ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲਾ ਈਡੀ ਦਾ ਜੋਇੰਟ ਡਾਇਰੈਕਟਰ ਕੀਤਾ ਟਰਾਂਸਫਰ
ਰਵੀ ਜਖੂ
ਜਲੰਧਰ / ਚੰਡੀਗੜ੍ਹ, 13 ਫਰਵਰੀ 2026 :
ਕੇਂਦਰ ਸਰਕਾਰ ਨੇ ਜਲੰਧਰ ਈਡੀ ਦਫਤਰ ਦੇ ਇੰਚਾਰਜ ਜੋਇੰਟ ਡਾਇਰੈਕਟਰ ਰਵੀ ਤਿਵਾੜੀ ਦਾ ਤੇਬਾਦਲਾ ਕਰ ਦਿੱਤਾ ਹੈ। ਉਹਨਾਂ ਦੀ ਬਦਲੀ ਚੇਨਈ ਕੀਤੀ ਗਈ ਹੈ। ਇਹ ਉਹੀ ਅਫਸਰ ਹੈ ਜਿਸ ਜਿਸ ਦੇ ਹੁਕਮ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਈਡੀ ਵੱਲੋਂ 12 ਫਰਵਰੀ ਨੂੰ ਇੱਕ ਪੁਰਾਣੇ ਕੇਸ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ
ਸਮਝਿਆ ਜਾਂਦਾ ਹੈ ਕਿ ਕਿ ਰਵੀ ਤਿਵਾੜੀ ਦੇ ਤਬਾਦਲੇ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਰੀ ਕੀਤੇ ਏਡੀ ਸੰਮਨ ਨਾਲ ਕੋਈ ਨਾ ਕੋਈ ਸਬੰਧ ਹੈ ਇਹ ਵੀ ਜ਼ਿਕਰਯੋਗ ਹੈ ਕਿ ਇਹ ਸਮਨ ਕਾਫੀ ਦਿਨ ਪਹਿਲਾਂ ਜਾਰੀ ਕੀਤੇ ਗਏ ਸਨ ਪਰ ਇਹਨਾਂ ਦੀ ਚਰਚਾ ਦੋ ਦਿਨ ਪਹਿਲਾਂ ਹੀ ਬਹੁਤੀ ਹੋਈ ਸੀ
ਰਵੀਤਵਾੜੀ ਦੀ ਥਾਂ ਅਜੇ ਕਿਸੇ ਹੋਰ ਅਫਸਰ ਨੂੰ ਤੈਨਾਤ ਨਹੀਂ ਕੀਤਾ ਗਿਆ।