ਨਿਊਜ਼ੀਲੈਂਡ ਦੇ ਰੇਲਵੇ ਇਤਿਹਾਸ ਦੇ ਝਰੋਖੇ ਚੋਂ - ਅੱਜ ਵਲਿੰਗਟਨ ਵਿੱਚ ਇਤਿਹਾਸਕ ਜੌਹਨਸਨਵਿਲ ਇਲੈਕਟ੍ਰਿਕ ਟ੍ਰੇਨ ਸਰਵਿਸ ਦੀ ਸ਼ੁਰੂਆਤ ਨੂੰ ਹੋਏ 88 ਸਾਲ ਪੂਰੇ
-2 ਜੁਲਾਈ 1938 ਨੂੰ ਹੋਇਆ ਸੀ ਉਦਘਾਟਨ: ਨਿਊਜ਼ੀਲੈਂਡ ਦੇ ਵਿਕਾਸ ਵਿੱਚ ਰੇਲਵੇ ਦਾ ਅਹਿਮ ਯੋਗਦਾਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 02 ਜੁਲਾਈ 2026: ਅੱਜ ਦੇ ਹੀ ਦਿਨ ਯਾਨੀ 2 ਜੁਲਾਈ 1938 ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਅਤੇ ਇਸਦੇ ਉੱਤਰੀ ਉਪ-ਨਗਰ ਜੌਹਨਸਨਵਿਲ (Johnsonville) ਵਿਚਕਾਰ ਦੇਸ਼ ਦੀ ਪਹਿਲੀ ਆਧੁਨਿਕ ‘ਇੰਗਲਿਸ਼ ਇਲੈਕਟ੍ਰਿਕ 4M-ਕਲਾਸ’ ਮਲਟੀਪਲ ਯੂਨਿਟ ਰੇਲ ਸੇਵਾ ਦਾ ਅਧਿਕਾਰਤ ਤੌਰ ’ਤੇ ਉਦਘਾਟਨ ਕੀਤਾ ਗਿਆ ਸੀ। ਇਸ ਇਤਿਹਾਸਕ ਲਾਈਨ ਦੀ ਸ਼ੁਰੂਆਤ ਤਤਕਾਲੀ ਰੇਲਵੇ ਮੰਤਰੀ ਡੈਨ ਸੁਲੀਵਾਨ (4an Sullivan) ਅਤੇ ਵੈਲਿੰਗਟਨ ਦੇ ਮੇਅਰ ਥਾਮਸ ਹਿਸਲੋਪ (“homas 8islop) ਵੱਲੋਂ ਕੀਤੀ ਗਈ ਸੀ।
ਇਹ ਖੜੀ ਅਤੇ ਘੁੰਮਾਅਦਾਰ ਰੇਲ ਲਾਈਨ ਅਸਲ ਵਿੱਚ 1886 ਵਿੱਚ ‘ਵੈਲਿੰਗਟਨ ਐਂਡ ਮਾਨਾਵਤੂ ਰੇਲਵੇ ਕੰਪਨੀ’ ਦੁਆਰਾ ਬਣਾਈ ਗਈ ਸੀ, ਜੋ 1937 ਤੱਕ ਮੁੱਖ ਟਰੰਕ ਰੂਟ ਦਾ ਹਿੱਸਾ ਰਹੀ। ਬਾਅਦ ਵਿੱਚ ਇਸਨੂੰ ਇੱਕ ਸਥਾਨਕ ਉਪ-ਨਗਰੀ (Suburban) ਰੂਟ ਵਿੱਚ ਬਦਲ ਦਿੱਤਾ ਗਿਆ, ਜਿਸਨੇ ਵੈਲਿੰਗਟਨ ਦੇ ਸ਼ਹਿਰੀ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ।
ਜੌਹਨਸਨਵਿਲ ਰੇਲ ਲਾਈਨ ਮੂਲ ਰੂਪ ਵਿੱਚ ਇੱਕ ਨਿੱਜੀ ਕੰਪਨੀ, ‘ਵੈਲਿੰਗਟਨ ਐਂਡ ਮਾਨਾਵਤੂ ਰੇਲਵੇ ਕੰਪਨੀ’ (WMR) ਦੁਆਰਾ ਵੈਲਿੰਗਟਨ ਨੂੰ ਪਾਮਰਸਟਨ ਨੌਰਥ (Palmerston North) ਨਾਲ ਜੋੜਨ ਵਾਲੀ ਮੁੱਖ ਲਾਈਨ ਦੇ ਹਿੱਸੇ ਵਜੋਂ ਬਣਾਈ ਗਈ ਸੀ। 24 ਸਤੰਬਰ 1885 ਮੂਲ ਰੂਪ ਵਿੱਚ ਇਸ ਨੂੰ ਖੋਲ੍ਹਿਆ ਗਿਆ ਸੀ।
ਸਾਲ 2012 ਵਿੱਚ ਹੋਈ ਡੀ. ਐਮ. ਯੂਨਿਟਾਂ ਦੀ ਸੇਵਾਮੁਕਤੀ
ਇਸ ਲਾਈਨ ’ਤੇ ਚੱਲਣ ਵਾਲੀਆਂ ਇੰਗਲਿਸ਼ ਇਲੈਕਟ੍ਰਿਕ ਟਰੇਨਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਬਾਅਦ ਵੀ ਲੰਮਾ ਸਮਾਂ ਲੋਕਾਂ ਨੂੰ ਸੇਵਾਵਾਂ ਦਿੱਤੀਆਂ। ਹਾਲਾਂਕਿ 1980 ਦੇ ਦਹਾਕੇ ਵਿੱਚ ਹੰਗਰੀ ਦੀਆਂ ਬਣੀਆਂ ਨਵੀਆਂ ਟਰੇਨਾਂ ਆ ਗਈਆਂ ਸਨ, ਪਰ ਫਿਰ ਵੀ ਕਈ ਨਵੀਨੀਆਂਕਰਨ (Refurbished) ਕੀਤੀਆਂ ਗਈਆਂ ਪੁਰਾਣੀਆਂ ਟਰੇਨਾਂ ਜੌਹਨਸਨਵਿਲ ਲਾਈਨ ’ਤੇ ਚੱਲਦੀਆਂ ਰਹੀਆਂ। ਆਖ਼ਰਕਾਰ, ਸਾਲ 2012 ਵਿੱਚ ਇਨ੍ਹਾਂ ਇਤਿਹਾਸਕ ਟਰੇਨਾਂ ਨੂੰ ਪੂਰੀ ਤਰ੍ਹਾਂ ਸੇਵਾਮੁਕਤ ਕਰ ਦਿੱਤਾ ਗਿਆ ਅਤੇ ਇਨ੍ਹਾਂ ਦੀ ਜਗ੍ਹਾ ਦੱਖਣੀ ਕੋਰੀਆ ਵਿੱਚ ਬਣੀਆਂ ਆਧੁਨਿਕ ‘ਮਾਤਾਂਗੀ’ (Matangi) ਟਰੇਨਾਂ ਨੇ ਲੈ ਲਈ, ਜੋ ਅੱਜ ਵੀ ਵੈਲਿੰਗਟਨ ਵਾਸੀਆਂ ਦੀ ਸੇਵਾ ਕਰ ਰਹੀਆਂ ਹਨ।
ਨਿਊਜ਼ੀਲੈਂਡ ਰੇਲਵੇ ਦਾ ਭਾਰਤ (ਇੰਡੀਆ) ਨਾਲ ਖ਼ਾਸ ਸਬੰਧ:
ਚੀਫ਼ ਇੰਜੀਨੀਅਰ ਦਾ ਭਾਰਤੀ ਕੁਨੈਕਸ਼ਨ-ਤਜ਼ਰਬਾ ਆਇਆ ਕੰਮ
ਇਸ ਰੇਲਵੇ ਲਾਈਨ ਦੇ ਇਤਿਹਾਸ ਨੂੰ ਫਰੋਲਦਿਆਂ ਇੱਕ ਬਹੁਤ ਹੀ ਦਿਲਚਸਪ ਤੱਥ ਸਾਹਮਣੇ ਆਉਂਦਾ ਹੈ, ਜੋ ਸਿੱਧਾ ਭਾਰਤ ਨਾਲ ਜੁੜਿਆ ਹੋਇਆ ਹੈ। 1880 ਦੇ ਦਹਾਕੇ ਵਿੱਚ ਜਦੋਂ ‘ਵੈਲਿੰਗਟਨ ਐਂਡ ਮਾਨਾਵਤੂ ਰੇਲਵੇ ਕੰਪਨੀ’ ਨੇ ਇਸ ਮੁਸ਼ਕਿਲ ਅਤੇ ਪਹਾੜੀ ਟਰੈਕ ਦਾ ਨਿਰਮਾਣ ਸ਼ੁਰੂ ਕੀਤਾ, ਤਾਂ ਇਸ ਪੂਰੇ ਪ੍ਰੋਜੈਕਟ ਦੇ ਚੀਫ਼ ਸਿਵਲ ਇੰਜੀਨੀਅਰ ਬ੍ਰਿਟਿਸ਼ ਮੂਲ ਦੇ ‘ਹੈਰੀ ਪਾਸਲੇ ਹਿਗਿਨਸਨ (8arry Pasley 8igginson) ਸਨ। ਉਪਰੋਕਤ ਰੇਲਵੇ ਲਾਈਨ ‘ਵੈਲਿੰਗਟਨ ਐਂਡ ਮਾਨਾਵਤੂ ਰੇਲਵੇ ਕੰਪਨੀ’ ਇਸੇ ਦੀ ਹੀ ਕੰਪਨੀ ਨੇ ਹੀ ਬਣਾਈ ਸੀ। ਜਿਸ ਦਾ ਠੇਕਾ ਇਸ ਭਾਰਤੀ ਤਜ਼ਰਬੇ ਵਾਲੇ ਇੰਜੀਨੀਅਰ ਨੂੰ ਦਿੱਤਾ ਗਿਆ ਸੀ।
ਭਾਰਤ (1867-1871): ਨਿਊਜ਼ੀਲੈਂਡ ਆਉਣ ਤੋਂ ਪਹਿਲਾਂ, ਹੈਰੀ ਹਿਗਿਨਸਨ ਨੇ ਭਾਰਤ ਵਿੱਚ ਕਈ ਸਾਲ ਰੇਲਵੇ ਲਾਈਨਾਂ, ਨਹਿਰਾਂ ਅਤੇ ਪਾਣੀ ਦੇ ਪ੍ਰੋਜੈਕਟਾਂ ’ਤੇ ਕੰਮ ਕੀਤਾ ਸੀ। 1867 ਵਿੱਚ ਉਹ ਭਾਰਤ ਗਏ ਅਤੇ ਅਗਲੇ ਚਾਰ ਸਾਲਾਂ ਲਈ ਉਨ੍ਹਾਂ ਨੇ ਨਹਿਰਾਂ ਅਤੇ ਰੇਲਵੇ ਦੇ ਨਿਰਮਾਣ ਕਾਰਜਾਂ ਵਿੱਚ ਨੌਕਰੀ (ਕੰਮ) ਕੀਤੀ। ਮਦਰਾਸ ਇਰੀਗੇਸ਼ਨ ਐਂਡ ਕੈਨਾਲ ਕੰਪਨੀ ਵਿੱਚ ਫਸਟ-ਕਲਾਸ ਐਗਜ਼ੀਕਿਊਟਿਵ ਇੰਜੀਨੀਅਰ ਵਜੋਂ ਕੰਮ ਕਰਦਿਆਂ 2,240 ਫੁੱਟ ਲੰਬਾ ’ਪੈਨਾਰ ਐਨੀਕਟ’ (Pennair anicut - ਨਹਿਰੀ ਬੰਧ/ਵੇਅਰ) ਅਤੇ ਕਈ ਰੇਲਵੇ ਲਾਈਨਾਂ ਦਾ ਨਿਰਮਾਣ ਕਰਵਾਇਆ।
ਯਾਦਗਾਰ
ਉਨ੍ਹਾਂ ਦੀ ਮੌਤ ਤੋਂ ਬਾਅਦ, ਵੈਲਿੰਗਟਨ ਦੇ ਕੈਥੇਡਰਲ ਆਫ਼ ਸੇਂਟ ਪਾਲ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਰੰਗੀਨ ਕੱਚ ਦੀ ਖਿੜਕੀ (Stained glass window) ਲਗਾਈ ਗਈ ਹੈ, ਜਿਸ ਉੱਤੇ ਉਨ੍ਹਾਂ ਦੁਆਰਾ ਬਣਾਏ ਕਾਵਾਰਾਊ ਪੁਲ ਅਤੇ ਮਾਰੀਸ਼ਸ ਵਿੱਚ ਖੋਜੇ ਗਏ ਡੋਡੋ ਪੰਛੀ ਦੀ ਤਸਵੀਰ ਉੱਕਰੀ ਹੋਈ ਹੈ। ਉਨ੍ਹਾਂ ਨੇ ਭਾਰਤ ਦੇ ਪਹਾੜੀ ਅਤੇ ਪੱਥਰੀਲੇ ਇਲਾਕਿਆਂ ਵਿੱਚ ਰੇਲਵੇ ਬਣਾਉਣ ਦਾ ਜੋ ਤਜਰਬਾ ਹਾਸਲ ਕੀਤਾ ਸੀ, ਉਸੇ ਤਕਨੀਕ ਅਤੇ ਮੁਹਾਰਤ ਦੀ ਵਰਤੋਂ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਇਸ ਜੌਹਨਸਨਵਿਲ ਰੇਲ ਲਾਈਨ ਅਤੇ ਇਸਦੇ ਮਸ਼ਹੂਰ ‘ਬੈਲਮੌਂਟ ਵਾਇਆਡਕਟ’ (2elmont Viaduct - ਲੱਕੜ ਦਾ ਵੱਡਾ ਪੁਲ) ਨੂੰ ਡਿਜ਼ਾਈਨ ਕਰਨ ਲਈ ਕੀਤੀ। ਇਸ ਤਰ੍ਹਾਂ ਭਾਰਤੀ ਰੇਲਵੇ ਦੇ ਨਿਰਮਾਣ ਦਾ ਤਜਰਬਾ ਨਿਊਜ਼ੀਲੈਂਡ ਦੀ ਇਸ ਇਤਿਹਾਸਕ ਰੇਲ ਲਾਈਨ ਦੇ ਕੰਮ ਆਇਆ।