ਅੰਮ੍ਰਿਤਸਰ ਪੁਲਿਸ ਵੱਲੋਂ ਕੱਪੜਾ ਵਪਾਰੀ ’ਤੇ ਫਾਇਰਿੰਗ ਕਰਨ ਵਾਲੇ 5 ਘੰਟਿਆਂ ’ਚ ਗ੍ਰਿਫ਼ਤਾਰ
ਯੂਕੇ ਤੋਂ ਫਰਜ਼ੀ ਗੈਂਗਸਟਰ ਬਣ ਕੇ ਫਰੌਤੀ ਮਾਮਲੇ ਚ ਵੀ ਇੱਕ ਗ੍ਰਿਫਤਾਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 15 ਅਕਤੂਬਰ
ਅੰਮ੍ਰਿਤਸਰ ਪੁਲਿਸ ਨੇ ਕੱਪੜਾ ਵਪਾਰੀ ਵਿਸ਼ਾਲ ਭਾਟੀਆ ’ਤੇ ਫਾਇਰਿੰਗ ਕਰਕੇ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਵਾਰਦਾਤ ਤੋਂ ਕਰੀਬ ਪੰਜ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦਾ ਪਿਸਤੌਲ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਵੀ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਿਵਾਲਾ ਇਲਾਕੇ ਵਿੱਚ ਕੱਪੜਾ ਵਪਾਰੀ ਵਿਸ਼ਾਲ ਭਾਟੀਆ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ ਚਲਾਈ ਗਈ ਗੋਲੀ ਉਨ੍ਹਾਂ ਦੀ ਲੱਤ ਵਿੱਚ ਲੱਗੀ। ਏ-ਡਿਵੀਜ਼ਨ ਦੀ ਐੱਸਐੱਚਓ ਗੁਰਵਿੰਦਰ ਕੌਰ ਦੀ ਟੀਮ ਨੇ ਕਾਰਵਾਈ ਕਰਦਿਆਂ ਪ੍ਰਿੰਸ ਕੁਮਾਰ ਉਰਫ਼ ਮਾਡਲ, ਗੁਰਪ੍ਰਿੰਸਦੀਪ, ਰਾਹੁਲ ਸਿੰਘ ਅਤੇ ਦਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ’ਤੇ ਬੀ-ਡਿਵੀਜ਼ਨ ਇਲਾਕੇ ਵਿੱਚ ਸਨੈਚਿੰਗ ਦੀਆਂ ਦੋ ਵਾਰਦਾਤਾਂ ਅਤੇ ਚਾਟੀਵਿੰਡ ਦੇ ਨਿਆਰਾ ਪੈਟਰੋਲ ਪੰਪ ’ਤੇ ਲੁੱਟ ਦੇ ਮਾਮਲੇ ਵਿੱਚ ਵਾਂਟਡ ਸਨ। ਪੁਲਿਸ ਨੇ ਦੱਸਿਆ ਕਿ ਸਾਹਿਲ ਮੈਡੀਕਲ ਸਟੋਰ ’ਤੇ ਝਪਟਮਾਰੀ ਅਤੇ 12 ਤੇ 13 ਅਕਤੂਬਰ ਦੀਆਂ ਵਾਰਦਾਤਾਂ ਨੂੰ ਵੀ ਟਰੇਸ ਕੀਤਾ ਗਿਆ ਹੈ।
ਦੱਸਣ ਯੋਗ ਹੈ ਕਿ ਬੀਤੀ ਰਾਤ 11 ਵਜੇ ਦੇ ਕਰੀਬ ਗੁਰਦੁਆਰਾ ਸ਼ਹੀਦ ਗੰਜ ਦੇ ਨਜ਼ਦੀਕ ਪੈਂਦੇ ਕਰੋੜੀ ਚੌਂਕ ਵਿਖੇ ਕੱਪੜਾ ਵਪਾਰੀ ਜੋ ਕਿ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਵੱਲ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ ਕੋਲ ਕੁਝ ਵਿਅਕਤੀ ਪਹੁੰਚ ਗਏ ਅਤੇ ਉਹਨਾਂ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਵਿਸ਼ਾਲ ਭਾਟੀਆ ਨੇ ਬੈਗ ਨਹੀਂ ਦਿੱਤਾ ਤਾਂ ਉਹਨਾਂ ਵਿਅਕਤੀਆਂ ਵੱਲੋਂ ਵਿਸ਼ਾਲ ਭਾਟੀਆ ਉੱਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਉਹਨਾਂ ਦੀ ਲੱਤ ਤੇ ਲੱਗੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬੀ ਡਵੀਜ਼ਨ ਦੀ ਐਸਐਚਓ ਗੁਰਵਿੰਦਰ ਕੌਰ ਅਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਤਫਤੀਸ਼ ਦੀ ਸ਼ੁਰੂਆਤ ਕੀਤੀ ਗਈ ਅੰਮ੍ਰਿਤਸਰ ਦੇ ਸੀਪੀ ਹਰਮਨ ਬੀਰ ਸਿੰਘ ਗਿੱਲ ਵੱਲੋਂ ਐਸਐਚਓ ਗੁਰਵਿੰਦਰ ਕੌਰ ਵੱਲੋਂ ਮੁਲਜ਼ਮਾਂ ਨੂੰ ਪੰਜ ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦੀ ਭਰਪੂਰ ਸ਼ਲਾਘਾ ਕੀਤੀ
ਇਸ ਤੋਂ ਇਲਾਵਾ ਪੁਨੀਤ ਅਗਰਵਾਲ ਨੂੰ 50 ਲੱਖ ਰੁਪਏ ਦੀ ਫਿਰੌਤੀ ਲਈ ਆਈ ਕਾਲ ਦੇ ਮਾਮਲੇ ਵਿੱਚ ਯਾਦਵਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਹ ਯੂਕੇ ਵਿੱਚ ਬੈਠੇ ਯੁਵਰਾਜ ਨੂੰ ਫੋਨ ਨੰਬਰ ਮੁਹੱਈਆ ਕਰਵਾਉਂਦਾ ਸੀ। ਯੁਵਰਾਜ ਵੱਲੋਂ ਡੋਨੀ ਬੱਲ ਦਾ ਨਾਂ ਲੈ ਕੇ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੱਸਿਆ ਕਿ ਯਾਦਵਿੰਦਰ ਨਾਂ ਦਾ ਵਿਅਕਤੀ ਜੋ ਕਿ ਪਹਿਲਾਂ ਪੁਨੀਤ ਅਗਰਵਾਲ ਕੋਲ ਕੰਮ ਕਰਦਾ ਸੀ ਉਸ ਵੱਲੋਂ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਯੂਕੇ ਵਿੱਚ ਬੈਠੇ ਆਪਣੇ ਇੱਕ ਸਾਥੀ ਨੂੰ ਯਾਦਵਿੰਦਰ ਵੱਲੋਂ ਅਜਿਹੇ ਵਿਅਕਤੀਆਂ ਦੇ ਮੋਬਾਈਲ ਨੰਬਰ ਮੁਹਈਆ ਕਰਵਾਏ ਜਾਂਦੇ ਸਨ ਜਿਸ ਦੀ ਏਵਜ ਵਿੱਚ ਉਸ ਨੂੰ 20 ਹਜਾਰ ਰੁਪਏ ਪਰ ਨੰਬਰ ਦਿੱਤੇ ਜਾਂਦੇ ਸਨ। ਅਤੇ ਉਸਦਾ ਸਾਥੀ ਯੂਕੇ ਤੋਂ ਫਰਜ਼ੀ ਗੈਂਗਸਟਰ ਬਣ ਕੇ ਇੱਥੇ ਕਾਰੋਬਾਰੀਆਂ ਨੂੰ ਫਰੌਤੀਆਂ ਦੇ ਫੋਨ ਕਰਦਾ ਸੀ ਸੀਪੀ ਮੁਤਾਬਕ ਹੁਣ ਤੱਕ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ ਹਾਲਾਂਕਿ ਇਹਨਾਂ ਮਾਮਲਿਆਂ ਵਿੱਚ ਫਿਰੌਤੀ ਦਿੱਤੀ ਗਈ ਹੈ ਜਾਂ ਨਹੀਂ ਇਸ ਬਾਰੇ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਉਸ ਵਿਅਕਤੀ ਦਾ ਜੋ ਕਿ ਯੂਕੇ ਤੋਂ ਫਰਜ਼ੀ ਗੈਂਗਸਟਰ ਬਣ ਕੇ ਫੋਨ ਕਰ ਰਿਹਾ ਹੈ ਹੈ ਪਾਸਪੋਰਟ ਭਾਰਤੀ ਹੈ ਤਾਂ ਉਸ ਪਾਸਪੋਰਟ ਨੂੰ ਜਬਤ ਕਰਵਾ ਕੇ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਵੀ ਜਲਦੀ ਹੀ ਅਮਲ ਵਿੱਚ ਲਿਆਂਦੀ ਜਾਵੇਗੀ
ਉਹਨਾਂ ਕਾਰੋਬਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਈ ਵੀ ਅਜਿਹਾ ਵਿਅਕਤੀ ਜੋ ਕਿ ਫਰੌਤੀ ਦਾ ਫੋਨ ਜਾਂ ਫਿਰ ਡਰਾਉਣ ਧਮਕਾਉਣ ਲਈ ਫੋਨ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਉਹਨਾਂ ਕਿਹਾ ਕਿ ਅਜਿਹੇ ਲੁਟੇਰਿਆਂ ਤੋਂ ਜਨਤਾ ਨੂੰ ਡਰਨ ਦੀ ਕੋਈ ਜਰੂਰਤ ਨਹੀਂ ਹੈ
- Download Babushahi App
-
-