ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ
"ਇਸ ਧਰਤੀ ਤੇ ਰਹਿੰਦਿਆਂ" ਨੂੰ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 14 ਫ਼ਰਵਰੀ 2026:- ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ.) ਨਾਭਾ ਵੱਲੋਂ ਪ੍ਰਸਿੱਧ ਸ਼ਾਇਰ ਅਮਰਜੀਤ ਕੌਂਕੇ ਦੀ ਨਵੀਂ ਕਾਵਿ-ਪੁਸਤਕ "ਇਸ ਧਰਤੀ 'ਤੇ ਰਹਿੰਦਿਆਂ" ਨੂੰ ਅੱਜ ਮਿਤੀ 15 ਫਰਵਰੀ ਨੂੰ ਨਾਭਾ ਵਿਖੇ ਹੋ ਰਹੇ ਵਿਸ਼ਾਲ ਕਵਿਤਾ ਉਤਸਵ ਮੌਕੇ "ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ" ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਮਰਜੀਤ ਕੌਂਕੇ ਪਿਛਲੇ ਚਾਰ ਦਹਾਕਿਆਂ ਤੋਂ ਸਾਹਿਤ ਦੇ ਖੇਤਰ ਵਿੱਚ ਸਰਗਰਮ ਹਨ। ਇਸ ਤੋਂ ਪਹਿਲਾਂ ਉਹਨਾਂ ਦੀਆਂ ਸੱਤ ਕਾਵਿ ਪੁਸਤਕਾਂ ਨਿਰਵਾਣ ਦੀ ਤਲਾਸ਼ ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪੰਜਾਬੀ ਵਿੱਚ ਅਤੇ ਪੰਜ ਪੁਸਤਕਾਂ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਹਨਾਂ ਨੇ 40 ਤੋਂ ਵੱਧ ਪੁਸਤਕਾਂ ਦਾ ਹਿੰਦੀ ਤੋਂ ਪੰਜਾਬੀ ਪੰਜਾਬੀ ਤੋਂ ਹਿੰਦੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਇਸ ਧਰਤੀ ਤੇ ਰਹਿੰਦਿਆਂ ਪੁਸਤਕ ਵਿੱਚ ਸਾਡੇ ਸਮਕਾਲੀ ਵਰਤਾਰਿਆਂ ਅਤੇ ਆਧੁਨਿਕ ਜੀਵਨ ਸ਼ੈਲੀ ਦੀਆਂ ਵਿਸੰਗਤੀਆਂ ਬਾਰੇ ਲਿਖੀਆਂ ਕਵਿਤਾਵਾਂ ਸ਼ਾਮਿਲ ਹਨ। ਉਹ ਇੱਕ ਮੈਗਜ਼ੀਨ ਪ੍ਰਤਿਮਾਨ ਦਾ 23 ਸਾਲਾਂ ਤੋਂ ਸੰਪਾਦਨ ਵੀ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਿੱਲੀ ਅਤੇ ਹੋਰ ਅਨੇਕ ਇਨਾਮਾਂ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹਨਾਂ ਨੂੰ ਮਿਲ ਰਹੇ ਇਸ ਪੁਰਸਕਾਰ ਤੇ ਸਾਹਿਤਕ ਹਲਕਿਆਂ ਵਿੱਚ ਕਾਫੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।