ਅਨੂ ਗੰਡੋਤਰਾ ਨੇ ਜਨਮ ਅਸ਼ਟਮੀ ਉਤਸਵ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਅਤੇ ਮੈਂਬਰਾਂ ਦਾ ਕੀਤਾ ਧੰਨਵਾਦ
ਸ਼੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ 8 ਅਕਤੂਬਰ ਸ਼੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਸਥਾਨਕ ਮੰਦਰ ਵਿਖੇ ਹੋਈ । ਬੈਠਕ ਦੀ ਪ੍ਰਧਾਨਗੀ ਸਨਾਤਨ ਚੇਤਨ ਮੰਚ ਦੇ ਪ੍ਰਧਾਨ ਅਨੁ ਗੰਡੌਤਰਾ ਨੇ ਕੀਤੀ ਜਦਕਿ ਬੈਠਕ ਵਿੱਚ ਮੰਚ ਨਾਲ ਜੁੜੇ ਸਾਰੇ ਮੈਂਬਰ ਵੀ ਹਾਜ਼ਰ ਸਨ।
ਅਨੁ ਗੰਡੋਤਰਾ ਨੇ ਇਸ ਮੌਕੇ ਸਾਰੇ ਮੈਂਬਰਾਂ ਨੂੰ ਜਨਮਸ਼ਟਮੀ ਸਮਾਗਮ ਨੂੰ ਬੇਹਦ ਸਫਲ ਅਤੇ ਵਖਰੇ ਢੰਗ ਨਾਲ ਮਨਾਏ ਜਾਣ ਤੇ ਵਧਾਈ ਦਿੱਤੀ ਅਤੇ ਉਹਨਾਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਇਸ ਸਮਾਗਮ ਨੂੰ ਸਿਰੇ ਚਾੜਨ ਵਿੱਚ ਮੰਚ ਦਾ ਸਹਿਯੋਗ ਕੀਤਾ। ਇਸ ਦੇ ਨਾਲ ਹੀ ਗੰਡੋਤਰਾ ਨੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਕਲਾਸੀਕਲ ਅਤੇ ਧਾਰਮਿਕ ਪੇਸ਼ਕਾਰੀਆਂ ਤਿਆਰ ਕਰਵਾਈਆਂ ਕਿ ਸਮਾਗਮ ਵਿੱਚ ਇੱਕ ਵੱਖਰਾ ਹੀ ਧਾਰਮਿਕ ਅਤੇ ਰਾਧਾ ਕ੍ਰਿਸ਼ਨਮਈ ਰੰਗ ਵੇਖਣ ਨੂੰ ਮਿਲਿਆ ।
ਇਸ ਦੇ ਨਾਲ ਹੀ ਬੈਠਕ ਵਿੱਚ ਵਿੱਚ ਗੰਡੋਤਰਾ ਨੇ ਜਾਣਕਾਰੀ ਦਿੱਤੀ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਦਿਵਾਲੀ ਮੌਕੇ ਕਰਵਾਏ ਜਾਣ ਵਾਲੇ ਦੀਪੋਤਸਵ ਸਭ ਦੀਆ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਉਹਨਾਂ ਦੱਸਿਆ ਕਿ ਦੀਪ ਉਤਸਵ ਵੀ ਬੇਹਦ ਪ੍ਰਭਾਵਸ਼ਾਲੀ , ਪੁਰਾਤਨੀ, ਸਨਾਤਨੀ ਅਤੇ ਧਾਰਮਿਕ ਢੰਗ ਨਾਲ ਮਨਾਇਆ ਜਾਏਗਾ ਅਤੇ ਇਸ ਵਿੱਚ ਸ਼ਹਿਰ ਵਿੱਚ ਕੁਝ ਵੱਖਰਾ ਅਤੇ ਵਧੀਆ ਕਰਕੇ ਦਿਖਾਉਣ ਵਾਲੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ।
ਇਸ ਮੌਕੇ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਅਸ਼ੋਕ ਮਹਾਜਨ, ਵਿਕਾਸ ਮਹਾਜਨ, ਵਿਸ਼ਾਲ ਅਗਰਵਾਲ, ਅਨਮੋਲ ਸ਼ਰਮਾ, ਅਤੁਲ ਮਹਾਜਨ,ਰਿੰਕੂ ਮਹਾਜਨ, ਜਲੁਜ ਅਰੋੜਾ, ਗਿਰੀਸ਼ ਬਮੋਤਰਾ, ਰਾਘਵ ਗਰਗ, ਨਿਖਿਲ ਮਹਾਜਨ, ਰਾਜੇਸ਼ ਸਲਹੋਤਰਾ, ਰਾਕੇਸ਼ ਕੁਮਾਰ, ਸ਼ਲੇਂਦਰ ਭਾਸਕਰ, ਅਮਿਤ ਭੰਡਾਰੀ, ਸੰਜੀਵ ਪਰਬਾਕਰ, ਤ੍ਰਿਭੁਵਨ ਮਹਾਜਨ, ਹੀਰੋ ਮਹਾਜਨ, ਮਮਤਾ ਗੋਇਲ, ਮੀਨੂ ਬਾਲਾ, ਦਾਮਿਨੀ, ਸੋਨੀਆ, ਰੋਸ਼ਨੀ, ਮੁਸਕਾਨ ਅਦਿ ਵੀ ਹਾਜ਼ਰ ਸਨ।
- Download Babushahi App
-
-