'ਆਪ੍ਰੇਸ਼ਨ ਪ੍ਰਹਾਰ-2': ਜਗਰਾਉਂ ਦੀਆਂ ਸੜਕਾਂ 'ਤੇ ਉਤਰੀ ਪੁਲਿਸ; DIG ਸਤਿੰਦਰ ਸਿੰਘ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ
ਦੀਪਕ ਜੈਨ
ਜਗਰਾਉਂ: 9 ਫਰਵਰੀ 2026 ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਡੀ ਆਈ ਜੀ ਲੁਧਿਆਣਾ ਰੇਜ ਸਤਿੰਦਰ ਸਿੰਘ ਦੀ ਅਗਵਾਈ ਅਤੇ ਐਸ ਐਸ ਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਰਾਓਂ ਦੇ ਸਾਰੇ ਸੀਨੀਅਰ ਅਫਸਰਾਂ ਅਤੇ ਮੁਲਾਜਮਾਂ ਵੱਲੋ ਜਗਰਾਓਂ ਦੇ ਝਾਸ਼ੀ ਰਾਣੀ ਚੌਂਕ ਤੋਂ ਫਲੈਗ ਮਾਰਚ ਸ਼ੁਰੂ ਕੀਤਾ ਗਿਆ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਪੁਲਿਸ ਲਾਈਨ ਵਿਖੇ ਸਮਾਪਤ ਕੀਤਾ ਗਿਆ ।
ਇਸ ਮੌਕੇ ਡੀ ਆਈ ਜੀ ਸਤਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਰੇਸ਼ਨ " ਪ੍ਰਹਾਰ " ਰਾਹੀਂ ਅਸੀਂ ਲੋਕਾਂ ਵਿੱਚ ਪਹੁੰਚ ਕੇ ਪਹੁੰਚ ਕੇ ਲੋਕਾਂ ਦੀ ਵਿਸ਼ਵਾਸ ਬਹਾਲੀ ਲਈ ਕੰਮ ਕਰ ਰਹੇ ਹਾਂ ਅਸੀਂ ਆਮ ਪਬਲਿਕ ਨੂੰ ਇਹ ਯਕੀਨ ਦੁਆਣਾ ਚਾਹੁੰਦੇ ਹਾਂ ਕਿ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੈ ਅਤੇ ਤੁਹਾਡੀ ਸੁਰੱਖਿਆ ਸਾਡੀ ਜਿੰਮੇਵਾਰੀ ਹੈ, ਉਨਾਂ ਕਿਹਾ ਕਿ ਸਾਡੀ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਇਹ ਸਿੱਧੀ ਚੇਤਾਵਨੀ ਹੈ ਕਿ ਜਿਹੜੇ ਵੀ ਵਿਅਕਤੀ ਵੱਲੋਂ ਕਾਨੂੰਨ ਤੋੜਨ ਦੀ ਜਾਂ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਕਿਸਮ ਦੀ ਜੇ ਕੋਈ ਜਾਣਕਾਰੀ ਉਹ ਪੁਲਿਸ ਨਾਲ ਸਾਂਝੀ ਕਰਨ ਕਰਨਾ ਚਾਹੁੰਦੇ ਹਨ ਤਾਂ ਬੇਝਿਜਕ ਸਾਂਝੀ ਕਰ ਸਕਦੇ ਹਨ, ਸਿੰਘ ਨੇ ਇਹ ਯਕੀਨ ਦਵਾਇਆ ਕਿ ਸੂਚਨਾ ਦੇਣ ਵਾਲੇ ਕਿਸੇ ਵੀ ਵਿਅਕਤੀ ਦਾ ਨਾਂ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ ਅਤੇ ਉਸਦੀ ਸੁਰੱਖਿਆ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ ।
ਉਨਾਂ ਅੱਗੇ ਕਿਹਾ ਕਿ ਸਰਕਾਰ ਅਤੇ ਪੁਲਿਸ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਜੜੋਂ ਸਫਾਏ ਲਈ ਵਚਨਬੰਧ ਹੈ। ਇਸ ਮੌਕੇ ਐਸਪੀ ਰਾਜਨ ਸ਼ਰਮਾ, ਡੀਐਸਪੀ ਜਸਵਿੰਦਰ ਸਿੰਘ ਢੀਡਸਾ, ਡੀਐਸਪੀ ਗੋਪਾਲ ਕ੍ਰਿਸ਼ਨ, ਐਸਐਚਓ ਪਰਮਿੰਦਰ ਸਿੰਘ, ਐਸ ਐਚ ਓ ਸੁਰਜੀਤ ਸਿੰਘ, ਤੋ ਇਲਾਵਾ ਬਹੁਤ ਸਾਰੇ ਪੁਲਿਸ ਮੁਲਾਜ਼ਮ ਹਾਜ਼ਰ ਸਨ।