ਪੋਸਟਰ ਰਿਲੀਜ਼
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 02 ਸਤੰਬਰ 2026:-ਪਿੰਡ ਜਖਵਾਲੀ ਦੇ ਐਨਆਰਆਈ ਵੀਰਾਂ, ਗ੍ਰਾਮ ਪੰਚਾਇਤ ਜਖਵਾਲੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੂਸਰੇ ਕੁਸ਼ਤੀ ਦੰਗਲ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਕੁਸ਼ਤੀ ਦੰਗਲ 6 ਸਤੰਬਰ, ਦਿਨ ਐਤਵਾਰ ਨੂੰ ਪਿੰਡ ਜਖਵਾਲੀ ਵਿਖੇ ਗਰਾਊਂਡ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰ ਅਤੇ ਸਰਪੰਚ ਗੁਰਦੀਪ ਸਿੰਘ, ਰਵਿੰਦਰ ਸਿੰਘ ਮੋਨੂੰ, ਭਲਵਾਨ ਤਫ਼ੀਕ ਜਖਵਾਲੀ, ਗੁਰਜੰਟ ਸਿੰਘ ਜੰਟਾ, ਗੁਰਪ੍ਰੀਤ ਸਿੰਘ, ਜਸ਼ਨ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਪਹੁੰਚ ਰਹੇ ਭਲਵਾਨ ਤਫ਼ੀਕ ਜਖਵਾਲੀ, ਗੁਰੀ ਫਤਹਿਪੁਰਰਾਈਆ, ਮੋਹਿਤ ਲਾਡਪੁਰ, ਵਿਸ਼ਾਲ ਖੰਨਾ, ਜਤਿਨ ਜਖਵਾਲੀ, ਕਾਲੂ ਲਾਡਪੁਰ, ਤੇਗ਼ ਲਾਡਪੁਰ ਅਤੇ ਅਵਨੀਤ ਜਖਵਾਲੀ ਸਮੇਤ ਰਵਿੰਦਰ ਸਿੰਘ ਮੋਨੂੰ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਸਿਰਫ਼ ਸੱਦੇ ਹੋਏ ਭਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ।
ਸਰਪੰਚ ਗੁਰਦੀਪ ਸਿੰਘ ਉਨ੍ਹਾਂ ਦੱਸਿਆ ਕਿ ਦੰਗਲ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਅਤੇ ਪੰਜਾਬ ਦੀ ਅਮੀਰ ਰਵਾਇਤੀ ਖੇਡ ਕੁਸ਼ਤੀ ਨੂੰ ਉਤਸ਼ਾਹਿਤ ਕਰਨਾ ਹੈ। ਪਿੰਡ ਦੇ ਐਨਆਰਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਦੰਗਲ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਦਿਨ ਐਤਵਾਰ ਨੂੰ ਪਿੰਡ ਜਖਵਾਲੀ ਦੇ ਗਰਾਊਂਡ ਵਿਖੇ ਪਹੁੰਚ ਕੇ ਦੰਗਲ ਦਾ ਆਨੰਦ ਮਾਣਨ ਅਤੇ ਭਲਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਨ।
- Download Babushahi App
-
-