ਕਿਰਤੀ ਕਿਸਾਨ ਯੂਨੀਅਨ 22 ਫਰਵਰੀ ਨੂੰ ਦੇਵੇਗੀ ਧਰਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਫ਼ਰਵਰੀ,2026
ਅੱਜ ਪਿੰਡ ਫਾਂਬੜਾ ਵਿਖ਼ੇ ਕਿਰਤੀ ਕਿਸਾਨ ਯੂਨੀਅਨ ਇਲਾਕਾ ਔਡ਼ ਦੀ ਮੀਟਿੰਗ ਸੁਰਿੰਦਰ ਸਿੰਘ ਮਹਿਰਮਪੁਰ ਦੀ ਪ੍ਰਧਾਨਗੀ ਹੇਠ ਹੋਈ l ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025, ਸੀਡ ਸੋਧ ਬਿੱਲ 2025,ਅਮਰੀਕਾ ਨਾਲ਼ ਕੀਤੇ ਅਸਾਵੇਂ ਮੁਕਤ ਵਪਾਰ ਸਮਝੌਤੇ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਵਿਧਾਇਕ ਸੁੱਖਵਿੰਦਰ ਸੁੱਖੀ ਦੇ ਘਰ ਅੱਗੇ 11 ਵਜੇ ਤੋਂ 3 ਵਜੇ ਤੱਕ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਪੂਰੇ ਜੋਰਾਂ ਸ਼ੋਰਾਂ ਨਾਲ ਕਰਨੀ ਚਾਹੀਦੀ ਹੈ। ਅੱਜ ਦੀ ਮੀਟਿੰਗ ਵਿੱਚ ਇਲਾਕੇ ਭਰ ਵਿੱਚ ਯੂਨੀਅਨ ਦੀ ਮੈਬਰਸ਼ਿਪ ਕਰਨ ਦਾ ਫ਼ੈਸਲਾ ਕੀਤਾ ਗਿਆ l ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਅਮਰੀਕਾ ਨਾਲ਼ ਮੁਕਤ ਸਮਝੌਤਾ ਕਰਕੇ ਭਾਰਤ ਦੇ ਲੋਕਾਂ ਨਾਲ਼ ਵੱਡਾ ਧੋਖਾ ਕੀਤਾ ਹੈ ਜਿਹੜਾ ਭਾਰਤ ਦੀ ਖੇਤੀ ਨੂੰ ਬਰਬਾਦ ਕਰ ਦੇਵੇਗਾl ਅਸਲ ਵਿੱਚ ਮੋਦੀ ਨੇ ਭਾਰਤ ਨੂੰ ਕਾਰਪੋਰੇਟਾਂ ਦੇ ਹੱਥ ਵੇਚ ਦਿੱਤਾ ਹੈ l ਇਸੇ ਤਰ੍ਹਾਂ ਬਿਜਲੀ ਸੋਧ ਅਤੇ ਸੀਡ ਸੋਧ ਬਿੱਲ ਵੀ ਬਿਜਲੀ ਅਤੇ ਸੀਡ ਨੂੰ ਕਾਰਪੋਰੇਟਾਂ ਹਵਾਲੇ ਕਰਕੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ l ਲੋਕ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇl ਇਸ ਧੱਕੇ ਖਿਲਾਫ਼ ਤਿੱਖਾ ਸੰਗਰਸ਼ ਛੇੜਿਆ ਜਾਵੇਗਾ l ਅੱਜ ਦੀ ਮੀਟਿੰਗ ਵਿੱਚ ਅਵਤਾਰ ਸਿੰਘ ਸਕੋਹਪੁਰ, ਬਲਵੀਰ ਸਿੰਘ ਸਕੋਹਪੁਰ, ਗੁਰਦੀਪ ਸਿੰਘ, ਉਂਕਾਰ ਸਿੰਘ, ਬਲਿਹਾਰ ਸਿੰਘ ਮਹਿਰਮਪੁਰ, ਚਰਨਜੀਤ ਸਿੰਘ, ਅਯੋਧ ਸਿੰਘ, ਕਸ਼ਮੀਰ ਸਿੰਘ ਬੇਗੋਵਾਲ, ਹਰਜੀਤ ਸਿੰਘ, ਬਲਿਹਾਰ ਸਿੰਘ ਫਾਂਬੜਾ, ਕਰਨੈਲ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਅਤੇ ਚਰਨ ਸਿੰਘ ਉੜਾਪੜ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਮੈਂਬਰ ਸ਼ਾਮਲ ਹੋਏ l