ਦੀਨਾਨਗਰ: 'ਯੁਵਾ ਆਪਦਾ ਮਿੱਤਰ' ਟ੍ਰੇਨਿੰਗ ਦੇ ਤੀਜੇ ਦਿਨ ਵਲੰਟੀਅਰਾਂ ਨੇ ਸਿੱਖੇ ਅੱਗ ਬੁਝਾਉਣ ਦੇ ਗੁਰ
'ਯੁਵਾ ਆਪਦਾ ਮਿੱਤਰ' ਟ੍ਰੇਨਿੰਗ ਪ੍ਰੋਗਰਾਮ ਦੇ ਤੀਜੇ ਦਿਨ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ, 7 ਫਰਵਰੀ 2026- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ 'ਯੁਵਾ ਆਪਦਾ ਮਿੱਤਰ' ਟ੍ਰੇਨਿੰਗ ਪ੍ਰੋਗਰਾਮ ਐੱਸ.ਐੱਸ.ਐੱਮ ਕਾਲਜ, ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਪ੍ਰੋਗਰਾਮ ਦੇ ਤੀਸਰੇ ਦਿਨ ਰਜਿਸਟਰਡ ਕੀਤੇ ਹੋਏ 200 ਐੱਨ . ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਨੂੰ ਫਾਇਰ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਗੁਰਦਾਸਪੁਰ ਦੀ ਫਾਇਰ ਬਿਰਗੇਡ ਟੀਮ ਅਮਨਦੀਪ ਸਿੰਘ ਅਤੇ ਜੋਧਾ ਸਿੰਘ ਪਹੁੰਚੇ। ਉਨਾਂ ਨੇ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦਿੱਤੀ ਅਤੇ ਫਾਇਰ ਟੈਂਡਰ ਦੇ ਨਾਲ ਪ੍ਰੈਕਟੀਕਲ ਵੀ ਕਰਵਾਏ।
ਇਸ ਦੇ ਨਾਲ ਹੀ ਮੈਗਸੀਪਾ ਦੇ ਯੁਵਾ ਆਪਦਾ ਮਿੱਤਰ ਪ੍ਰੋਜੈਕਟ ਦੇ ਹੈਡ ਕਰਨਲ ਦਲਬੀਰ ਸਿੰਘ ਅਤੇ ਮੈਡਮ ਨਿਤਿਕਾ ਸਿੰਘਲਾ ਪਹੁੰਚੇ ਜਿਨਾਂ ਨੇ ਵਲੰਟੀਅਰਾਂ ਨੂੰ ਟ੍ਰੇਨਿੰਗ ਦਾ ਹਿੱਸਾ ਬਣਨ ਤੇ ਮੋਟੀਵੇਸ਼ਨਲ ਲੈਕਚਰ ਦਿੱਤਾ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਅਤੇ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਵਲੰਟੀਅਰਾਂ ਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਹੈ ਕਾਲਜ ਦੇ ਸਮੂਹ ਸਟਾਫ ਤੇ ਪ੍ਰਿੰਸੀਪਲ ਨੇ ਕਰਨਲ ਦਲਬੀਰ ਸਿੰਘ ਅਤੇ ਮੈਡਮ ਨਿਤਿਕਾ ਸਿੰਘਲਾ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਆਰ.ਕੇ ਤੁਲੀ ਨੇ ਕਾਲਜ ਵਿੱਚ ਟੀਮ ਦੇ ਪਹੁੰਚਣ ਤੇ ਧੰਨਵਾਦ ਕੀਤਾ।
ਫਾਇਰ ਬਿਰਗੇਡ ਟੀਮ ਵੱਲੋਂ ਫਾਇਰ ਟੈਂਡਰਅਤੇ ਫਾਇਰ ਐਕਸਟ੍ਰੈਗੂਏਸ਼ਰ ਦੁਆਰਾ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ ਵੱਖ ਤਰੀਕੇ ਦੱਸੇ। ਇਸ ਮੌਕੇ ਮੈਗਸੀਪਾ, ਜਿਸ ਵਿੱਚ ਇੰਸਟਰਕਟਰ ਪ੍ਰੀਤੀ ਦੇਵੀ ਸਾਨੂੰ, ਇੰਸਟਰਕਟਰ ਸਚਿਨ,ਯੋਗੇਸ਼, ਆਦਿਤੀ, ਸ਼ਾਈਨਾ, ਰਿਸ਼ਾ, ਆਯੂਸ਼ ਸ਼ਾਮਿਲ ਸਨ।