ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਦਾ ਕਾਫ਼ਲਾ ਰਵਾਨਾ
ਅਸ਼ੋਕ ਵਰਮਾ
ਬਰਨਾਲਾ, 21 ਅਕਤੂਬਰ 2026:ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ, ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਮਹੂਰੀ ਅਧਿਕਾਰ ਸਭਾ, ਟੀਐਸਯੂ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਪਰਵਿੰਦਰ ਸਿੰਘ ਝੋਟਾ ਇਨਸਾਫ਼ ਦਿਵਾਊ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਕਾਫ਼ਲਾ ਗੁਰਬਿੰਦਰ ਸਿੰਘ ਕਲਾਲਾ, ਕੰਵਲਜੀਤ ਖੰਨਾ,ਮਨਜੀਤ ਧਨੇਰ, ਨਰਾਇਣ ਦੱਤ ਦੀ ਅਗਵਾਈ ਵਿੱਚ ਪੱਗਾਂ, ਚੁੰਨੀਆਂ ਤੇ ਕਾਲ਼ੀਆਂ ਪੱਟੀਆਂ ਬੰਨ੍ਹ ਕੇ ਰਵਾਨਾ ਹੋਇਆ।
ਇਸ ਸਮੇਂ ਥੋੜੇ ਸਮੇਂ ਲਈ ਸੰਬੋਧਨ ਕਰਦਿਆਂ ਆਗੂਆਂ ਨੇ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜ਼ੀਪੀ ਗੌਰਵ ਯਾਦਵ ਦਾ ਅਸਤੀਫ਼ਾ, ਸਮੁੱਚੇ ਕੇਸ ਦੀ ਸੀਬੀਆਈ ਜਾਂਚ ਕਰਨ, ਡੀ ਐਸ ਪੀ ਮਾਨਸਾ ਐਸ ਐਚ ਓ ਬੇਅੰਤ ਕੌਰ, ਡਰੱਗ ਇੰਸਪੈਕਟਰ ਨੂੰ ਪਰਚੇ ਵਿੱਚ ਨਾਮਜ਼ਦ ਕਰਕੇ ਤੁਰੰਤ ਡਿਸਮਿਸ ਕਰਨ, ਕਤਲ ਕਾਂਡ ਵਿੱਚ ਗੋਲੀਆਂ ਲੱਗਣ ਕਰਕੇ ਜ਼ਖ਼ਮੀ ਹੋਏ ਪੀੜਤ ਚਾਰ ਜ਼ਖਮੀਆਂ ਦਾ ਸਰਕਾਰ ਵੱਲੋਂ ਤੁਰੰਤ ਚੰਗਾ ਇਲਾਜ ਕਰਵਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀਆਂ ਮੰਗਾਂ ਨਾਲ ਪੂਰਨ ਸਹਿਮਤੀ ਹੈ। ਆਗੂਆਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੇ ਕਤਲ ਲਈ ਸਿਰਫ਼ ਅਸ਼ਵਨੀ ਕੁਮਾਰ ਹੀ ਜ਼ਿੰਮੇਵਾਰ ਨਹੀਂ ਸਗੋਂ ਉੱਚ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਦਾ ਅਪਰਾਧਿਕ ਗੱਠਜੋੜ ਹੈ। ਇਸ ਗ੍ਰੋਹ ਦੀਆਂ ਤੰਦਾਂ ਅੰਤਰਰਾਜੀ ਤੋਂ ਅੱਗੇ ਅੰਤਰਰਾਸ਼ਟਰੀ ਪੱਧਰ ਤੇ ਜੁੜੀਆਂ ਹੋਈਆਂ ਹਨ।
ਹੁਣ ਵਾਲੀ ਆਮ ਆਦਮੀ ਪਾਰਟੀ ਅਤੇ ਇਸ ਤੋਂ ਪਹਿਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਵੀ ਬਰਾਬਰ ਦੀਆਂ ਭਾਈਵਾਲ ਹਨ। ਹਰ ਸਰਕਾਰ ਵਾਅਦੇ ਨਸ਼ਾ ਰੋਕਣ ਦੇ ਕਰਦੀ ਹੈ ਪਰ ਪੁਸ਼ਤ ਪਨਾਹੀ ਨਸ਼ਾ ਤਸਕਰਾਂ ਦੀ ਕਰਦੀ ਹੈ। ਕਾਫ਼ਲੇ ਵਿੱਚ ਸ਼ਾਮਿਲ ਆਗੂਆਂ ਹਾਕਮ ਸਿੰਘ ਨੂਰ, ਕੁਲਵੀਰ ਸਿੰਘ ਔਲਖ, ਜਰਨੈਲ ਸਿੰਘ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ, ਗੁਰਮੀਤ ਸਿੰਘ ਸੁਖਪੁਰਾ, ਅਮਰਜੀਤ ਸਿੰਘ ਕਾਲਸਾਂ, ਪ੍ਰੇਮਪਾਲ ਕੌਰ, ਪਰਮਜੀਤ ਕੌਰ ਸ਼ਹਿਣਾ, ਸਤਵਿੰਦਰ ਕੌਰ, ਸੁਖਵਿੰਦਰ ਸਿੰਘ, ਰਜਿੰਦਰ ਪਾਲ, ਜਗਜੀਤ ਸਿੰਘ ਲਹਿਰਾ, ਭੀਮ ਮੰਡੇਰ, ਪ੍ਰਦੀਪ ਮੁਸਾਹਿਬ, ਕੰਵਲਜੀਤ ਖੰਨਾ, ਗੁਰਦੀਪ ਸਿੰਘ ਰਾਮਪੁਰਾ, ਸਤਨਾਮ ਸਿੰਘ ਬਰਨਾਲਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਆਦਿ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਇਨਸਾਫ਼ ਦਿਵਾਊ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਦੀ ਪ੍ਰਾਪਤੀ ਤੱਕ ਚੱਲ ਰਹੇ ਮੋਰਚੇ ਦੀ ਲਗਾਤਾਰ ਹਮਾਇਤ ਜਾਰੀ ਰੱਖੀ ਜਾਵੇਗੀ।
- Download Babushahi App
-
-