ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੋਇਆ ਮੁਸਤੈਦ, ਸਿਹਤ ਵਿਭਾਗ ਨੇ ਦੁੱਧ ਅਤੇ ਮਿਠਾਈ ਦੇ ਸੈਂਪਲ ਭਰੇ
ਖਰਾਬ ਮਿਠਾਈ ਅਤੇ ਐਨਰਜੀ ਡਰਿੰਕ ਕੀਤਾ ਨਸ਼ਟ
ਰੋਹਿਤ ਗੁਪਤਾ
ਗੁਰਦਾਸਪੁਰ 17 ਅਕਤੂਬਰ
ਮਾਨਯੋਗ ਕਮਿਸ਼ਨਰ ਫੂਡ , ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਬਟਾਲਾ ਦੇ ਅੱਚਲ ਸਾਹਿਬ, ਉਧਨਵਾਲ, ਰੰਗੜ ਨੰਗਲ ਆਦਿ ਵਿੱਚ ਖਾਦ ਪਦਾਰਥਾਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ 5 ਸੈਂਪਲ ਭਰੇ। ਚੈਕਿੰਗ ਦੀ ਖ਼ਬਰ ਸੁਣਦੇ ਹੀ
ਕਈ ਦੁਕਾਨਦਾਰ ਦੁਕਾਨਾਂ ਬੰਦ ਕਰ ਗਏ।
ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ
ਦੀ ਅਗੁਵਾਈ ਹੇਠ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਵੱਲੋ ਬਟਾਲਾ ਖੇਤਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਅਸੀਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਨੇ ਦਸਿਆ ਕਿ ਅੱਚਲ ਸਾਹਿਬ, ਉਧਨਵਾਲ, ਰੰਗੜ ਨੰਗਲ ਵਿਖੇ ਖਾਦ ਪਦਾਰਥਾਂ ਦੀ ਦੁਕਾਨਾਂ ਦੀ ਚੈਕਿੰਗ ਦੌਰਾਨ ਦੁੱਧ ਅਤੇ ਮਿਠਾਈ ਦੇ 5 ਸੈਂਪਲ ਭਰੇ ਗਏ। ਸੈਂਪਲ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਖਰਾਬ ਹਾਲਾਤ ਵਿੱਚ ਮਿਲੀ 10 ਕਿਲੋ ਮਿਠਾਈ ਨਸ਼ਟ ਕੀਤੀ ਗਈ। ਇਸ ਦੌਰਾਨ ਕੁੱਝ ਐਨਰਜੀ ਡਰਿੰਕ ਵੀ ਮਿਲੇ ਜੀ ਐਕਸਪਾਇਰੀ ਹੋ ਚੁੱਕੇ ਸਨ। ਇਨ੍ਹਾਂ ਨੂੰ ਵੀ ਨਸ਼ਟ ਕੀਤਾ ਗਿਆ। ਉਨਾਂ ਦੱਸਿਆ ਕਿ ਸਮੂਹ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਐਕਸਪਾਇਰੀ ਸਮਾਨ ਨਾ ਵੇਚਿਆ ਜਾਵੇ। ਸਮੂਹ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ fssai ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੂਰਨ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੁਕਾਨ ਉਪਰ ਡਿਸਪਲੇ ਕਰਨ ਲਈ ਕਿਹਾ ਗਿਆ। ਇਹ ਚੈਕਿੰਗ ਆਗੇ ਵੀ ਜਾਰੀ ਰਹੇ ਗੀ। ਜੇਕਰ ਫੂਡ ਸੇਫਟੀ ਐਕਟ ਦੇ ਪਾਲਣਾ ਨਾ ਕੀਤੀ ਗਈ ਤਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-