ਏ.ਡੀ.ਸੀ. ਵੱਲੋਂ ਫਰਮ ਵੀਨਸ ਵੀਜ਼ਾ ਦਾ ਲਾਇਸੰਸ ਬਹਾਲ
ਬਾਬੂਸ਼ਾਹੀ ਬਿਊਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਈ, 2026:
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਫਰਮ ਵੀਨਸ ਵੀਜ਼ਾ, ਫੇਜ਼-5 ਮੋਹਾਲੀ ਦਾ ਲਾਇਸੰਸ ਬਹਾਲ ਕਰ ਦਿੱਤਾ ਗਿਆ ਹੈ।
ਏ.ਡੀ.ਸੀ. ਨੇ ਦੱਸਿਆ ਕਿ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ 530/ਆਈ.ਸੀ. ਮਿਤੀ 14 ਦਸੰਬਰ 2022 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 13 ਦਸੰਬਰ 2027 ਤੱਕ ਹੈ।
ਉਨ੍ਹਾਂ ਦੱਸਿਆ ਕਿ ਫਰਮ ਵੱਲੋਂ ਮਹੀਨਾਵਾਰ ਰਿਪੋਰਟਾਂ, ਸੈਮੀਨਾਰਾਂ ਅਤੇ ਇਸ਼ਤਿਹਾਰਾਂ ਸਬੰਧੀ ਜਾਣਕਾਰੀ ਸਮੇਂ ਸਿਰ ਨਾ ਭੇਜਣ ਅਤੇ ਨੋਟਿਸ ਦਾ ਜਵਾਬ ਨਾ ਦੇਣ ਕਾਰਨ 27 ਮਾਰਚ 2026 ਨੂੰ ਲਾਇਸੰਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਸੀ।
ਫਰਮ ਦੀ ਮਾਲਕਣ ਮਨਮੀਤ ਕੌਰ ਨੇ 15 ਅਪ੍ਰੈਲ 2026 ਨੂੰ ਦਫ਼ਤਰ ਵਿੱਚ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ। ਉਸ ਨੇ ਦੱਸਿਆ ਕਿ ਵਰਕ ਵੀਜ਼ਾ ਸਬੰਧੀ ਇਸ਼ਤਿਹਾਰ ਤੀਜੀ ਧਿਰ ਵੱਲੋਂ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਹੋ ਗਿਆ ਸੀ, ਜਿਸ ਨੂੰ ਨੋਟਿਸ ਮਿਲਣ ਉਪਰੰਤ ਤੁਰੰਤ ਹਟਾ ਦਿੱਤਾ ਗਿਆ।
ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਰਮ ਵਰਕ ਪਰਮਿਟ ਦਾ ਕੰਮ ਨਹੀਂ ਕਰਦੀ ਅਤੇ ਨਾ ਹੀ ਕਿਸੇ ਤੋਂ ਇਸ ਸਬੰਧੀ ਕੋਈ ਫੀਸ ਲਈ ਗਈ ਹੈ। ਨਾਲ ਹੀ ਉਸ ਵੱਲੋਂ ਲੋੜੀਂਦੀਆਂ ਮਹੀਨਾਵਾਰ ਰਿਪੋਰਟਾਂ ਅਤੇ ਸਵੈ-ਘੋਸ਼ਣਾ ਫਾਰਮ ਵੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਉਕਤ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫਰਮ ਦਾ ਲਾਇਸੰਸ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫਰਮ ਨੂੰ ਭਵਿੱਖ ਵਿੱਚ ਐਕਟ, ਰੂਲਾਂ ਅਤੇ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਲਈ ਸੁਚੇਤ ਕੀਤਾ ਗਿਆ ਹੈ।
- Download Babushahi App
-
-