ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਨਾਲ ਮੁਲਾਕਾਤ ਲਈ ਰਵਾਨਾ ਹੋਏ ਭਾਜਪਾ ਕਾਰਕੁਨ
ਮਨਪ੍ਰੀਤ ਸਿੰਘ
ਰੂਪਨਗਰ 21 ਜੂਨ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦੇ ਪੰਜਾਬ ਦੌਰੇ ਦੇ ਮੱਦੇਨਜ਼ਰ ਅੱਜ ਭਾਜਪਾ ਜ਼ਿਲ੍ਹਾ ਰੋਪੜ ਦੇ ਕਾਰਕੁਨ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਲੁਧਿਆਣਾ ਲਈ ਰਵਾਨਾ ਹੋਏ। ਇਸ ਮੌਕੇ ਕਾਰਕੁਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ।
ਰਵਾਨਗੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਜੀ ਦਾ ਪੰਜਾਬ ਦੌਰਾ ਸੰਗਠਨਕ ਪੱਖੋਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਨਿਤਿਨ ਨਬੀਨ ਦੇ ਮਾਰਗਦਰਸ਼ਨ ਹੇਠ ਭਾਜਪਾ ਦੇਸ਼ ਭਰ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਵੀ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰਕੁਨਾਂ ਨੂੰ ਕੌਮੀ ਲੀਡਰਸ਼ਿਪ ਤੋਂ ਨਵੀਂ ਊਰਜਾ ਅਤੇ ਦਿਸ਼ਾ ਪ੍ਰਾਪਤ ਹੋਵੇਗੀ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਦੇਸ਼ ਦੇ ਸਰਵਪੱਖੀ ਵਿਕਾਸ ਲਈ ਇਤਿਹਾਸਕ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਰਾਸ਼ਟਰ ਹਿਤ ਅਤੇ ਸਮਾਜ ਸੇਵਾ ਦੇ ਸੰਕਲਪ ਨਾਲ ਕੰਮ ਕਰ ਰਿਹਾ ਹੈ ਅਤੇ ਕੌਮੀ ਪ੍ਰਧਾਨ ਦਾ ਇਹ ਦੌਰਾ ਕਾਰਕੁਨਾਂ ਵਿੱਚ ਨਵਾਂ ਜੋਸ਼ ਭਰੇਗਾ।
ਇਸ ਮੌਕੇ ਸਤਿੰਦਰ ਨਾਗੀ, ਸੰਜੇ ਪ੍ਰਤਾਪ ਜੈਨ, ਰਮਨ ਜਿੰਦਲ, ਅਨਿਲ ਕੁਮਾਰ, ਪੀਪੀ ਕੁਮਾਰ, ਜੀਤ ਰਾਮ, ਵਰਿੰਦਰ ਰਾਣਾ, ਰੋਸ਼ਨ ਲਾਲ ਟਿੱਡੇਵਾਲ, ਹਜ਼ਾਰੀ ਲਾਲ, ਮੱਖਣ ਸਿੰਘ ਭੱਟੋਂ, ਵਿਸ਼ੂ ਕਪਿਲਾ, ਰਾਮ ਕੁਮਾਰ ਨੂਹੋਂ, ਸਰਕਲ ਪ੍ਰਧਾਨ ਨਵੀਨ ਕੁਮਾਰ, ਇੰਦਰਪਾਲ ਸਿੰਘ ਘਨੌਲੀ, ਐਡਵੋਕੇਟ ਅਮਨਪ੍ਰੀਤ ਕਬੱਡਵਾਲ, ਧਰਮਿੰਦਰ ਸਿੰਘ, ਮਨਦੀਪ ਰਾਮਪੁਰ ਪੁਰਖਾਲੀ, ਜਗਦੀਸ਼ ਚੰਦਰ ਕਾਜਲਾ, ਵਿਕਾਸ ਕਾਜਲਾ, ਰਮਨ ਕਾਲੀਆ, ਮੋਹਿੰਦਰਪਾਲ ਕਾਜਲਾ, ਸੁਰਿੰਦਰਪਾਲ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਕਾਰਕੁਨ ਲੁਧਿਆਣਾ ਲਈ ਰਵਾਨਾ ਹੋਏ।
ਕਾਰਕੁਨਾਂ ਨੇ ਕਿਹਾ ਕਿ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਦਾ ਪੰਜਾਬ ਆਗਮਨ ਪਾਰਟੀ ਲਈ ਨਵੀਂ ਤਾਕਤ ਅਤੇ ਉਤਸ਼ਾਹ ਦਾ ਸਰੋਤ ਸਾਬਤ ਹੋਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਦੌਰੇ ਦੌਰਾਨ ਮਿਲਣ ਵਾਲੇ ਦਿਸ਼ਾ ਨਿਰਦੇਸ਼ਾਂ ਨਾਲ ਪੰਜਾਬ ਵਿੱਚ ਭਾਜਪਾ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਭਾਜਪਾ ਕਾਰਕੁਨਾਂ ਨੇ ਪੂਰੇ ਜੋਸ਼ ਨਾਲ ਕੌਮੀ ਪ੍ਰਧਾਨ ਦੇ ਸਵਾਗਤ ਲਈ ਆਪਣੀ ਤਿਆਰੀ ਵੀ ਜ਼ਾਹਿਰ ਕੀਤੀ।
- Download Babushahi App
-
-