ਤਾਲਮੇਲ ਕਮੇਟੀ ਵੱਲੋਂ 22 ਜੁਲਾਈ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 17 ਜੁਲਾਈ 2026 :ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਵੱਲੋੰ ਆਪਣੀਆਂ ਮੰਗਾਂ ਨੂੰ ਲੈ ਕੇ 22 ਜੁਲਾਈ ਨੂੰ ਪਟਿਆਲੇ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਹੈ ਤਾਲਮੇਲ ਕਮੇਟੀ ਦੀ ਸਮੂਚੀ ਮੈਂਬਰਸ਼ਿਪ ਨੂੰ ਅਪੀਲ ਹੈ ਕਿ 22 ਜੁਲਾਈ ਦੇ ਧਰਨੇ ਦੀਆਂ ਤਿਆਰੀਆਂ ਪੂਰੇ ਜੋਰਾ ਨਾਲ ਕੀਤੀਆਂ ਜਾਣ ਅਤੇ ਪਰਿਵਾਰ ਅਤੇ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਧਰਨੇ ਦੇ ਜ਼ੋਰ ਤੇ ਮਨੇਜਮੈੰਟ ਨੂੰ ਮੰਗਾਂ ਮੰਨਣ ਵਾਸਤੇ ਮਜ਼ਬੂਤ ਕੀਤਾ ਜਾ ਸਕੇ।
ਆਗੂਆਂ ਨੇ ਬਿਆਨ ਜਾਰੀ ਕਰਦਿਆਂ ਆਖਿਆ ਕਿ ਮਨੇਜਮੈੰਟ ਦਾ ਜੋ ਨਾ ਪੱਖੀ ਬਤੀਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਲਮੇਲ ਕਮੇਟੀ ਵੱਲੋ ਵੀ ਇਸ ਗੱਲ ਦਾ ਵੀ ਐਲਾਨ ਕੀਤਾ ਗਿਆ ਅਗਰ 22 ਜੁਲਾਈ ਦੇ ਧਰਨੇ ਤੱਕ ਮੀਟਿੰਗ ਦੇ ਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਿਸੇ ਵੀ ਸਮੇਂ ਮੁਕੰਮਲ ਕੰਮ ਜਾਮ ਕਰਨ ਦਾ ਦੇਣਾ ਸਾਡੀ ਮਜਬੂਰੀ ਹੋਵੇਗੀ ਇਸ ਦੀ ਜ਼ੁੰਮੇਵਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਹੋਵੇਗੀ।
- Download Babushahi App
-
-