ਕਣਕ ਦਾ ਭਰਿਆ ਟਰੱਕ ਭੌਰਲਾ ਤੋ ਹਜੂਰ ਸਾਹਿਬ ਲਈ ਰਵਾਨਾ
ਖੰਨਾ, ਰਵਿੰਦਰ ਢਿੱਲੋਂ
ਹਰ ਸਾਲ ਦੀ ਤਰਾਂ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਲੰਗਰਾਂ ਵਾਸਤੇ ਕਣਕ ਦਾ ਇੱਕ ਭਰਿਆ ਟਰੱਕ ਪਿੰਡ ਭੌਰਲਾ ਤੋਂ ਸੰਗਤਾਂ ਨੇ ਰਵਾਨਾ ਹੋਇਆ। ਲਗਾਤਾਰ 1998 ਤੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਕਣਕ ਇਕੱਠੀ ਕਰਨ ਦੀ ਸੇਵਾ ਨਿਭਾਉਣ ਵਾਲੀ ਸਨਮਾਨਯੋਗ ਸਖਸ਼ੀਅਤ ਜਸਵੰਤ ਸਿੰਘ ਢਿੱਲੋਂ ਨੇ ਸ੍ਰੀ ਹਜ਼ੂਰ ਸਾਹਿਬ ਲਈ ਕਣਕ ਦਾ ਭਰਿਆ ਟਰੱਕ ਰਵਾਨਾ ਕਰਨ ਮੌਕੇ ਦੱਸਿਆ ਕਿ ਸੇਵਾਦਾਰਾਂ ਦੀ ਮੱਦਦ ਨਾਲ ਇਲਾਕੇ ਦੇ ਪਿੰਡਾਂ ਦਹਿੜੂ, ਭੌਰਲਾ ,ਚਾਵਾ, ਹਰਬੰਸਪੁਰ, ਬੀਜਾ, ਮਹਿੰਦੀਪੁਰ, ਮੰਡਿਆਲਾ ਖੁਰਦ ਕੋਟ, ਰੁਪਾਲੋਂ, ਸੁਲਤਾਨਪੁਰ, ਮਾਜਰੀ, ਬਗਲੀ ਖ਼ੁਰਦ, ਅਜਲੌਦ, ਅੜੈਚਾ ਸ਼ਮਸ਼ਪੁਰ, ਮਲਕਪੁਰ, ਭੁਮੱਦੀ, ਰਹੋਂਣ, ਖੰਨਾ, ਕਟਾਣਾ ਸਾਹਿਬ ਆਦਿ ਪਿੰਡਾਂ ਦੀਆਂ ਸੰਗਤਾਂ ਨੇ ਕਣਕ ਭੇਜਣ ਵਿਚ ਆਪੋ ਆਪਣਾ ਯੋਗਦਾਨ ਪਾਇਆ ਹੈ ਤੇ ਇਸ ਸਬੰਧੀ ਸੰਗਤਾਂ ਅੰਦਰ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ । ਕਣਕ ਦਾ ਟਰੱਕ ਕਰਨ ਸਮੇਂ ਪ੍ਰਗਟ ਸਿੰਘ, ਯਾਦਵਿੰਦਰ ਸਿੰਘ ਜਗਪਾਲ ਸਿੰਘ, ਨੰਬਰਦਾਰ ਕਰਨੈਲ ਸਿੰਘ, ਮਿੰਟੀ ਭੌਰਲਾ, ਲਛਮਣ ਸਿੰਘ ਹਰਬੰਸਪੁਰ ਚਮਕੌਰ ਸਿੰਘ, ਸੁਰਜੀਤ ਸਿੰਘ ਰੁਪਾਲੋਂ, ਦਰਸਨ ਸਿੰਘ, ਜਗਤਾਰ ਸਿੰਘ, ਅਜਲੌਦ, ਕਾਲਾ ਕੋਟ , ਪ੍ਰੀਤਮ ਸਿੰਘ ਕੋਟ, ਸਾਧੂ ਸਿੰਘ ਆਦਿ ਸੰਗਤਾਂ ਹਾਜਰ ਸਨ । ਇਸ ਮੌਕੇ ਜਸਵੰਤ ਸਿੰਘ ਢਿੱਲੋਂ ਵਲੋੰ ਸੇਵਾਦਾਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
- Download Babushahi App
-
-