ਆਮ ਆਦਮੀ ਪਾਰਟੀ ਨੂੰ ਝਟਕਾ; ਸਾਬਕਾ ਕੌਂਸਲਰ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਹੋਏ ਕਾਂਗਰਸ 'ਚ ਸ਼ਾਮਲ
ਰਵਿੰਦਰ ਢਿੱਲੋਂ, ਖੰਨਾ-
ਦੋਰਾਹਾ ਨਗਰ ਕੌਂਸਲ ਚੋਣਾਂ ਵਿੱਚ ਵਾਪਰੇ ਤਾਜ਼ਾ ਘਟਨਾ ਕਰਮ ਵਿੱਚ ਕਾਂਗਰਸ ਪਾਰਟੀ ਨੇ ਨਾਮਜਦਗੀ ਪੇਪਰ ਦਾ ਅਮਲ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੀਨੀਅਰ ਕੌਂਸਲਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਾਲੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਦੋਰਾਹਾ ਦੀ ਰਾਜਨੀਤੀ ਵਿੱਚ ਵਾਪਰਿਆ ਇਸ ਹੈਰਾਨੀਜਨਕ ਘਟਨਾ ਕਰਮ ਤੋਂ ਬਾਅਦ ਇੱਕ ਤਰ੍ਹਾਂ ਨਾਲ ਭੱਜ ਦੌੜ ਮੱਚ ਗਈ ਕਿਉਂਕਿ ਕੁਲਵੰਤ ਸਿੰਘ ਕਾਲੂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੁਸ਼ਤੈਨੀ ਵਾਰਡ 11 ਤੋਂ ਸੱਤਾਧਾਰੀ ਧਿਰ ਦੇ ਅਣ ਐਲਾਨੇ ਉਮੀਦਵਾਰ ਸਨ। ਇਹ ਵਾਰਡ ਵੀ ਕੁਲਵੰਤ ਸਿੰਘ ਕਾਲੂ ਦੀ ਮਰਜ਼ੀ ਨਾਲ ਹੀ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਕੀਤਾ ਗਿਆ ਸੀ।
ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਤੇਜ ਪ੍ਰਕਾਸ਼ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਕੁਲਵੰਤ ਸਿੰਘ ਕਾਲੂ ਨੇ ਆਪਣੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਜੋ ਕਿ ਸੱਤਾਧਾਰੀ ਧਿਰ ਲਈ ਕਰਾਰਾ ਝਟਕਾਹੈ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਕੁਲਵੰਤ ਸਿੰਘ ਕਾਲੂ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਹਮੇਸ਼ਾ ਚੰਗਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਉਹ ਲਗਾਤਾਰ ਕੌਂਸਲਰ ਚਲੇ ਆ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਦੇ ਪਿਤਾ ਗਿਆਨੀ ਇਕਬਾਲ ਸਿੰਘ ਟਾਇਰਾ ਵਾਲੇ ਮਰੂਹਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨੇੜਲੇ ਸਾਥੀ ਸਨ ਅਤੇ ਕੁਲਵੰਤ ਸਿੰਘ ਕਾਲੂ ਆਪਣੀ ਮਾਂ ਪਾਰਟੀ ਵਿੱਚ ਮੁੜ ਤੋਂ ਸ਼ਾਮਿਲ ਹੋਏ ਹਨ।
ਇਸ ਮੌਕੇ ਬੋਲਦਿਆ ਕੁਲਵੰਤ ਸਿੰਘ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਉਹਨਾਂ ਦਾ ਆਪਣਾ ਘਰ ਹੈ ਅਤੇ ਉਹ ਕੁਝ ਸਮੇਂ ਲਈ ਇਸ ਤੋਂ ਬਾਹਰ ਜਰੂਰ ਹੋਏ ਸਨ ਪਰੰਤੂ ਉਹ ਹਮੇਸ਼ਾ ਭਾਵਨਾਤਮਕ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ। ਕਾਲੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਇੱਕ ਤਰ੍ਹਾਂ ਨਾਲ ਦੋਰਾਹਾ ਦੀ ਰਾਜਨੀਤੀ ਗਰਮਾ ਗਈ ਹੈ ਅਤੇ ਦੋਰਾਹਾ ਅੰਦਰ ਸੱਤਾਧਾਰੀ ਧਿਰ ਵੱਲੋਂ ਕਾਲੂ ਦੀ ਉਮੀਦਵਾਰੀ ਵਾਲੇ ਵਾਰਡ ਨੂੰ ਜੇਤੂ ਮੰਨਿਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਬੀਤੇ ਦੋ ਦਿਨ ਤੋਂ ਇਸ ਸਬੰਧੀ ਸਰਗਰਮੀਆਂ ਤੇਜ਼ ਸਨ।
ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਕਿਹਾ ਕਿ ਦੋਰਾਹ ਸ਼ਹਿਰ ਉਹਨਾਂ ਦੇ ਪਰਿਵਾਰ ਦਾ ਆਪਣਾ ਸ਼ਹਿਰ ਹੈ ਅਤੇ ਇਸ ਸ਼ਹਿਰ ਵਿੱਚ ਵੱਸਦੇ ਸਾਰੇ ਕਾਂਗਰਸੀ ਪਰਿਵਾਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਕਿਹਾ ਕਿ ਕੁਲਵੰਤ ਸਿੰਘ ਕਾਲੂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾ ਨਾਲ ਸਤਵਿੰਦਰ ਸਿੰਘ ਰਾੜਾ ਸਾਹਿਬ ਵਾਲੇ ਵੀ ਕਾਂਗਰਸ ਪਾਰਟੀ ਚ ਸਾਮਲ ਹੋ ਗਏ। ਇਸ ਮੌਕੇ ਹਾਜ਼ਰ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਚੇਅਰਮੈਨ ਬੰਤ ਸਿੰਘ ਦੋਬੁਰਜੀ,ਯਾਦਵਿੰਦਰ ਸਿੰਘ ਜੰਡਾਲੀ, ਵਨੀਤ ਆਸ਼ਟ, ਰਾਜਵੀਰ ਸਿੰਘ ਰੂਬਲ, ਮਨਦੀਪ ਸਿੰਘ ਮਾਂਗਟ, ਰਾਜਿੰਦਰ ਸਿੰਘ ਗਹੀਰ, ਜੱਸਾ ਰੋੜੀਆ ਆਦਿ ਹਾਜਰ ਸਨ।
- Download Babushahi App
-
-